ਪੜਚੋਲ ਕਰੋ
Advertisement
ਸੋਸ਼ਲ ਮੀਡੀਆ ਟਵਿਟਰ 'ਤੇ ਟ੍ਰੈਂਡ ਕਰ ਰਿਹਾ ਹੈ #BanNetflixInIndia
ਨੈੱਟਫਲਿਕਸ ਇੰਡੀਆ ‘ਤੇ ਆਉਣ ਵਾਲੀ ਸੀਰੀਜ਼ ਨੂੰ ਲੈ ਕੇ ਨੌਜਵਾਨਾਂ ‘ਚ ਕਾਫੀ ਕ੍ਰੇਜ਼ ਰਹਿੰਦਾ ਹੈ ਪਰ ਹਾਲ ਹੀ ‘ਚ ਸ਼ਿਵਸੇਨਾ ਨੇਤਾ ਰਮੇਸ਼ ਸੋਲੰਕੀ ਨੇ ਨੈਟਫਲਿਕਸ ਇੰਡੀਆ ਨੂੰ ਬੈਨ ਕਰਨ ਦੀ ਮੰਗ ਕੀਤੀ ਹੈ।
ਨਵੀਂ ਦਿੱਲੀ: ਨੈੱਟਫਲਿਕਸ ਇੰਡੀਆ ‘ਤੇ ਆਉਣ ਵਾਲੀ ਸੀਰੀਜ਼ ਨੂੰ ਲੈ ਕੇ ਨੌਜਵਾਨਾਂ ‘ਚ ਕਾਫੀ ਕ੍ਰੇਜ਼ ਰਹਿੰਦਾ ਹੈ ਪਰ ਹਾਲ ਹੀ ‘ਚ ਸ਼ਿਵਸੇਨਾ ਨੇਤਾ ਰਮੇਸ਼ ਸੋਲੰਕੀ ਨੇ ਨੈਟਫਲਿਕਸ ਇੰਡੀਆ ਨੂੰ ਬੈਨ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨੈਟਫਲਿਕਸ ਇੰਡੀਆ ਖਿਲਾਫ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਇਸ ਗੱਲ ਦੀ ਜਾਣਕਾਰੀ ਖੁਦ ਰਮੇਸ਼ ਸੋਲੰਕੀ ਨੇ ਟਵੀਟ ਕਰ ਕੇ ਦਿੱਤੀ। ਰਮੇਸ਼ ਸੋਲੰਕੀ ਨੇ ਆਪਣੇ ਟਵੀਟ ‘ਚ ਨੈਟਫਲਿਕਸ ਇੰਡੀਆ ਨੂੰ ਬੈਨ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਹਿੰਦੂ ਕੋਈ ਡੋਰਮੈਟ ਨਹੀਂ ਹੈ। ਨੈਟਫਲਿਕਸ ਇੰਡੀਆ ਨੂੰ ਲੈ ਕੇ ਉਨ੍ਹਾਂ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।
ਨੈਟਫਲਿਕਸ ਇੰਡੀਆ ‘ਤੇ ਰਮੇਸ਼ ਨੇ ਹਿੰਦੂ ਭਾਵਨਾਵਾਂ ਭੜਕਾਉਣ ਦਾ ਇਲਜ਼ਾਮ ਲਗਾਇਆ ਹੈ। ਇਸ ਟਵੀਟ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਟਵੀਟ ਕੀਤਾ ਜਿਸ ‘ਚ ਉਨ੍ਹਾਂ ਨੇ ਨੈਟਫਲਿਕਸ ਇੰਡੀਆ ਖਿਲਾਫ ਦਰਜ ਕਰਵਾਈ ਸ਼ਿਕਾਇਤ ਬਾਰੇ ਜਾਣਕਾਰੀ ਦਿੱਤੀ। ਇਸ ‘ਚ ਉਨ੍ਹਾਂ ਨੇ ਲਿਖਿਆ, “ਹਿੰਦੂਆਂ ਦਾ ਅਪਮਾਨ ਕਰਨ ਦੇ ਲਈ ਨੈਟਫਲਿਕਸ ਇੰਡੀਆ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।’’Enough is Enough Its hightime we Hindus unite and tell everyone that HINDUS are not doormat that any Tom Dick Harry can just walk over If you want our money if you want our subscription, stop disrespecting us@ippatel @ShefVaidya @KapilMishra_IND @TajinderBagga #BanNetFlixInIndia pic.twitter.com/kUCQmOwRm6
— Ramesh Solanki (@Rajput_Ramesh) September 6, 2019
ਇਸ ਤੋਂ ਪਹਿਲਾਂ ਬੀਜੇਪੀ ਨੇਤਾ ਮਨਜਿੰਦਰ ਸਿੰਘ ਸਿਰਸਾ ਤੇ ਤੇਜਿੰਦਰਪਾਲ ਸਿੰਘ ਬੱਗਾ ਨੇ ਵੀ ਅਨੁਰਾਗ ਕਸ਼ਿਅਪ ‘ਤੇ ‘ਸੈਕਰੇਡ ਗੇਮਸ’ ਰਾਹੀਂ ਹਿੰਦੂ ਅਤੇ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲਗਾਇਆ ਸੀ। ਇਸ ਮਾਮਲੇ ਨੂੰ ਲੈ ਕੇ ਤੇਜਿੰਦਰਪਾਲ ਸਿੰਘ ਨੇ ਅਨੁਰਾਗ ਕਸ਼ਿਅਪ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ।Filed complaint against @NetflixIndia for defaming Hindus, India and @adgpi Almost every series is serious attemp to paint Hindus and India in bad light@ippatel @TajinderBagga @RituRathaur@MrsGandhi @ShefVaidya @MODIfiedVikas @AskAnshul @UnSubtleDesi @muglikar_ @mirchagalib pic.twitter.com/BCe4G0hGy4
— Ramesh Solanki (@Rajput_Ramesh) September 4, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਪੰਜਾਬ
ਲੁਧਿਆਣਾ
Advertisement