ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੇ ਭਾਂਜੇ ਰਤੁਲ ਪੁਰੀ ਦੀ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਉਸ ਨੂੰ ਅਗਸਤਾ ਵੇਸਟਲੈਂਡ ਹੈਲੀਕਾਪਟਰ ਘੋਟਾਲੇ ਮਾਮਲੇ ਸਬੰਧੀ ਮਨੀ ਲੌਂਡ੍ਰਿੰਗ ਮਾਮਲੇ ‘ਚ ਪੁੱਛਗਿੱਛ ਲਈ ਛੇ ਦਿਨ ਦੀ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਵਿਸ਼ੇਸ਼ ਜੱਜ ਸੰਜੇ ਗਰਗ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਹਿਰਾਸਤ ਦੌਰਾਨ ਪੁਰੀ ਦੀ ਸਿਹਤ ‘ਤੇ ਪੂਰਾ ਧਿਆਨ ਦਿੱਤਾ ਜਾਵੇ।
ਅਦਲਾਤ ਨੇ ਕਿਹਾ, “ਵਿਆਪਕ ਸਾਜਿਸ਼ ਨੂੰ ਜ਼ਾਹਿਰ ਕਰਨ ਲਈ ਈਡੀ ਨੇ 14 ਦਿਨ ਦੀ ਹਿਰਾਸਤ ਮੰਗੀ ਸੀ। ਸਾਰੇ ਤੱਥਾਂ ਅਤੇ ਸਥਿਤੀਆਂ ‘ਤੇ ਵਿਚਾਰ ਕਰਦੇ ਹੋਏ ਮੁਲਜ਼ਮ ਦੀ ਛੇ ਦਿਨ ਦੀ ਹਿਰਾਸਤ ਮੰਜੂਰ ਕਰ ਦਿੱਤੀ ਹੈ”।
ਈਡੀ ਨੇ ਸੋਮਵਾਰ ਨੂੰ ਅਦਾਲਤ ‘ਚ ਸੁਣਵਾਈ ਦੌਰਾਨ ਦੱਸਿਆ ਕਿ ਰਤੁਲ ਪੁਰੀ ਮਾਮਲੇ ਦੀ ਜਾਂਚ ਤੋਂ ਬਚ ਰਹੇ ਹਨ। ਈਡੀ ਨੇ ਕੋਰਟ ‘ਚ ਕਿਹਾ ਸੀ ਕਿ ਉਹ ਅਦਾਲਤ ਦੇ ਹੁਕਮ ਤੋਂ ਬਾਅਧ ਵੀ ਜਾਂਚ ‘ਚ ਮਦਦ ਨਹੀ ਕਰ ਰਹੇ।
ਕਮਲਨਾਥ ਦੇ ਭਾਂਜ ਰਤੁਲ ਪੁਰੀ ਨੂੰ ਪੁੱਛਗਿੱਛ ਲਈ ਛੇ ਦਿਨਾਂ ਹਿਰਾਸਤ ‘ਚ ਭੇਜੀਆ ਗਿਆ
ਏਬੀਪੀ ਸਾਂਝਾ
Updated at:
21 Aug 2019 11:19 AM (IST)
ਦਿੱਲੀ ਦੀ ਇੱਕ ਅਦਾਲਤ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੇ ਭਾਂਜੇ ਰਤੁਲ ਪੁਰੀ ਦੀ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਉਸ ਨੂੰ ਅਗਸਤਾ ਵੇਸਟਲੈਂਡ ਹੈਲੀਕਾਪਟਰ ਘੋਟਾਲੇ ਮਾਮਲੇ ਸਬੰਧੀ ਮਨੀ ਲੌਂਡ੍ਰਿੰਗ ਮਾਮਲੇ ‘ਚ ਪੁੱਛਗਿੱਛ ਲਈ ਛੇ ਦਿਨ ਦੀ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।
- - - - - - - - - Advertisement - - - - - - - - -