ਪੜਚੋਲ ਕਰੋ

ਪੰਚਾਇਤ ਨੇ ਦੋ ਪਤੀਆਂ ਦਰਮਿਆਨ ਵੰਡੀ ਔਰਤ, ਹਰੇਕ ਕੋਲ 15-15 ਦਿਨ ਰਹਿਣ ਦੀ ਸਲਾਹ

ਬਰੇਲੀ: ਯੂਪੀ ਦੇ ਬਰੇਲੀ ਵਿੱਚ ਪੰਚਾਇਤ ਨੇ ਇੱਕ ਮਹਿਲਾ ਦੀ ਜ਼ਿੰਦਗੀ ਦੋ ਪਤੀਆਂ ਵਿਚਾਲੇ ਵੰਡ ਦਿੱਤੀ। ਮਹਿਲਾ ਦੇ ਪਹਿਲੇ ਪਤੀ ਨੇ ਉਸ ਦਾ ਸਾਢੇ ਚਾਰ ਸਾਲਾਂ ਦਾ ਬੇਟਾ ਖੋਹ ਲਿਆ ਸੀ। ਜਦੋਂ ਉਸ ਨੂੰ ਪੁਲਿਸ ਕੋਲੋਂ ਇਨਸਾਫ ਨਹੀਂ ਮਿਲਿਆ ਤਾਂ ਹੁਣ ਉਸਨੇ ਸਮਾਜਸੇਵੀ ਨਿਦਾ ਖਾਨ ਕੋਲ ਮਦਦ ਦੀ ਗੁਹਾਰ ਲਾਈ ਹੈ। ਅਰਸ਼ੀ ਨਾਂ ਦੀ ਮਹਿਲਾ ਦਾ ਇਲਜ਼ਾਮ ਹੈ ਕਿ ਉਸ ਦੇ ਪਹਿਲੇ ਪਤੀ ਨੇ ਉਸ ਨੂੰ ਆਪਣੇ ਘਰ ਵਿੱਚ 5 ਦਿਨਾਂ ਤਕ ਬੰਦੀ ਬਣਾ ਕੇ ਰੱਖਿਆ। ਕਿਸੇ ਤਰ੍ਹਾਂ ਉਸਨੇ 100 ਨੰਬਰ ਲਾ ਕੇ ਫੋਨ ਕੀਤਾ ਤੇ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਜਿਸ ਪਿੱਛੋਂ ਪੁਲਿਸ ਨੇ ਉਸਨੂੰ ਪਹਿਲੇ ਪਤੀ ਕੋਲੋਂ ਛੁਡਵਾਇਆ। ਇਸ ਦੇ ਬਾਅਦ ਅਰਸ਼ੀ ਦੇ ਪੇਕੇ ਪਰਿਵਾਰ ਨੇ ਉਸ ਦੇ ਪਹਿਲੇ ਪਤੀ ਨੂੰ ਸਮਝਾਇਆ ਤੇ ਦੁਬਾਰਾ ਅਰਸ਼ੀ ਨੂੰ ਸਹੁਰੇ ਘਰ ਤੋਰਿਆ। 2012 ਵਿੱਚ ਉਸਦਾ ਲਈਕ ਨਾਲ ਵਿਆਹ ਹੋਇਆ ਸੀ ਪਰ ਦਾਜ ਘੱਟ ਦੇਣ ਕਾਰਨ 2015 ਵਿੱਚ ਲਈਕ ਨੇ ਉਸ ਨੂੰ ਤਲਾਕ ਦੇ ਕੇ ਘਰੋਂ ਕੱਢ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਵਿਆਹ ਤੋਂ ਇੱਕ ਸਾਲ ਵਿੱਚ ਕਰੀਬ 10-12 ਵਾਰ ਪੰਚਾਇਤ ਲੱਗ ਚੁੱਕੀ ਹੈ। ਗਰਭ ਅਵਸਥਾ ਦੌਰਾਨ ਵੀ ਉਸਦੀ ਕੁੱਟਮਾਰ ਕੀਤੀ ਗਈ ਸੀ। ਵਿਆਹ ਦੇ ਚੌਥੇ ਸਾਲ ਵਿੱਚ ਲਈਕ ਦੇ ਤਲਾਕ ਦੇਣ ਪਿੱਛੋਂ ਉਹ ਆਪਣੇ ਪੁੱਤਰ ਨੂੰ ਨਾਲ ਲੈ ਦੋ ਸਾਲਾਂ ਤਕ ਭਟਕਦੀ ਰਹੀ ਤੇ ਆਖਰ ਬਰੇਲੀ ਵਿੱਚ ਦੂਜਾ ਵਿਆਹ ਕਰਵਾ ਲਿਆ। ਪਰ ਪਿਛਲੇ ਸਾਲ ਪਹਿਲੇ ਪਤੀ ਲਈਕ ਨੇ ਉਸ ਕੋਲੋਂ ਆਪਣਾ ਮੁੰਡਾ ਖੋਹ ਲਿਆ। ਹੁਣ ਸਮਝੌਤੇ ਦੀ ਗੱਲ ਹੋਈ ਤਾਂ ਪੰਚਾਇਤ ਨੇ ਉਸ ਨੂੰ 15-15 ਦਿਨ ਦੋਵਾਂ ਪਤੀਆਂ ਨਾਲ ਰਹਿਣ ਦਾ ਸੁਝਾਅ ਦੇ ਦਿੱਤਾ। ਇਸ ਪਿੱਛੋਂ ਹੁਣ ਉਸਨੇ ਇਨਸਾਫ ਲਈ ਆਲਾ ਹਜਰਤ ਹੈਲਪਿੰਗ ਸੁਸਾਇਟੀ ਦੀ ਪ੍ਰਧਾਨ ਨਿਦਾ ਖਾਨ ਕੋਲ ਪਹੁੰਚ ਕੀਤੀ ਹੈ। ਇਸ ਸਬੰਧੀ ਨਿਦਾ ਖਾਨ ਨੇ ਕਿਹਾ ਹੈ ਕਿ ਬੱਚਾ ਛੋਟਾ ਹੈ, ਇਸ ਲਈ ਉਸਨੂੰ ਮਾਂ ਦੀ ਵੱਧ ਜ਼ਰੂਰਤ ਹੈ, ਸੋ ਬੱਚਾ ਮਾਂ ਨੂੰ ਹੀ ਮਿਲਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਬ ਅਰਸ਼ੀ ਨੂੰ ਨਿਆਂ ਜ਼ਰੂਰ ਦਿਵਾਉਣਗੇ।

ਟਾਪ ਹੈਡਲਾਈਨ

MLA Resign: ਸਿਆਸੀ ਜਗਤ 'ਚ ਆਇਆ ਭੂਚਾਲ, ਸੀਨੀਅਰ ਵਿਧਾਇਕ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਜਾਣੋ ਵਜ੍ਹਾ...
MLA Resign: ਸਿਆਸੀ ਜਗਤ 'ਚ ਆਇਆ ਭੂਚਾਲ, ਸੀਨੀਅਰ ਵਿਧਾਇਕ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਜਾਣੋ ਵਜ੍ਹਾ...
PNB Bank Scam : 94 ਲੱਖ ਰੁਪਏ ਸਨ ਖਾਤੇ 'ਚ, ਬਚੇ ਸਿਰਫ਼ 16 ਹਜ਼ਾਰ! PNB ਘੁਟਾਲੇ 'ਚ ਕਿਸਾਨ ਸਭ ਤੋਂ ਵੱਧ ਪਰੇਸ਼ਾਨ
PNB Bank Scam : 94 ਲੱਖ ਰੁਪਏ ਸਨ ਖਾਤੇ 'ਚ, ਬਚੇ ਸਿਰਫ਼ 16 ਹਜ਼ਾਰ! PNB ਘੁਟਾਲੇ 'ਚ ਕਿਸਾਨ ਸਭ ਤੋਂ ਵੱਧ ਪਰੇਸ਼ਾਨ
Farmers News: ਇਨ੍ਹਾਂ ਕਿਸਾਨਾਂ ਨੂੰ ਵੱਡੀ ਰਾਹਤ, ਖਾਤਿਆਂ 'ਚ ਸਿੱਧੇ ਆਉਣਗੇ 5000-5000 ਰੁਪਏ, ਜਾਣੋ ਕਿੰਨਾ ਨੂੰ ਅਤੇ ਕਿਵੇਂ ਮਿਲੇਗਾ ਲਾਭ?
ਇਨ੍ਹਾਂ ਕਿਸਾਨਾਂ ਨੂੰ ਵੱਡੀ ਰਾਹਤ, ਖਾਤਿਆਂ 'ਚ ਸਿੱਧੇ ਆਉਣਗੇ 5000-5000 ਰੁਪਏ, ਜਾਣੋ ਕਿੰਨਾ ਨੂੰ ਅਤੇ ਕਿਵੇਂ ਮਿਲੇਗਾ ਲਾਭ?
