ਪੜਚੋਲ ਕਰੋ

ਕੋਰੋਨਾ ਦੇ ਕਹਿਰ ਤੇ ਆਰਥਿਕ ਮੰਦੀ 'ਚ ਵੀ ਬੀਜੇਪੀ ਨੇ ਕਿਵੇਂ ਮਾਰੀ ਬਾਜ਼ੀ? ਵੋਟਿੰਗ ਮਸ਼ੀਨਾਂ ਹੈਕ ਜਾਂ ਹਿੰਦੂਤਵ ਏਜੰਡੇ ਦਾ ਕਮਾਲ

ਕੋਰੋਨਾ ਦੇ ਕਹਿਰ ਤੇ ਆਰਥਿਕ ਮੰਦੀ ਦੇ ਬਾਵਜੂਦ ਬੀਜੇਪੀ ਇਤਿਹਾਸ ਸਿਰਜ ਰਹੀ ਹੈ। ਬਿਹਾਰ ਵਿੱਚ ਨਿਤਿਸ਼ ਕੁਮਾਰ ਨਾਲ ਮਿਲ ਕੇ ਬਹੁਮਤ ਹਾਸਲ ਕਰਨ ਦੇ ਨਾਲ ਹੀ ਰਾਜ ਵਿੱਚ ਹੁਣ ਬੀਜੇਪੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਇਸ ਦਾ ਭਾਵ ਹੈ ਕਿ ਬਿਹਾਰੀਆਂ ਨੇ ਨਿਤਿਸ਼ ਕੁਮਾਰ ਨੂੰ ਨਹੀਂ ਬਲਕਿ ਮੋਦੀ ਸਰਕਾਰ ਨੂੰ ਵੋਟ ਪਾਏ ਹਨ। ਬੀਜੇਪੀ 74 ਸੀਟਾਂ ਉੱਪਰ ਅੱਗੇ ਹੈ ਜਦੋਂਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਜੇਡੀਯੂ ਨੂੰ 48 ਸੀਟਾਂ ਮਿਲ ਰਹੀਆਂ ਹਨ।

ਚੰਡੀਗੜ੍ਹ: ਕੋਰੋਨਾ ਦੇ ਕਹਿਰ ਤੇ ਆਰਥਿਕ ਮੰਦੀ ਦੇ ਬਾਵਜੂਦ ਬੀਜੇਪੀ ਇਤਿਹਾਸ ਸਿਰਜ ਰਹੀ ਹੈ। ਬਿਹਾਰ ਵਿੱਚ ਨਿਤਿਸ਼ ਕੁਮਾਰ ਨਾਲ ਮਿਲ ਕੇ ਬਹੁਮਤ ਹਾਸਲ ਕਰਨ ਦੇ ਨਾਲ ਹੀ ਰਾਜ ਵਿੱਚ ਹੁਣ ਬੀਜੇਪੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਇਸ ਦਾ ਭਾਵ ਹੈ ਕਿ ਬਿਹਾਰੀਆਂ ਨੇ ਨਿਤਿਸ਼ ਕੁਮਾਰ ਨੂੰ ਨਹੀਂ ਬਲਕਿ ਮੋਦੀ ਸਰਕਾਰ ਨੂੰ ਵੋਟ ਪਾਏ ਹਨ। ਬੀਜੇਪੀ 74 ਸੀਟਾਂ ਉੱਪਰ ਅੱਗੇ ਹੈ ਜਦੋਂਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਜੇਡੀਯੂ ਨੂੰ 48 ਸੀਟਾਂ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਵਿੱਚ 28 ਸੀਟਾਂ ਉੱਪਰ ਜ਼ਿਮਨੀ ਚੋਣਾਂ ਵਿੱਚ 21 ਸੀਟਾਂ ਆਪਣੇ ਨਾਂ ਕਰਕੇ ਸਭ ਨੂੰ ਹੈਰਾਨ ਕੀਤਾ ਹੈ। ਅਜੇ ਕੁਝ ਸਮਾਂ ਪਹਿਲਾਂ ਹੀ ਇੱਥੇ ਲੋਕਾਂ ਨੇ ਕਾਂਗਰਸ ਨੂੰ ਚੰਗਾ ਹੁੰਗਾਰਾ ਦਿੱਤਾ ਸੀ ਪਰ ਹੁਣ ਭਗਵੀਂ ਪਾਰਟੀ ਨੇ ਮੁੜ ਪੈਰ ਜਮਾਂ ਲਏ ਹਨ। ਇਹ ਚੋਣਾਂ ਬੀਜੇਪੀ ਲਈ ਇਸ ਕਰਕੇ ਵੀ ਅਹਿਮ ਸਨ ਕਿਉਂਕਿ ਜ਼ਿਮਨੀ ਚੋਣ ਦੀ ਜਿੱਤ ਨਾਲ ਸ਼ਿਵਰਾਜ ਚੌਹਾਨ ਸਰਕਾਰ ਦੀ ਕਿਸਮਤ ਦਾ ਫੈਸਲਾ ਹੋਣਾ ਸੀ। ਵੱਡੀ ਗੱਲ ਇਹ ਹੈ ਕਿ ਬਿਹਾਰ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕੀਤਾ ਹੈ। ਕੁਝ ਦਿਨ ਪਹਿਲਾਂ ਆਏ ਤਕਰੀਬਨ ਸਾਰੇ ਹੀ ਐਗਜ਼ਿਟ ਪੋਲ ਵਿੱਚ ਕਾਂਗਰਸ ਤੇ ਆਰਜੇਡੀ ਦੇ ਮਹਾਗੱਠਜੋੜ ਨੂੰ ਬਹੁਮਤ ਮਿਲਦਾ ਵਿਖਾਇਆ ਗਿਆ ਸੀ। ਕੋਰੋਨਾ ਤੇ ਆਰਥਿਕ ਮੰਦੀ ਦੀ ਸਭ ਵੱਡੀ ਮਾਰ ਵੀ ਬਿਹਾਰੀਆਂ ਨੇ ਹੀ ਝੱਲੀ ਹੈ। ਇਸ ਲਈ ਚੋਣਾਂ ਵਿੱਚ ਲੋਕਾਂ ਦਾ ਗੁੱਸਾ ਨਜ਼ਰ ਵੀ ਆਇਆ ਪਰ ਉਹ ਵੋਟਿੰਗ ਮਸ਼ੀਨਾਂ ਤੱਕ ਨਹੀਂ ਪਹੁੰਚਿਆ। ਮੰਨਿਆ ਜਾ ਰਿਹਾ ਹੈ ਕਿ ਇੰਨੀ ਔਖੀ ਘੜੀ ਵਿੱਚ ਵੀ ਜੇ ਬੀਜੇਪੀ ਅਜਿਹਾ ਪ੍ਰਦਰਸ਼ਨ ਵਿਖਾ ਰਹੀ ਹੈ ਤਾਂ ਭਵਿੱਖ ਵਿੱਚ ਭਗਵੀ ਪਾਰਟੀ ਨੂੰ ਟੱਕਰ ਦੇਣਾ ਸੌਖਾ ਨਹੀਂ ਹੋਏਗਾ। ਖਾਸ ਗੱਲ ਇਹ ਹੈ ਕਿ ਯੂਪੀ ਤੋਂ ਬਾਅਦ ਬਿਹਾਰ ਵਿੱਚ ਜਿਸ ਤਰੀਕੇ ਨਾਲ ਬੀਜੇਪੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ, ਉਸ ਤੋਂ ਸਪਸ਼ਟ ਹੈ ਕਿ ਭਗਵੀ ਪਾਰਟੀ ਦੀ ਕੇਂਦਰ ਵਿੱਚ ਸੱਤਾ ਨੂੰ ਹਿਲਾਉਣਾ ਵੀ ਅਜੇ ਔਖਾ ਹੈ। ਉਧਰ, ਕਾਂਗਰਸ ਵੱਲੋਂ ਨਤੀਜਿਆਂ ਮਗਰੋਂ ਇਲਜ਼ਾਮ ਲਾਉਣੇ ਸ਼ੁਰੂ ਕੀਤੇ ਹਨ ਕਿ ਵੋਟਿੰਗ ਮਸ਼ੀਨਾਂ ਹੈਕ ਹੋਈਆਂ ਹਨ। ਚੋਣ ਨਤੀਜਿਆਂ ਨੂੰ ਵੇਖ ਚਾਹੇ ਇੰਝ ਹੀ ਲੱਗੇ ਪਰ ਇਹ ਹਕੀਕਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦੇ ਕਿ ਬੀਜੇਪੀ ਦੇ ਹਿੰਦੂਤਵ ਦਾ ਏਜੰਡਾ ਬਾਕੀ ਸਾਰੇ ਮਸਲਿਆਂ ਨੂੰ ਬੌਣਾ ਕਰਦਾ ਦਿਖਾਈ ਦੇ ਰਿਹਾ ਹੈ।

ਟਾਪ ਹੈਡਲਾਈਨ

Petrol Diesel News : ਵੱਡੀ ਖ਼ਬਰ : 1 ਅਕਤੂਬਰ ਤੋਂ ਇਸ ਸੂਬੇ 'ਚ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
Petrol Diesel News : ਵੱਡੀ ਖ਼ਬਰ : 1 ਅਕਤੂਬਰ ਤੋਂ ਇਸ ਸੂਬੇ 'ਚ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
Moti Doongri Temple : ਵਿਆਹ ਦੀ ਇੱਛਾ ਲੈ ਕੇ ਜੈਪੁਰ ਪਹੁੰਚੇ ਲੱਖਾਂ ਕੁਆਰੇ , ਮਹਿੰਦੀ ਲਈ ਲੱਗੀਆਂ ਕਈ ਕਿਲੋਮੀਟਰ ਲੰਬੀਆਂ ਕਤਾਰਾਂ , ਵੀਡੀਓ ਵਾਇਰਲ
Moti Doongri Temple : ਵਿਆਹ ਦੀ ਇੱਛਾ ਲੈ ਕੇ ਜੈਪੁਰ ਪਹੁੰਚੇ ਲੱਖਾਂ ਕੁਆਰੇ , ਮਹਿੰਦੀ ਲਈ ਲੱਗੀਆਂ ਕਈ ਕਿਲੋਮੀਟਰ ਲੰਬੀਆਂ ਕਤਾਰਾਂ , ਵੀਡੀਓ ਵਾਇਰਲ
UPI Payment : UPI ਪੇਮੈਂਟ ਮਾਮਲਾ ਸੁਪਰੀਮ ਕੋਰਟ ਪਹੁੰਚਿਆ, ਟ੍ਰਾਂਜ਼ੈਕਸ਼ਨ ਚਾਰਜ ਨੂੰ ਦਿੱਤੀ ਚੁਣੌਤੀ ,ਜਾਣੋ ਪੂਰਾ ਮਾਮਲਾ 
UPI Payment : UPI ਪੇਮੈਂਟ ਮਾਮਲਾ ਸੁਪਰੀਮ ਕੋਰਟ ਪਹੁੰਚਿਆ, ਟ੍ਰਾਂਜ਼ੈਕਸ਼ਨ ਚਾਰਜ ਨੂੰ ਦਿੱਤੀ ਚੁਣੌਤੀ ,ਜਾਣੋ ਪੂਰਾ ਮਾਮਲਾ 
Weather Update: ਮੌਨਸੂਨ ਦੀ ਵਾਪਸੀ ਦਾ ਐਲਾਨ, ਇਨ੍ਹਾਂ ਸੂਬਿਆਂ 'ਚ ਵਰ੍ਹੇਗਾ ਭਾਰੀ ਮੀਂਹ-ਗਰਜਣਗੇ ਬੱਦਲ, 60 KM ਤੇਜ਼ ਰਫ਼ਤਾਰ ਤੂਫ਼ਾਨ ਮਚਾਏਗਾ ਤਬਾਹੀ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...
