ਨਵੀਂ ਦਿੱਲੀ: ਬਨਾਰਸ ਹਿੰਦੂ ਯੂਨੀਵਰਸਿਟੀ (BHU) ਦੇ ਇੱਕ ਸਹਾਇਕ ਪ੍ਰੋਫੈਸਰ ਦਾ ਵਿਵਾਦਤ ਕੈਲੰਡਰ ਸਾਹਮਣੇ ਆਉਣ ਤੋਂ ਬਾਅਦ ਹੰਗਾਮਾ ਮਚ ਗਿਆ ਹੈ। ਦੇਸ਼ ਭਰ 'ਚ ਮਸ਼ਹੂਰ ਬੀ.ਐੱਚ.ਯੂ ਦੇ ਸਹਾਇਕ ਪ੍ਰੋਫੈਸਰ ਅਮਰੇਸ਼ ਕੁਮਾਰ ਨੇ ਆਪਣੇ ਵਿਭਾਗ ਦੀ ਪ੍ਰਦਰਸ਼ਨੀ 'ਚ ਭਗਵਾਨ ਰਾਮ ਅਤੇ ਮਾਤਾ ਸੀਤਾ ਦੀ ਥਾਂ 'ਤੇ ਆਪਣੀ ਪਤਨੀ ਅਤੇ ਆਪਣੀ ਤਸਵੀਰ ਲਗਾਈ, ਜਿਸ 'ਤੇ ਕਈ ਵਿਦਿਆਰਥੀਆਂ ਅਤੇ ਸਟਾਫ ਨੇ ਨਾਰਾਜ਼ਗੀ ਜ਼ਾਹਰ ਕੀਤੀ। ਇਸ ਪ੍ਰਦਰਸ਼ਨੀ ਦੀਆਂ ਤਸਵੀਰਾਂ ਅਤੇ ਉੱਥੇ ਦੇ ਵੀਡਿਓ ਵਾਇਰਲ ਕੀਤੇ ਗਏ।


ਮੀਡੀਆ ਰਿਪੋਰਟਾਂ ਮੁਤਾਬਕ ਹੁਣ ਇਹ ਪੂਰਾ ਕਿੱਸਾ ਪੂਰੇ ਸ਼ਹਿਰ ਦੀਆਂ ਸੁਰਖੀਆਂ ਬਟੋਰਨ ਤੋਂ ਬਾਅਦ ਆਲੇ-ਦੁਆਲੇ ਦੇ ਜ਼ਿਲਿਆਂ 'ਚ ਵੀ ਗੂੰਜ ਰਿਹਾ ਹੈ। ਇਸ ਨੂੰ ਆਸਥਾ ਨਾਲ ਜੁੜਿਆ ਮਾਮਲਾ ਦੱਸਦਿਆਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਤਰਾਜ਼ ਜ਼ਾਹਰ ਕਰਦਿਆਂ ਸ਼ਿਕਾਇਤ ਦਰਜ ਕਰਵਾਈ ਹੈ।


ਕੀ ਹੈ ਪੂਰਾ ਮਾਮਲਾ?


ਦਰਅਸਲ, ਯੂਨੀਵਰਸਿਟੀ ਦੇ ਵਿਜ਼ੂਅਲ ਆਰਟਸ ਵਿਭਾਗ ਵਿੱਚ 5 ਫਰਵਰੀ ਤੋਂ ਇੱਕ ਪ੍ਰਦਰਸ਼ਨੀ ਸ਼ੁਰੂ ਹੋਈ ਹੈ। ਕਲਾ ਨਾਲ ਸਬੰਧਤ ਇਹ ਪ੍ਰਦਰਸ਼ਨੀ ਇੱਕ ਮਹੀਨੇ ਤੱਕ ਲੱਗੀ ਰਹਿੰਦੀ ਹੈ। ਇਸ ਵਿੱਚ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ: ਅਮਰੇਸ਼ ਕੁਮਾਰ ਨੇ ਕੈਲੰਡਰ ਆਰਟ ਦੀ ਪੇਸ਼ਕਾਰੀ ਵਿੱਚ ਸੀਤਾ ਦੀ ਆਪਣੀ ਪਤਨੀ ਅਤੇ ਭਗਵਾਨ ਰਾਮ ਦੇ ਚਹਿਰੇ ਦੀ ਥਾਂ ਆਪਣੇ ਚਹਿਰਾ ਲਗਾਇਆ।


ਪਹਿਲਾਂ ਵੀ ਕੀਤਾ ਇਹ ਕਾਰਾ


ਅਸਿਸਟੈਂਟ ਪ੍ਰੋਫੈਸਰ ਡਾ.ਅਮਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ 10 ਸਾਲ ਪਹਿਲਾਂ ਦਿੱਲੀ ਵਿੱਚ ਇਸੇ ਤਰ੍ਹਾਂ ਦੀ ਕੈਲੰਡਰ ਪ੍ਰਦਰਸ਼ਨੀ ਵਿੱਚ ਆਪਣੀਆਂ ਅਤੇ ਆਪਣੀ ਪਤਨੀ ਦੀਆਂ ਤਸਵੀਰਾਂ ਲਗਾਈਆਂ ਸੀ। ਹਾਲਾਂਕਿ ਉਦੋਂ ਇਸ ਮਾਮਲੇ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ। ਅਮਰੇਸ਼ ਖੁਦ ਮੰਨਦੇ ਹਨ ਕਿ ਇਹ ਆਸਥਾ ਨਾਲ ਜੁੜਿਆ ਮਾਮਲਾ ਹੈ। ਜਦੋਂ ਗੱਲ ਸਾਹਮਣੇ ਆਈ ਤਾਂ ਗੱਲ ਹੋਰ ਵੀ ਵੱਧ ਗਈ, ਜਿਸ ਤੋਂ ਬਾਅਦ ਉਹ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਭਗਵਾਨ ਰਾਮ ਦਾ ਬਹੁਤ ਵੱਡਾ ਭਗਤ ਦੱਸ ਰਿਹਾ ਹੈ।



ਇਹ ਵੀ ਪੜ੍ਹੋ: Punjab Election: ਹੈਲੀਕਾਪਟਰ ਰੋਕਣ ਮਗਰੋਂ ਸਾਹਮਣੇ ਆਇਆ ਸੀਐਮ ਚੰਨੀ ਦਾ ਦਰਦ, ਬੋਲੇ 'ਜਿਤਨੇ ਭੀ ਤੂ ਕਰ ਲੇ ਸਿਤਮ, ਹੰਸ ਹੰਸ ਕੇ ਸਹੇਂਗੇ ਹਮ'


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904