Cancer Medicine Price: ਕੈਂਸਰ ਦਾ ₹80 ਹਜ਼ਾਰ ਦਾ ਇੰਜੈਕਸ਼ਨ 7000 ਰੁਪਏ 'ਚ ਮਿਲੇਗਾ, 543 ਦਵਾਈਆਂ ਦੇ ਘਟੇ ਰੇਟ; ਜਾਣੋ ਕਦੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ...
ਕੈਂਸਰ ਦਾ ₹80 ਹਜ਼ਾਰ ਦਾ ਇੰਜੈਕਸ਼ਨ 7000 ਰੁਪਏ 'ਚ ਮਿਲੇਗਾ, 543 ਦਵਾਈਆਂ ਦੇ ਘਟੇ ਰੇਟ; ਜਾਣੋ ਕਦੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP ਨੇ ਖਿੱਚ ਲਈ ਤਿਆਰੀ! ਵਿਧਾਨ ਸਭਾ ਚੋਣਾਂ ਲਈ ਇੰਚਾਰਜ ਕੀਤੇ ਨਿਯੁਕਤ; ਦੇਖੋ ਪੂਰੀ ਲਿਸਟ
BJP ਨੇ ਖਿੱਚ ਲਈ ਤਿਆਰੀ! ਵਿਧਾਨ ਸਭਾ ਚੋਣਾਂ ਲਈ ਇੰਚਾਰਜ ਕੀਤੇ ਨਿਯੁਕਤ; ਦੇਖੋ ਪੂਰੀ ਲਿਸਟ
ਪੰਜਾਬ ਚੋਣਾਂ ਨੂੰ ਲੈਕੇ AAP ਦੀ ਦਿੱਲੀ 'ਚ ਬੈਠਕ ਅੱਜ, CM ਮਾਨ ਤੇ ਕੇਜਰੀਵਾਲ ਰਹਿਣਗੇ ਮੌਜੂਦ; ਉਮੀਦਵਾਰਾਂ ਦੀ ਚੋਣ ਨੂੰ ਲੈਕੇ ਹੋ ਸਕਦਾ ਵੱਡਾ ਫੈਸਲਾ
ਪੰਜਾਬ ਚੋਣਾਂ ਨੂੰ ਲੈਕੇ AAP ਦੀ ਦਿੱਲੀ 'ਚ ਬੈਠਕ ਅੱਜ, CM ਮਾਨ ਤੇ ਕੇਜਰੀਵਾਲ ਰਹਿਣਗੇ ਮੌਜੂਦ; ਉਮੀਦਵਾਰਾਂ ਦੀ ਚੋਣ ਨੂੰ ਲੈਕੇ ਹੋ ਸਕਦਾ ਵੱਡਾ ਫੈਸਲਾ
ਅੱਜ ਬੈਂਕ ਖੁੱਲ੍ਹੇ ਜਾਂ ਬੰਦ? ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰ ਲਓ ਲਿਸਟ
ਅੱਜ ਬੈਂਕ ਖੁੱਲ੍ਹੇ ਜਾਂ ਬੰਦ? ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰ ਲਓ ਲਿਸਟ
Diljit Dosanjh ਦੇ Concert ਤੋਂ ਪਹਿਲਾਂ ਬਾਲ ਕਮਿਸ਼ਨ ਹੋਈ ਸਖ਼ਤ, ਦਿੱਲੀ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ
Diljit Dosanjh ਦੇ Concert ਤੋਂ ਪਹਿਲਾਂ ਬਾਲ ਕਮਿਸ਼ਨ ਹੋਈ ਸਖ਼ਤ, ਦਿੱਲੀ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ
ਪੰਜਾਬ 'ਚ DSP ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ DSP ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ-ਚੰਡੀਗੜ੍ਹ 'ਚ ਮੀਂਹ ਦੇ ਆਸਾਰ, ਬਦਲੇਗਾ ਮੌਸਮ ਦਾ ਮਿਜਾਜ਼; 12 ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ
ਪੰਜਾਬ-ਚੰਡੀਗੜ੍ਹ 'ਚ ਮੀਂਹ ਦੇ ਆਸਾਰ, ਬਦਲੇਗਾ ਮੌਸਮ ਦਾ ਮਿਜਾਜ਼; 12 ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਅਕਤੂਬਰ 2026
Punjab News : ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ ਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ,ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ 
Punjab News : ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ ਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ,ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ 
Embed widget