ਪੜਚੋਲ ਕਰੋ
(Source: ECI/ABP News)
ਬਠਿੰਡਾ ਛਾਉਣੀ 'ਚ ਤੈਨਾਤ ਫ਼ੌਜੀ ਨੇ ਮਾਰੀ ਖ਼ੁਦ ਨੂੰ ਗੋਲ਼ੀ
![ਬਠਿੰਡਾ ਛਾਉਣੀ 'ਚ ਤੈਨਾਤ ਫ਼ੌਜੀ ਨੇ ਮਾਰੀ ਖ਼ੁਦ ਨੂੰ ਗੋਲ਼ੀ bareli armyman shot himself on duty in Bathinda ਬਠਿੰਡਾ ਛਾਉਣੀ 'ਚ ਤੈਨਾਤ ਫ਼ੌਜੀ ਨੇ ਮਾਰੀ ਖ਼ੁਦ ਨੂੰ ਗੋਲ਼ੀ](https://static.abplive.com/wp-content/uploads/sites/5/2018/03/24115930/UP-armyman-killed-himself-on-duty-in-Bathinda.jpg?impolicy=abp_cdn&imwidth=1200&height=675)
ਬਠਿੰਡਾ ਛਾਉਣੀ 'ਚ ਤੈਨਾਤ 23 ਸਾਲਾ ਜਵਾਨ ਵੱਲੋਂ ਸੰਤਰੀ ਪੋਸਟ 'ਤੇ ਡਿਊਟੀ ਦੌਰਾਨ ਖ਼ੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬਠਿੰਡਾ ਦੀ 70 ਇੰਜੀਨੀਅਰ ਰੈਜੀਮੈਂਟ ਦੀ 703 ਫ਼ੀਲਡ ਕੰਪਨੀ ਦਾ ਜਵਾਨ ਅਮਿਤ ਕੁਮਾਰ ਗੁਪਤਾ ਬਰੇਲੀ ਦਾ ਰਹਿਣ ਵਾਲਾ ਸੀ ਤੇ 16 ਮਾਰਚ ਨੂੰ ਹੀ 40 ਦਿਨ ਦੀ ਛੁੱਟੀ ਕੱਟ ਕੇ ਡਿਊਟੀ 'ਤੇ ਵਾਪਸ ਪਰਤਿਆ ਸੀ।
ਪੁਲਿਸ ਨੇ ਦੱਸਿਆ ਕਿ ਅਮਿਤ ਕੁਮਾਰ ਅੱਜ ਤੜਕੇ 2 ਵਜੇ ਤੋਂ 4 ਵਜੇ ਤੱਕ ਸੰਤਰੀ ਪਹਿਰੇ 'ਤੇ ਸੀ, ਜਿਸ ਦੌਰਾਨ ਉਸ ਨੇ ਖ਼ੁਦ ਦੀ ਰਾਈਫਲ ਨਾਲ ਆਪਣੇ ਸੀਨੇ ਵਿੱਚ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ।
ਹਾਦਸੇ ਦਾ ਪਤਾ ਉਦੋਂ ਲੱਗਿਆ ਜਦ ਦੂਜੇ ਸੰਤਰੀ ਪਹਿਰੇ ਵਾਲੇ ਜਵਾਨ ਨੂੰ ਨਾ ਉਠਾਇਆ ਗਿਆ ਤਾਂ ਉਸ ਨੇ ਜਾ ਕੇ ਦੇਖਿਆ ਤਾਂ ਸੰਤਰੀ ਪੋਸਟ ਦਾ ਦਰਵਾਜ਼ਾ ਅੰਦਰ ਤੋਂ ਬੰਦ ਸੀ। ਆਵਾਜ਼ ਮਾਰਨ ਤੇ ਜਦੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਧੱਕੇ ਨਾਲ ਦਰਵਾਜ਼ਾ ਖੁੱਲ੍ਹਣ ਤੋਂ ਬਾਅਦ ਦੇਖਿਆ ਕਿ ਮ੍ਰਿਤਕ ਅਮਿਤ ਕੁਮਾਰ ਗੁਪਤਾ ਦੀ ਖੂਨ ਨਾਲ ਲਥਪਥ ਲਾਸ਼ ਪੋਸਟ ਵਿੱਚ ਪਈ ਸੀ।
ਪੁਲਿਸ ਨੇ ਲਾਸ਼ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮ੍ਰਿਤਕ ਦਾ ਮੋਬਾਇਲ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)