ਪੜਚੋਲ ਕਰੋ
Advertisement
ਹਾਥੀ ਦੀ ਇਨਸਾਨੀਅਤ! ਡੁਬੱਦੇ ਬੰਦੇ ਨੂੰ ਬਚਾਇਆ, ਵੀਡੀਓ ਵਾਇਰਲ
ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਜਾਂ ਤਸਵੀਰ ਵਾਇਰਲ ਹੁੰਦੀ ਹੀ ਰਹਿੰਦੀ ਹੈ ਜੋ ਲੋਕਾਂ ਦੇ ਦਿਲ ‘ਚ ਖਾਸ ਥਾਂ ਬਣਾ ਲੈਂਦੀ ਹੈ। ਹਾਲ ਹੀ ‘ਚ ਅਜਿਹੀ ਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਟਵਿਟਰ ‘ਤੇ ਸ਼ੇਅਰ ਕੀਤਾ ਗਿਆ ਹੈ।
ਨਵੀਂ ਦਿੱਲੀ: ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਜਾਂ ਤਸਵੀਰ ਵਾਇਰਲ ਹੁੰਦੀ ਹੀ ਰਹਿੰਦੀ ਹੈ ਜੋ ਲੋਕਾਂ ਦੇ ਦਿਲ ‘ਚ ਖਾਸ ਥਾਂ ਬਣਾ ਲੈਂਦੀ ਹੈ। ਹਾਲ ਹੀ ‘ਚ ਅਜਿਹੀ ਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਟਵਿਟਰ ‘ਤੇ ਸ਼ੇਅਰ ਕੀਤਾ ਗਿਆ ਹੈ। ਕਈ ਲੋਕਾਂ ਵੱਲੋਂ ਸ਼ੇਅਰ ਵੀਡੀਓ ‘ਚ ਇੱਕ ਹਾਥੀ ਦਾ ਬੱਚਾ ਬੰਦੇ ਨੂੰ ਡੁੱਬਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਾਨਵਰ ਦੇ ਇਸ ਵਤੀਰੇ ਤੇ ਸਮਝਦਾਰੀ ਭਰੇ ਰਵੱਈਏ ਨੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ।
ਟਵਿਟਰ ‘ਤੇ ਇੱਕ ਯੂਜ਼ਰ ਨੇ ਵੀਡੀਓ ਨੂੰ ਟਵੀਟ ਕਰਦੇ ਹੋਏ ਲਿਖਿਆ, “ਨੌਜਵਾਨ ਹਾਥੀ ਨੇ ਇੱਕ ਆਦਮੀ ਨੂੰ ਵੇਖਿਆ ਤੇ ਸੋਚਿਆ ਕਿ ਉਹ ਡੁੱਬ ਰਿਹਾ ਹੈ। ਇਸ ਲਈ ਉਹ ਉਸ ਨੂੰ ਬਚਾਉਣ ਲਈ ਭੱਜਦਾ ਹੈ। ਅਸੀਂ ਅਜਿਹੇ ਜਾਨਵਰਾਂ ਦੇ ਨਾਲ ਦੁਨੀਆ ਨੂੰ ਸ਼ੇਅਰ ਕਰਨ ਲਈ ਕਿਸਮਤ ਵਾਲੇ ਹਾਂ। ਉਹ ਸਾਡੇ ਨਾਲ ਇਸ ਨੂੰ ਸਾਂਝਾ ਕਰਨ ਲਈ ਬਹੁਤ ਬਦਕਿਸਮਤ ਹਨ।”
ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਇਹ ਵੀਡੀਓ ਪੁਰਾਣਾ ਦੱਸਿਆ ਜਾ ਰਿਹਾ ਹੈ। ਇਸ ਕਲਿਪ ਨੂੰ 2016 ‘ਚ ‘ਐਲੀਫੈਂਟਨਿਊਜ਼’ ਨਾਲ ਯੂਟਿਊਬ ਚੈਨਲ ਨੇ ਸ਼ੇਅਰ ਕੀਤਾ ਸੀ। ਕੱਲ੍ਹ ਟਵਿਟਰ ‘ਤੇ ਸ਼ੇਅਰ ਕੀਤੇ ਜਾਣ ਤੋਂ ਬਾਅਦ ਵੀਡੀਓ ਨੂੰ ਹਜ਼ਾਰਾਂ ਪ੍ਰਤੀਕਿਰੀਆਵਾਂ ਮਿਲ ਰਹੀਆਂ ਹਨ।This young elephant spots a man he thinks is drowning in the river, and rushes across to save him, so tenderly. We are so lucky to share the world with such creatures. They are so unlucky to share it with us.❤️ CC : @ParveenKaswan pic.twitter.com/eEnfrAPrn8
— Sonu Nigam 'Gunjan' (@SonunigamsingH) September 16, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਸਿਹਤ
ਤਕਨਾਲੌਜੀ
Advertisement