ਪੜਚੋਲ ਕਰੋ
Advertisement
ਸਾਵਧਾਨ: ਵੈਲੇਨਟਾਈਨ ਡੇਅ ਮੌਕੇ ਇਕੱਠੇ ਦਿੱਸਣ ਵਾਲੇ ਜੋੜਿਆਂ ਦੇ ਕਰਵਾਏ ਜਾ ਰਹੇ ਜ਼ਬਰੀ ਵਿਆਹ
ਨਾਗਪੁਰ: ਪੱਛਮੀ ਸੱਭਿਆਚਾਰ ਵਿੱਚ ਪ੍ਰਸਿੱਧ ਪ੍ਰੇਮ ਦੇ ਪ੍ਰਤੀਕ ਤਿਓਹਾਰ ਵੈਲੇਨਟਾਈਨ ਡੇਅ ਨੂੰ ਅੱਜ-ਕੱਲ੍ਹ ਪੂਰੀ ਦੁਨੀਆ ਵਿੱਚ ਮਨਾਇਆ ਜਾਣ ਲੱਗਾ ਹੈ। ਪਰ ਭਾਰਤ ਵਿੱਚ ਪਿਆਰ ਕਰਨ ਵਾਲਿਆਂ ਦਾ ਵਿਰੋਧ ਕਰਨ ਵਾਲੇ ਸੰਗਠਨ ਆਮ ਹੀ ਦੇਖੇ ਜਾ ਸਕਦੇ ਹਨ। ਪਰ ਬਜਰੰਗ ਦਲ ਵੱਲੋਂ ਵੈਲੇਨਟਾਈਨ ਡੇਅ ਮੌਕੇ ਸ਼ਰ੍ਹੇਆਮ ਧਮਕੀ ਦਿੱਤੀ ਜਾ ਰਹੀ ਹੈ।
ਮਹਾਰਾਸ਼ਟਰ ਦੇ ਨਾਗਪੁਰ ਵਿੱਚ ਵੈਲੇਨਟਾਈਨ ਡੇਅ ਮੌਕੇ ਬਜਰੰਗ ਦਲ ਦੇ ਕਾਰਕੁੰਨਾਂ ਨੇ ਚੇਤਾਵਨੀ ਰੈਲੀ ਕੱਢੀ। ਦਲ ਦੇ ਕਾਰਕੁੰਨਾਂ ਦਾ ਕਹਿਣਾ ਹੈ ਕਿ ਵੈਲੇਨਟਾਈਨ ਡੇਅ ਮਨਾਉਣ ਵਾਲਿਆਂ ਦੀ ਖੈਰ ਨਹੀਂ ਰਹੇਗੀ। ਉਨ੍ਹਾਂ ਇਹ ਵੀ ਧਮਕੀ ਦਿੱਤੀ ਹੈ ਕਿ ਜੇਕਰ ਮੁੰਡਾ-ਕੁੜੀ ਪਾਰਕ ਵਿੱਚ ਦਿੱਸੇ ਤਾਂ ਉਨ੍ਹਾਂ ਦਾ ਵਿਆਹ ਕਰਵਾ ਦੇਣਗੇ ਤੇ ਤੋਹਫੇ ਸਾੜ ਦੇਣਗੇ। ਮੇਡਚਲ ਦੇ ਬਜਰੰਗ ਦਲ ਕਾਰਕੁੰਨਾਂ ਨੇ ਅਜਿਹਾ ਕਰ ਵੀ ਦਿੱਤਾ ਹੈ, ਜਿੱਥੇ ਉਨ੍ਹਾਂ ਪਾਰਕ 'ਚ ਬੈਠੇ ਜੋੜਿਆਂ ਦਾ ਜ਼ਬਰੀ ਵਿਆਹ ਕਰਵਾਇਆ। ਉੱਧਰ, ਲਖਨਊ ਵਿੱਚ ਪੁਲਿਸ ਨੇ ਵੈਲੇਨਟਾਈਨ ਡੇਅ 'ਤੇ ਵਿਰੋਧੀਆਂ 'ਤੇ ਨਕੇਲ ਕੱਸਣ ਦੀ ਤਿਆਰੀ ਕਰ ਲਈ ਹੈ। ਵਿਰੋਧੀ ਤੱਤਾਂ ਨੂੰ ਦੇਖਦੇ ਹੋਏ ਡੀਜੀਪੀ ਓਪੀ ਸਿੰਘ ਨੇ ਹੋਟਲ, ਪਾਰਕ ਤੇ ਰੇਸਤਰਾਂ ਆਦਿ 'ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ ਹਨ। ਪੁਲਿਸ ਚੌਕਸ ਹੈ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।Telangana: Bajrang Dal activists forcefully get a couple married in Medchal. #ValentinesDay pic.twitter.com/mtplQpz8vj
— ANI (@ANI) February 14, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਤਕਨਾਲੌਜੀ
ਲੁਧਿਆਣਾ
ਅੰਮ੍ਰਿਤਸਰ
Advertisement