ਨਵੀਂ ਦਿੱਲੀ: ਕਿਸਾਨਾਂ ਨੇ ਐਲਾਨ ਕੀਤਾ ਹੈ ਕਿ 26 ਜਨਵਰੀ ਨੂੰ ਟਰੈਕਟਰ ਪਰੇਡ ਰਿੰਗ ਰੋਡ 'ਤੇ ਹਰ ਹਾਲ ਵਿੱਚ ਹੋਏਗੀ। ਕਿਸਾਨ ਲੀਡਰਾਂ ਨੇ ਕਿਹਾ ਕਿ ਇਹ ਇਤਿਹਾਸਕ ਪਰੇਡ ਹੋਏਗੀ। ਇਸ ਲਈ ਪੁਲਿਸ ਇੱਕ ਦਿਨ ਲਈ ਕਿਸਾਨਾਂ ਲਈ ਰਿੰਗ ਰੋਡ ਖਾਲੀ ਕਰ ਦੇਵੇ।

ਕਿਸਾਨ ਲੀਡਰਾਂ ਦੀ ਦਿੱਲੀ ਪੁਲਿਸ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਕਿਸਾਨ ਸ਼ਾਂਤਮਈ ਤਰੀਕੇ ਨਾਲ ਪਰੇਡ ਕਰਕੇ ਇਤਿਹਾਸ ਰਚਣਗੇ।

ਕਿਸਾਨ ਲੀਡਰਾਂ ਨੇ ਕਿਹਾ ਕਿ ਪਰੇਡ ਵਿੱਚ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ। ਦੁਨੀਆ ਨੂੰ ਕਿਸਾਨਾਂ ਦੀ ਏਕਤਾ ਤੇ ਸ਼ਾਂਤਮਈ ਕਿਰਦਾਰ ਵਿਖਾਇਆ ਜਾਏਗਾ।

ਇਹ ਵੀ ਪੜ੍ਹੋAmit Shah meet Delhi Police: ਕਿਸਾਨਾਂ ਦੀ ਟਰੈਕਟਰ ਪਰੇਡ ਨੇ ਹਿਲਾਈ ਸਰਕਾਰ! ਪੁਲਿਸ ਹੈੱਡਕੁਆਟਰ ਪਹੁੰਚੇ ਅਮਿਤ ਸ਼ਾਹ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904