ਚੰਡੀਗੜ੍ਹ: ਦਿੱਲੀ ਸਮੇਤ ਪੂਰੇ ਉੱਤਰ ਭਾਰਤ ਦੇ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਦਿੱਲੀ ਐਨਸੀਆਰ ਸਮੇਤ ਪੂਰੇ ਉੱਤਰ ਭਾਰਤ ਵਿੱਚ ਹਨੇਰੀ ਤੁਫਾਨ ਦੇ ਨਾਲ ਕਾਲੇ ਬਦਲ ਛਾਅ ਗਏ ਤੇ ਕਈ ਥਾਵਾਂ ਤੇ ਭਾਰੀ ਮੀਂਹ ਵੀ ਪਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਗੜਬੜ ਕਾਰਨ ਗਰਮੀ ਤੋਂ ਹੋਰ ਰਾਹਤ ਮਿਲ ਸਕਦੀ ਹੈ।



ਝੱਖੜ ਤੇ ਹਵਾ ਦੇ ਨਾਲ ਐਤਵਾਰ ਸਵੇਰੇ ਦਿੱਲੀ-ਐਨਸੀਆਰ, ਚੰਡੀਗੜ੍ਹ ਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਪਾਰਾ ਹੇਠਾਂ ਆ ਗਿਆ। ਸਵੇਰੇ 8 ਵਜੇ ਚੰਡੀਗੜ੍ਹ ਸ਼ਹਿਰ 'ਚ ਕਾਲੇ ਬਦਲ ਛਾਅ ਗਏ ਤੇ ਤੇਜ਼ ਹਨੇਰੀ ਤੂਫਾਨ ਤੋਂ ਬਾਅਦ ਮੀਂਹ ਵੀ ਪਿਆ।






ਮੋਗਾ, ਲੁਧਿਆਣਾ, ਅੰਮ੍ਰਿਤਸਰ, ਰੋਪੜ, ਤਰਨਤਾਰਨ, ਨਵਾਂ ਸ਼ਹਿਰ, ਸੰਗਰੂਰ ਅਤੇ ਹੁਸ਼ਿਆਰਪੁਰ ਸਮੇਤ ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਨਾਲ ਹਲਕੀ ਬਾਰਸ਼ ਹੋਈ। ਸਥਾਨਕ ਮੌਸਮ ਦਫਤਰ ਨੇ ਮੰਗਲਵਾਰ ਤੱਕ ਖੇਤਰ ਵਿੱਚ ਬਾਰਸ਼ ਤੇ ਗਰਜ ਦੀ ਸੰਭਾਵਨਾ ਦੱਸੀ ਹੈ। ਇਸੇ ਤਰ੍ਹਾਂ ਸਵੇਰੇ 11 ਵਜੇ ਦਿੱਲੀ ਵਿੱਚ ਤੇਜ਼ ਹਨੇਰੀ ਚੱਲੀ। ਅਸਮਾਨ ਵਿੱਚ ਬੱਦਲ ਛਾਏ ਗਏ ਅਤੇ ਕਈਂ ਥਾਵਾਂ ਤੇ ਬਾਰਸ਼ ਵੀ ਹੋਈ। ਇਸ ਨਾਲ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ।






ਇਸ ਦੇ ਨਾਲ ਹੀ ਕੁਝ ਮਾਹਰ ਕਹਿੰਦੇ ਹਨ ਕਿ ਮੀਂਹ ਕਾਰਨ ਕੋਰੋਨਾਵਾਇਰਸ ਦਾ ਖ਼ਤਰਾ ਜ਼ਿਆਦਾ ਹੈ। ਮਾਹਰ ਮੰਨਦੇ ਹਨ ਕਿ ਕੋਰੋਨਾਵਾਇਰਸ ਤੇਜ਼ ਧੁੱਪ ਵਿੱਚ ਘੱਟ ਫੈਲਦਾ ਹੈ। ਅਜਿਹੀ ਸਥਿਤੀ ਵਿੱਚ, ਮੀਂਹ ਨੇ ਕੋਰੋਨਾ ਦੇ ਜੋਖਮ ਨੂੰ ਵਧਾ ਦਿੱਤਾ ਹੈ। ਹਾਲਾਂਕਿ, ਕੁਝ ਖੋਜਕਰਤਾਵਾਂ ਨੇ ਖੋਜ ਵਿੱਚ ਪਾਇਆ ਹੈ ਕਿ ਕੋਰੋਨਾਵਾਇਰਸ ਦਾ ਉੱਚ ਗਰਮੀ ਜਾਂ ਠੰਡ ਨਾਲ ਕੋਈ ਲੈਣਾ ਦੇਣਾ ਨਹੀਂ ਹੈ।