ਪੜਚੋਲ ਕਰੋ
ਸੜਕ ਕੰਢਿਓਂ ਡਰੰਮ ’ਚ ਮਿਲੇ ਮਹਿਲਾ ਤੇ ਦੋ ਬੱਚੀਆਂ ਦੇ ਧੜ, ਸਿਰ ਗਾਇਬ

ਚੰਡੀਗੜ੍ਹ: ਭਿਵਾਨੀ ਦੇ ਪਿੰਡ ਖੜਕ ਨਜ਼ਦੀਕ ਪਲਾਸਟਿਕ ਦੇ ਡਰੰਮ ਵਿੱਚੋਂ ਇੱਕ ਮਹਿਲਾ ਤੇ ਦੋ ਬੱਚੀਆਂ ਦੇ ਧੜ ਮਿਲੇ ਹਨ। ਤਿੰਨਾਂ ਲਾਸ਼ਾਂ ਦੇ ਸਿਰ ਗਾਇਬ ਹਨ। ਮ੍ਰਿਤਕ ਮਹਿਲਾ ਦੀ ਉਮਰ 28 ਸਾਲ ਹੈ। ਇੱਕ ਬੱਚੀ ਪੰਜ ਤੇ ਦੂਜੀ ਮਹਿਜ ਦੋ ਸਾਲਾਂ ਦੀ ਦੱਸੀ ਜਾ ਰਹੀ ਹੈ। ਇਸ ਘਟਨਾ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਪਹੁੰਚਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਦੇ ਕਤਲ ਬੜੀ ਬੇਰਹਿਮੀ ਨਾਲ ਕੀਤੇ ਗਏ ਜਾਪ ਰਹੇ ਸਨ। ਸਿਰ ਵੱਢ ਕੇ ਧੜਾਂ ਨੂੰ ਡਰੰਮ ਵਿੱਚ ਪਾਇਆ ਤੇ ਪਿੰਡ ਖੜਕ ਕੋਲ ਸੜਕ ਕਿਨਾਰੇ ਸੁੱਟ ਦਿੱਤਾ। ਇਨ੍ਹਾਂ ਦੇ ਸਿਰਾਂ ਬਾਰੇ ਕੁਝ ਜਾਣਕਾਰੀ ਨਹੀਂ ਮਿਲੀ। ਇਸ ਕਰਕੇ ਹਾਲੇ ਤਕ ਧੜਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ। ਘਟਨਾ ਬਾਅਦ ਵੱਡਾ ਸਵਾਲ ਇਹ ਹੈ ਕਿ ਆਖ਼ਰ ਇਨ੍ਹਾਂ ਦਾ ਕਤਲ ਕਿਸਨੇ ਕੀਤੇ ਤੇ ਇਹ ਤਿੰਨੋਂ ਕਿੱਥੋਂ ਦੀਆਂ ਹਨ। ਪੁਲਿਸ ਵੀ ਇਨ੍ਹਾਂ ਦੀ ਪਛਾਣ ਕਰਨ ਦੇ ਅਸਰਮਥ ਹੈ। ਹਸਪਤਾਲ ਵਿੱਚ ਵੀ ਧੜਾਂ ਨੂੰ ਵੇਖਣ ਬਾਅਦ ਸਨਸਨੀ ਫੈਲੀ ਹੋਈ ਹੈ।
Before You Go
ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਟ੍ਰੈਂਡਿੰਗ ਟੌਪਿਕ






















