ਗਵਾਲੀਅਰ: ਮੱਧ ਪ੍ਰਦੇਸ਼ ਪੁਲਿਸ ਦੇ ਡੀਐਸਪੀ ਸੜਕ ਦੇ ਕਿਨਾਰੇ ਠੰਢ ਨਾਲ ਕੰਬ ਰਹੇ ਭਿਖਾਰੀ ਦੀ ਸਚਾਈ ਜਾਣ ਹੈਰਾਨ ਰਹਿ ਗਏ। ਦਰਅਸਲ, ਉਹ ਭਿਖਾਰੀ ਉਸੇ ਦੇ ਬੈਚ ਦਾ ਇੱਕ ਪੁਲਿਸ ਅਧਿਕਾਰੀ ਨਿਕਲਿਆ।


ਹੁਣ ਜਾਣੋ ਇਸ ਭਿਖਾਰੀ ਦੀ ਕਹਾਣੀ:

ਦਰਅਸਲ 10 ਨਵੰਬਰ ਨੂੰ ਮੱਧ ਪ੍ਰਦੇਸ਼ ਦੀਆਂ 28 ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਗਿਣੀਆਂ ਹੋਈ। ਗਵਾਲੀਅਰ ਵਿੱਚ ਵੋਟਾਂ ਦੀ ਗਿਣਤੀ ਤੋਂ ਬਾਅਦ ਡੀਐਸਪੀ ਰਤਨੇਸ਼ ਸਿੰਘ ਤੋਮਰ ਅਤੇ ਵਿਜੇ ਸਿੰਘ ਭਾਦੋਰੀਆ ਝਾਂਸੀ ਰੋਡ ਤੋਂ ਰਵਾਨਾ ਹੋਏ। ਰਸਤੇ ਵਿੱਚ ਬੰਧਨ ਵਾਟੀਕਾ ਨੇੜੇ ਫੁਟਪਾਥ ‘ਤੇ ਉਨ੍ਹਾਂ ਨੂੰ ਇੱਕ ਭਿਖਾਰੀ ਠੰਢ ਨਾਲ ਕੰਬਦਾ ਨਜ਼ਰ ਆਇਆ। ਡੀਐਸਪੀ ਨੇ ਮਨੁੱਖ ਵਜੋਂ ਗੱਡੀਆਂ ਨੂੰ ਰੋਕਿਆ ਅਤੇ ਹੇਠਾਂ ਉਤਰ ਕੇ ਭਿਖਾਰੀ ਕੋਲ ਗਏ। ਰਤਨੇਸ਼ ਨੇ ਉਸਨੂੰ ਆਪਣੀਆਂ ਜੁੱਤੀਆਂ ਦਿੱਤੀਆਂ ਅਤੇ ਵਿਜੇ ਸਿੰਘ ਭਦੋਰੀਆ ਨੇ ਆਪਣੀ ਜੈਕਟ ਦਿੱਤੀ।

