ਪੜਚੋਲ ਕਰੋ
Advertisement
ਕੰਪਨੀ ਨੇ ਗਾਹਕ ਤੋਂ ਕੈਰੀ ਬੈਗ ਦੇ ਮੰਗੇ 3 ਰੁਪਏ, ਕੰਪਨੀ ‘ਤੇ 9000 ਰੁਪਏ ਦਾ ਜ਼ੁਰਮਾਨਾ
ਫੋਰਮ ਨੇ ਕਿਹਾ ਕਿ ਇਹ ਬਾਟਾ ਦੀ ਜ਼ਿੰਮੇਵਾਰੀ ਸੀ ਕਿ ਉਹ ਗਾਹਕ ਨੂੰ ਪੇਪਰ ਬੈਗ ਫਰੀ ‘ਚ ਮੁਹੱਈਆ ਕਰਾਵੇ। ਇਸ ਦੇ ਨਾਲ ਫੋਰਮ ਨੇ ਬਾਟਾ ਨੂੰ ਆਦੇਸ਼ ਦਿੱਤਾ ਕਿ ਉਹ ਸਾਰੇ ਗਾਹਕਾਂ ਨੂੰ ਫਰੀ ਪੇਪਰ ਬੈਗ ਦੇਵੇ।
ਚੰਡੀਗੜ੍ਹ: ਗਾਹਕ ਫੋਰਮ ਨੇ ਜੁੱਤਿਆਂ ਦੀ ਕੰਪਨੀ ਬਾਟਾ ਇੰਡੀਆ ਲਿਮਟਿਡ ‘ਤੇ ਸਰਵਿਸ ‘ਚ ਕਮੀ ਕਾਰਨ 9000 ਰੁਪਏ ਦਾ ਜ਼ੁਰਮਾਨਾ ਲਾਇਆ ਹੈ। ਚੰਡੀਗੜ੍ਹ ‘ਚ ਬਾਟਾ ਦੇ ਸ਼ੋਅਰੂਮ ‘ਚ ਗਾਹਕ ਤੋਂ ਪੇਪਰ ਬੈਗ ਲਈ 3 ਰੁਪਏ ਮੰਗੇ ਗਏ। ਇਸ ‘ਤੇ ਗਾਹਕ ਨੇ ਕੰਜ਼ਿਊਮਰ ਕੋਰਟ ਦਾ ਦਰਵਾਜ਼ਾ ਖੜਕਾਇਆ।
ਰਿਪੋਰਟ ਮੁਤਾਬਕ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਬਾਟਾ ਨੇ ਬੈਗ ‘ਤੇ ਵੀ ਡਿਊਟੀ ਲਾਈ, ਜਿਸ ਦਾ ਮਤਲਬ ਕੰਪਨੀ ਬੈਗ ਨੂੰ ਵੀ ਬ੍ਰਾਡ ਦੇ ਨਾਂ ਨਾਲ ਵੇਚਣ ਦੀ ਕੋਸ਼ਿਸ਼ ਕਰ ਰਹੀ ਸੀ, ਜੋ ਗਲਤ ਹੈ। ਸ਼ਿਕਾਇਤਕਰਤਾ ਨੇ ਇਸ ਮਾਮਲੇ ‘ਚ ਕੰਪਨੀ ਖਿਲਾਫ ਸਰਵਿਸ ‘ਚ ਕਮੀ ਦੀ ਸ਼ਿਕਾਇਤ ਕਰਦੇ ਹੋਏ 3 ਰੁਪਏ ਦਾ ਰਿਫੰਡ ਮੰਗਿਆ ਸੀ।
ਫੋਰਮ ਨੇ ਕਿਹਾ ਕਿ ਇਹ ਬਾਟਾ ਦੀ ਜ਼ਿੰਮੇਵਾਰੀ ਸੀ ਕਿ ਉਹ ਗਾਹਕ ਨੂੰ ਪੇਪਰ ਬੈਗ ਫਰੀ ‘ਚ ਮੁਹੱਈਆ ਕਰਾਵੇ। ਇਸ ਦੇ ਨਾਲ ਫੋਰਮ ਨੇ ਬਾਟਾ ਨੂੰ ਆਦੇਸ਼ ਦਿੱਤਾ ਕਿ ਉਹ ਸਾਰੇ ਗਾਹਕਾਂ ਨੂੰ ਫਰੀ ਪੇਪਰ ਬੈਗ ਦੇਵੇ।
ਇਸ ਦੇ ਨਾਲ ਹੀ ਫੋਰਮ ਨੇ ਫੈਸਲਾ ਕੀਤਾ ਹੈ ਕਿ ਕੰਪਨੀ ਸ਼ਿਕਾਇਤਕਰਤਾ ਨੂੰ 3 ਰੁਪਏ, ਕੇਸ ‘ਚ ਲੱਗੇ 1000 ਰੁਪਏ ਵਾਪਸ ਕਰੇ। ਇਸ ਤੋਂ ਇਲਾਵਾ ਮਾਨਸਿਕ ਪ੍ਰੇਸ਼ਾਨੀ ਦੇ 3000 ਰੁਪਏ ਦਾ ਭੁਗਤਾਨ ਕਰੇ ਤੇ ਨਾਲ ਹੀ ਲੀਗਲ ਐਡ ਅਕਾਉਂਟ ‘ਚ 5000 ਰੁਪਏ ਜਮਾਂ ਕਰਨ ਦੇ ਵੀ ਆਦੇਸ਼ ਦਿੱਤੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕਾਰੋਬਾਰ
ਸਿੱਖਿਆ
ਲੁਧਿਆਣਾ
Advertisement