ਕਸੂਤੇ ਫਸੇ ਕਾਂਗਰਸ ਦੇ ਸਾਬਕਾ CM ! ਨੰਗੇ ਸਿਰ ਸਾਥੀਆਂ ਨੂੰ ਲਜਾ ਕੇ ਗੁਰੂਘਰ ਟੇਕਿਆ ਮੱਥਾ, ਵੀਡੀਓ ਵਾਇਰਲ
ਦਰਅਸਲ, ਭੁਪੇਸ਼ ਬਘੇਲ ਚੋਣ ਪ੍ਰਚਾਰ ਦੌਰਾਨ ਰਾਜਨੰਦਗਾਓਂ ਦੇ ਬਾਘਨਦੀ ਪਹੁੰਚੇ ਜਿੱਥੇ ਉਹ ਗੁਰੂਘਰ ਵਿੱਚ ਮੱਥਾ ਟੇਕਣ ਲਈ ਗਏ। ਇਸ ਮੌਕੇ ਉਨ੍ਹਾਂ ਨਾਲ ਡੋਂਗਰਗਾਓਂ ਦੇ ਵਿਧਾਇਕ ਤੇ ਹੋਰ ਕਾਂਗਰਸੀ ਵਰਕਰ ਮੌਜੂਦ ਸਨ। ਉਨ੍ਹਾਂ ਸਾਰਿਆਂ ਦੇ ਸਿਰ ਨੰਗੇ ਸਨ ਤੇ ਪੈਰਾਂ ਵਿੱਚ ਜ਼ੁਰਾਬਾਂ ਪਾਈਆਂ ਹੋਈਆਂ ਸਨ।
Lok Sabha Election:ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਲੀਡਰਾਂ ਦੇ ਧਾਰਮਿਕ ਥਾਵਾਂ ਦੇ ਗੇੜੇ ਵੀ ਵਧ ਗਏ ਹਨ ਅਜਿਹੇ ਵਿੱਚ ਛੱਡੀਤਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਗੁਰੂਘਰ ਵਿੱਚ ਟੋਪੀ ਲੈ ਕੇ ਮੱਥਾ ਟੇਕਣ ਪਹੁੰਚਦੇ ਹਨ, ਇੱਥੋਂ ਕਿ ਉਨ੍ਹਾਂ ਦੇ ਸਾਥੀ ਤਾਂ ਨੰਗੇ ਸਿਰ ਦੀ ਮੱਥਾ ਟੇਕਣ ਜਾਂਦੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਚੋਂ ਬਾਅਦ ਸਿੱਖ ਸਮਾਜ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਦਰਅਸਲ, ਭੁਪੇਸ਼ ਬਘੇਲ ਚੋਣ ਪ੍ਰਚਾਰ ਦੌਰਾਨ ਰਾਜਨੰਦਗਾਓਂ ਦੇ ਬਾਘਨਦੀ ਪਹੁੰਚੇ ਜਿੱਥੇ ਉਹ ਗੁਰੂਘਰ ਵਿੱਚ ਮੱਥਾ ਟੇਕਣ ਲਈ ਗਏ। ਇਸ ਮੌਕੇ ਉਨ੍ਹਾਂ ਨਾਲ ਡੋਂਗਰਗਾਓਂ ਦੇ ਵਿਧਾਇਕ ਤੇ ਹੋਰ ਕਾਂਗਰਸੀ ਵਰਕਰ ਮੌਜੂਦ ਸਨ। ਉਨ੍ਹਾਂ ਸਾਰਿਆਂ ਦੇ ਸਿਰ ਨੰਗੇ ਸਨ ਤੇ ਪੈਰਾਂ ਵਿੱਚ ਜ਼ੁਰਾਬਾਂ ਪਾਈਆਂ ਹੋਈਆਂ ਸਨ।
वीडियो देखकर दुख हुआ कि छत्तीसगढ़ के पूर्व कांग्रेसी CM @bhupeshbaghel जी गुरूद्वारे में ऐसे गए जैसे बाग में टहल रहे हो!
— Manjinder Singh Sirsa (मोदी का परिवार) (@mssirsa) April 7, 2024
उन्होंने सिख रहत मर्यादा भंग की और उनके साथियो ने तो सिर भी नही ढका
उन्होंने जानबूझकर या अनजाने में, सिखों की भावनाएँ आहत की हैंpic.twitter.com/6TUVPiFOh0
ਇਸ ਦੀ ਵੀਡੀਓ ਭਾਰਤੀ ਜਨਤਾ ਪਾਰਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ। ਸਿਰਸਾ ਨੇ ਲਿਖਿਆ ਇਹ ਵੀਡੀਓ ਦੇਖ ਕੇ ਦੁੱਖ ਹੋਇਆ ਕਿ ਛੱਤੀਸਗੜ੍ਹ ਦੇ ਸਾਬਕਾ ਕਾਂਗਰਸੀ ਸੀ.ਐਮ ਭੁਪੇਸ਼ ਬਘੇਲ ਜੀ ਗੁਰਦੁਆਰੇ ਇਸ ਤਰ੍ਹਾਂ ਗਏ ਜਿਵੇਂ ਕਿਸੇ ਬਾਗ਼ ਵਿੱਚ ਸੈਰ ਕਰ ਰਹੇ ਹੋਣ। ਉਨ੍ਹਾ ਨੇ ਸਿੱਖ ਰਹਿਤ ਮਰਿਆਦਾ ਭੰਗ ਕੀਤੀ ਤੇ ਉਨ੍ਹਾਂ ਦੇ ਸਾਥੀਆਂ ਨੇ ਤਾਂ ਸਿਰ ਵੀ ਨਹੀਂ ਢਕਿਆ ਹੋਇਆ। ਉਨ੍ਹਾ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।