ਕਰੋੜਾਂ ਦੀ ਨੌਕਰੀ ਛੱਡ ਟਾਪ ਵਿਗਿਆਨੀ ਪਾਕਿਸਤਾਨੀ ਸਰਹੱਦ ‘ਤੇ ਬੱਚੀਆਂ ਨੂੰ ਦੇ ਰਿਹਾ ਸਿੱਖਿਆ

ਫਿਰ ਦੋਵੇਂ ਅਸਫ਼ਰ ਉਸ ਭਿਖਾਰੀ ਨਾਲ ਗੱਲ ਕਰਨ ਲੱਗੇ। ਦੋਵੇਂ ਮਾਮਲੇ ਦੀ ਸੱਚਾਈ ਸੁਣ ਕੇ ਹੈਰਾਨ ਰਹਿ ਗਏ। ਦਰਅਸਲ, ਉਹ ਭਿਖਾਰੀ ਡੀਐਸਪੀ ਦੇ ਹੀ ਬੈਚ ਦਾ ਇੱਕ ਪੁਲਿਸ ਅਧਿਕਾਰੀ ਸੀ। ਜੋ ਪਿਛਲੇ ਦਸ ਸਾਲਾਂ ਤੋਂ ਲਾਵਾਰਿਸ ਘੁੰਮ ਰਿਹਾ ਸੀ। ਉਹ ਭੀਖ ਮੰਗ ਆਪਣਾ ਪੇਟ ਭਰਦਾ ਹੈ। ਜਿੱਥੇ ਉਸਨੂੰ ਰਾਤ ਨੂੰ ਪਨਾਹ ਮਿਲਦੀ ਹੈ, ਉਹ ਸੌਂ ਜਾਂਦਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਭਿਖਾਰੀ ਨਾਲ ਗੱਲਬਾਤ ਵਿੱਚ ਇਹ ਖੁਲਾਸਾ ਹੋਇਆ ਕਿ ਉਸਦਾ ਨਾਂ ਮਨੀਸ਼ ਮਿਸ਼ਰਾ ਹੈ। ਉਹ ਮੱਧ ਪ੍ਰਦੇਸ਼ ਦਾ ਵਸਨੀਕ ਹੈ। ਇਨ੍ਹਾਂ ਦੋਵਾਂ ਅਧਿਕਾਰੀਆਂ ਦੇ ਨਾਲ ਮਨੀਸ਼ ਮਿਸ਼ਰਾ ਨੂੰ ਸਾਲ 1999 ਵਿਚ ਮੱਧ ਪ੍ਰਦੇਸ਼ ਪੁਲਿਸ ਵਿਚ ਸਬ ਇੰਸਪੈਕਟਰ ਦੇ ਅਹੁਦੇ ‘ਤੇ ਭਰਤੀ ਹੋਇਆ। ਉਸ ਦੇ ਸਾਥੀ ਰਤਨੇਸ਼ ਸਿੰਘ ਤੋਮਰ ਅਤੇ ਵਿਜੈ ਸਿੰਘ ਡੀਐਸਪੀ ਅਹੁਦੇ ‘ਤੇ ਤਰੱਕੀ ਹਾਸਲ ਕਰ ਡੀਐਸਪੀ ਬਣ ਗਏ ਜਦਕਿ ਮਨੀਸ਼ ਮਿਸ਼ਰਾ ਭਿਖਾਰੀ ਬਣ ਗਏ।

PM ਦਾ ਚੀਨ ਸਣੇ ਪਾਕਿਸਤਾਨ 'ਤੇ ਨਿਸ਼ਾਨਾ

ਮਨੀਸ਼ ਮਿਸ਼ਰਾ ਨੇ ਦੋਵੇਂ ਸਾਥੀ ਅਧਿਕਾਰੀਆਂ ਨੂੰ ਪਛਾਣ ਲਿਆ ਅਤੇ ਉਨ੍ਹਾਂ ਦੇ ਸਾਹਮਣੇ ਆਪਣੀ ਦਰਦਨਾਕ ਕਹਾਣੀ ਸੁਣਾ ਦਿੱਤੀ, ਜੋ ਹਰ ਕਿਸੇ ਦੀ ਰੂਹ ਨੂੰ ਕੰਬਾਉਣ ਵਾਲੀ ਹੈ। ਮਨੀਸ਼ ਮਿਸ਼ਰਾ ਨੂੰ ਮੱਧ ਪ੍ਰਦੇਸ਼ ਪੁਲਿਸ ਵਿੱਚ ਕਈ ਥਾਣਿਆਂ ਵਿੱਚ ਐਸਐਚਓ ਤਾਇਨਾਤ ਕੀਤਾ ਗਿਆ ਸੀ। ਸਾਲ 2005 ਤਕ ਮਨੀਸ਼ ਦੀ ਜ਼ਿੰਦਗੀ ਵਿਚ ਸਭ ਕੁਝ ਆਮ ਸੀ। ਫਿਰ ਅਚਾਨਕ ਮਾਨਸਿਕ ਸਥਿਤੀ ਖ਼ਰਾਬ ਹੋ ਗਈ ਅਤੇ ਉਹ ਭਿਖਾਰੀ ਬਣ ਗਿਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904