ਪੜਚੋਲ ਕਰੋ
Advertisement
Bihar Elections 2020: ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ
ਬਿਹਾਰ ਵਿਧਾਨ ਸਭਾ ਦਾ ਕਾਰਜਕਾਲ 29 ਨਵੰਬਰ, 2020 ਨੂੰ ਖ਼ਤਮ ਹੋ ਰਿਹਾ ਹੈ। ਇਸ ਲਈ ਵਿਧਾਨ ਸਭਾ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਨਵੀਂ ਸਰਕਾਰ ਦਾ ਗਠਨ ਜ਼ਰੂਰੀ ਹੈ।
ਨਵੀਂ ਦਿੱਲੀ: ਭਾਰਤੀ ਚੋਣ ਕਮਿਸ਼ਨ ਵੱਲੋਂ ਬਿਹਾਰ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਦੀ ਬੁਲਾਰੇ ਸ਼ੇਫਾਲੀ ਸ਼ਰਨ ਨੇ ਦੱਸਿਆ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਸ਼ੁੱਕਰਵਾਰ ਨੂੰ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ ਕੀਤੀ ਗਈ। ਦੱਸ ਦਈਏ ਕਿ ਬਿਹਾਰ ਵਿਧਾਨ ਸਭਾ ਚੋਣਾਂ ਤਿੰਨ ਅਕਤੂਬਰ ਤੋਂ 28 ਅਕਤੂਬਰ ਤੋਂ ਹੋਣੀਆਂ ਹਨ ਅਤੇ ਨਤੀਜੇ 10 ਨਵੰਬਰ ਨੂੰ ਐਲਾਨੇ ਜਾਣਗੇ।
ਚੋਣ ਕਮਿਸ਼ਨ ਨੇ ਕੋਰੋਨਾ ਕਾਰਨ ਸਮਾਜਿਕ ਦੂਰੀ ਬਣਾਈ ਰੱਖਣ ਲਈ ਵਿਗਿਆਨ ਭਵਨ ਦੇ ਹਾਲ ਨੰਬਰ ਪੰਜ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ। ਸਮਾਜਿਕ ਦੂਰੀਆਂ ਦੇ ਮੱਦੇਨਜ਼ਰ ਸਿਰਫ ਪੀਆਈਬੀ ਵਲੋਂ ਪ੍ਰਵਾਨਿਤ ਪੱਤਰਕਾਰਾਂ ਨੂੰ ਪ੍ਰਵੇਸ਼ ਮਿਲੀਆ।
ਕਮਿਸ਼ਨ ਪਹਿਲਾਂ ਹੀ ਕੋਰੋਨਾ ਕਾਲ ‘ਚ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਚੁੱਕਾ ਹੈ। ਹਰ ਪੋਲਿੰਗ ਸਟੇਸ਼ਨ 'ਤੇ ਸਿਰਫ ਇੱਕ ਹਜ਼ਾਰ ਵੋਟਰ ਵੋਟ ਪਾਉਣਗੇ। ਪੋਲਿੰਗ ਸਟੇਸ਼ਨ ‘ਤੇ ਸੈਨੀਟਾਈਜ਼ਰ ਤੋਂ ਲੈ ਕੇ ਤੱਕ ਹਰ ਤਰ੍ਹਾਂ ਦੇ ਇੰਤਜ਼ਾਮ ਹੋਣਗੇ। ਕੁੱਲ 243 ਵਿਧਾਨ ਸਭਾ ਸੀਟਾਂ ਲਈ ਚੋਣਾਂ ਹੋਣਗੀਆਂ: ਬਿਹਾਰ ਵਿਚ ਕੁੱਲ 243 ਵਿਧਾਨ ਸਭਾ ਸੀਟਾਂ ਲਈ ਚੋਣ ਹੋਵੇਗੀ। 2015 ਵਿੱਚ ਆਰਜੇਡੀ ਤੇ ਜੇਡੀਯੂ ਨੇ ਮਿਲ ਕੇ ਚੋਣ ਲੜੀ ਜਿਸ ਕਾਰਨ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਫਿਰ ਆਰਜੇਡੀ, ਜੇਡੀਯੂ, ਕਾਂਗਰਸ ਮਹਾਗਠਬੰਧਨ ਨੇ 178 ਸੀਟਾਂ ਜਿੱਤੀਆਂ। ਰਾਜਦ ਨੂੰ 80, ਜੇਡੀਯੂ ਨੇ 71 ਤੇ ਕਾਂਗਰਸ ਨੂੰ 27 ਸੀਟਾਂ ਮਿਲੀਆਂ। ਜਦਕਿ ਐਨਡੀਏ ਨੂੰ ਸਿਰਫ 58 ਸੀਟਾਂ ਮਿਲੀਆਂ। ਹਾਲਾਂਕਿ, ਲਾਲੂ ਯਾਦਵ ਦੀ ਪਾਰਟੀ ਆਰਜੇਡੀ ਨਾਲ ਅਣਬਣ ਤੋਂ ਬਾਅਦ ਨਿਤੀਸ਼ ਕੁਮਾਰ ਮਹਾਂਗਠਜੋੜ ਤੋਂ ਵੱਖ ਹੋ ਗਏ ਤੇ ਭਾਜਪਾ ਦੇ ਨਾਲ ਸਰਕਾਰ ਚਲਾਉਣੀ ਸ਼ੁਰੂ ਕਰ ਦਿੱਤਾ। ਨਿਤੀਸ਼ ਕੁਮਾਰ ਐਨਡੀਏ ਦਾ ਚਿਹਰਾ: ਨਿਤੀਸ਼ ਕੁਮਾਰ 2020 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐਨਡੀਏ ਦਾ ਚਿਹਰਾ ਹੈ। ਬਿਹਾਰ ਵਿੱਚ ਵਿਰੋਧੀ ਪਾਰਟੀਆਂ ਕੋਰੋਨਾ ਕਾਰਨ ਚੋਣਾਂ ਮੁਲਤਵੀ ਕਰਨ ਦੀ ਮੰਗ ਕਰ ਰਹੀਆਂ ਸੀ ਪਰ ਕਮਿਸ਼ਨ ਨੇ ਇਸ ਮੰਗ ਨੂੰ ਰੱਦ ਕਰ ਦਿੱਤਾ। ਮੌਜੂਦਾ ਅਸੈਂਬਲੀ ਦਾ ਕਾਰਜਕਾਲ 29 ਨਵੰਬਰ ਨੂੰ ਖਤਮ ਹੋ ਰਿਹਾ ਹੈ। Kisan Protest: ਖੇਤੀਬਾੜੀ ਬਿੱਲ ਖਿਲਾਫ ਸੜਕਾਂ 'ਤੇ ਦੇਸ਼ ਭਰ ਦੇ ਕਿਸਾਨ, ਸਿਆਸੀ ਧਿਰਾਂ ਸਣੇ ਮਿਲਿਆ ਕਲਾਕਾਰਾਂ ਦਾ ਸਾਥ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904#KBMBihar2020 | बिहार विधासभा चुनाव की तारीखों का ऐलान करने के लिए चुनाव आयोग की प्रेस कॉन्फ्रेंस शुरु हो गई है. देखें LIVE#BiharElections2020 https://t.co/USu9rqIbWd pic.twitter.com/XXtPKw4xxJ
— ABP News (@ABPNews) September 25, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement