ਜਦ ਤੁਹਾਨੂੰ ਡੈਬਿਟ ਜਾਂ ਕ੍ਰੈਡਿਟ ਕਾਰਡ ਜਾਰੀ ਕੀਤਾ ਜਾ ਰਿਹਾ ਹੋਵੇ, ਤਾਂ ਉਦੋਂ ਕਾਰਡ ਨਾਲ ਸਬੰਧਤ ਨਿਯਮ ਤੇ ਸ਼ਰਤਾਂ ਧਿਆਨ ਨਾਲ ਪੜ੍ਹੋ। ਕੇਂਦਰ ਰਿਜ਼ਰਵ ਬੈਂਕ ਦੇ ਨਿਯਮਾਂ ਮੁਤਾਬਕ ਕਿਸੇ ਵੀ ਗਾਹਕ ਨੇ ਏਟੀਐਮ/ਕ੍ਰੈਡਿਟ ਕਾਰਡ ਚੋਰੀ ਹੋਣ ਦੀ ਰਿਪੋਰਟ ਲਿਖਵਾਈ ਹੁੰਦੀ ਹੈ ਤਾਂ ਇਸ ਉਪਰੰਤ ਗਾਹਕ ਨਾਲ ਹੋਣ ਵਾਲੀ ਧੋਖਾਧੜੀ ਦੀ ਜ਼ਿੰਮੇਵਾਰੀ ਸਬੰਧਤ ਬੈਂਕ ਦੀ ਹੁੰਦੀ ਹੈ।


ਜੇਕਰ ਤੁਸੀਂ ਆਪਣੇ ਨਾਲ ਹੋਈ ਧੋਖਾਧੜੀ ਨੂੰ ਸਾਬਤ ਕਰ ਦਿੰਦੇ ਹੋ ਤਾਂ ਬੈਂਕ ਜਾਂ ਕ੍ਰੈਡਿਟ ਕਾਰਡ ਜਾਰੀ ਕਰਤਾ ਵਿਵਾਦਤ ਲੈਣ-ਦੇਣ ਦੀ ਰਾਸ਼ੀ ਤੁਹਾਨੂੰ ਵਾਪਸ ਕਰਦਾ ਹੈ ਪਰ ਇਨ੍ਹਾਂ ਪ੍ਰਕਿਰਿਆਵਾਂ ਵਿੱਚ ਕਾਫੀ ਸਮਾਂ ਲੱਗਦਾ ਹੈ। ਧਿਆਨ ਰੱਖੋ ਕਿ ਤੁਸੀਂ ਕਾਰਡ ਦੇ ਗੁਆਚ ਜਾਣ ਜਾਂ ਚੋਰੀ ਹੋਣ 'ਤੇ ਬੈਂਕ ਨੂੰ ਸੂਚਨਾ ਦੇ ਕੇ ਬੰਦ ਕਰਵਾਉਣਾ ਨਾ ਭੁੱਲੋ। ਬੈਂਕ ਤੁਹਾਡੇ ਕਾਰਡ ਤੋਂ ਕਿਸੇ ਵੀ ਟ੍ਰਾਂਜ਼ੈਕਸ਼ਨਜ਼ ਬਲਾਕ ਕਰ ਦਿੰਦਾ ਹੈ। ਆਪਣੀ ਇੰਟਰਨੈੱਟ ਬੈਂਕਿੰਗ ਦਾ ਪਾਸਵਰਡ ਬਦਲਣਾ ਵੀ ਨਾ ਭੁੱਲੋ।

ਕਾਰਡ ਗੁਆਚ ਜਾਣ 'ਤੇ ਫਰਾਡ ਟ੍ਰਾਂਜ਼ੈਕਸ਼ਨ ਹੋ ਜਾਵੇ ਤਾਂ ਬੈਂਕ ਇੱਕ ਹੱਦ ਤਕ ਹੀ ਪੈਸਾ ਵਾਪਸ ਕਰਦਾ ਹੈ। ਜੇਕਰ ਅਜਿਹੀ ਸਮੱਸਿਆ ਵਿਦੇਸ਼ ਵਿੱਚ ਆ ਜਾਵੇ ਤਾਂ ਤੁਹਾਡੀ ਕ੍ਰੈਡਿਟ ਲਿਮਿਟ ਮੁਤਾਬਕ ਬੈਂਕ ਆਰਥਕ ਸਹਾਇਤਾ ਵੀ ਦਿੰਦਾ ਹੈ। ਇਸ ਲਈ ਕਈ ਬੈਂਕ ਵੱਖਰੇ ਤੌਰ 'ਤੇ ਪਲਾਨ ਖਰੀਦਣ ਲਈ ਵੀ ਕਹਿੰਦਾ ਹੈ। ਇਨ੍ਹਾਂ ਗੱਲਾਂ ਦਾ ਧਿਆਨ ਬੈਂਕ ਵਿੱਚ ਖਾਤਾ ਖੋਲ੍ਹਣ ਸਮੇਂ ਤੇ ਕਾਰਡ ਬਣਵਾਉਣ ਸਮੇਂ ਮਿਲੇ ਲਿਖਤੀ ਦਸਤਾਵੇਜ਼ਾਂ ਤੋਂ ਲੱਗ ਸਕਦਾ ਹੈ, ਸੋ ਉਸ ਸਮੇਂ ਉਨ੍ਹਾਂ ਨੂੰ ਧਿਆਨ ਨਾਲ ਪੜ੍ਹੋ।