ਮੌਨਸੂਨ ਦੀ ਵਾਪਸੀ ਦਾ ਐਲਾਨ, ਇਨ੍ਹਾਂ ਸੂਬਿਆਂ 'ਚ ਵਰ੍ਹੇਗਾ ਭਾਰੀ ਮੀਂਹ-ਗਰਜਣਗੇ ਬੱਦਲ, 60 KM ਤੇਜ਼ ਰਫ਼ਤਾਰ ਤੂਫ਼ਾਨ ਮਚਾਏਗਾ ਤਬਾਹੀ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਮਜੀਠੀਆ, ਖਹਿਰਾ ਤੇ ਹਰਸਿਮਰਤ ਖ਼ਿਲਾਫ਼ ਮਾਣਹਾਨੀ ਦਾ ਕੇਸ
Punjab News : CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਮਜੀਠੀਆ, ਖਹਿਰਾ ਤੇ ਹਰਸਿਮਰਤ ਖ਼ਿਲਾਫ਼ ਮਾਣਹਾਨੀ ਦਾ ਕੇਸ
Punjab Rail Roko Andolan : ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦਾ ਐਲਾਨ, ਸਰਕਾਰ ਨੂੰ 17 ਸਤੰਬਰ ਦੁਪਹਿਰ 12 ਵਜੇ ਤੱਕ ਦਾ ਦਿੱਤਾ ਅਲਟੀਮੇਟਮ
Punjab Rail Roko Andolan : ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦਾ ਐਲਾਨ, ਸਰਕਾਰ ਨੂੰ 17 ਸਤੰਬਰ ਦੁਪਹਿਰ 12 ਵਜੇ ਤੱਕ ਦਾ ਦਿੱਤਾ ਅਲਟੀਮੇਟਮ
UPI Payment : UPI ਪੇਮੈਂਟ ਮਾਮਲਾ ਸੁਪਰੀਮ ਕੋਰਟ ਪਹੁੰਚਿਆ, ਟ੍ਰਾਂਜ਼ੈਕਸ਼ਨ ਚਾਰਜ ਨੂੰ ਦਿੱਤੀ ਚੁਣੌਤੀ ,ਜਾਣੋ ਪੂਰਾ ਮਾਮਲਾ 
UPI Payment : UPI ਪੇਮੈਂਟ ਮਾਮਲਾ ਸੁਪਰੀਮ ਕੋਰਟ ਪਹੁੰਚਿਆ, ਟ੍ਰਾਂਜ਼ੈਕਸ਼ਨ ਚਾਰਜ ਨੂੰ ਦਿੱਤੀ ਚੁਣੌਤੀ ,ਜਾਣੋ ਪੂਰਾ ਮਾਮਲਾ 
Moti Doongri Temple : ਵਿਆਹ ਦੀ ਇੱਛਾ ਲੈ ਕੇ ਜੈਪੁਰ ਪਹੁੰਚੇ ਲੱਖਾਂ ਕੁਆਰੇ , ਮਹਿੰਦੀ ਲਈ ਲੱਗੀਆਂ ਕਈ ਕਿਲੋਮੀਟਰ ਲੰਬੀਆਂ ਕਤਾਰਾਂ , ਵੀਡੀਓ ਵਾਇਰਲ
Moti Doongri Temple : ਵਿਆਹ ਦੀ ਇੱਛਾ ਲੈ ਕੇ ਜੈਪੁਰ ਪਹੁੰਚੇ ਲੱਖਾਂ ਕੁਆਰੇ , ਮਹਿੰਦੀ ਲਈ ਲੱਗੀਆਂ ਕਈ ਕਿਲੋਮੀਟਰ ਲੰਬੀਆਂ ਕਤਾਰਾਂ , ਵੀਡੀਓ ਵਾਇਰਲ
 Barnala News : ਪਿੰਡ ਸੰਘੇੜਾ 'ਚ ਅਵਾਰਾ ਕੁੱਤੇ ਵੱਲੋਂ ਵਿਅਕਤੀ ’ਤੇ ਹਮਲਾ , ਮਰੀਜ਼ ਨੂੰ ਬਠਿੰਡਾ ਕੀਤਾ ਰੈਫਰ 
 Barnala News : ਪਿੰਡ ਸੰਘੇੜਾ 'ਚ ਅਵਾਰਾ ਕੁੱਤੇ ਵੱਲੋਂ ਵਿਅਕਤੀ ’ਤੇ ਹਮਲਾ , ਮਰੀਜ਼ ਨੂੰ ਬਠਿੰਡਾ ਕੀਤਾ ਰੈਫਰ 
Sleep Problems : ਕੀ ਤੁਹਾਡਾ ਪਾਰਟਨਰ ਵੀ ਲੈਂਦਾ ਹੈ ਖਰਾਟੇ ? ਤੁਹਾਡੀ ਸਿਹਤ ’ਤੇ ਵੀ ਪੈ ਸਕਦਾ ਹੈ ਅਸਰ
Sleep Problems : ਕੀ ਤੁਹਾਡਾ ਪਾਰਟਨਰ ਵੀ ਲੈਂਦਾ ਹੈ ਖਰਾਟੇ ? ਤੁਹਾਡੀ ਸਿਹਤ ’ਤੇ ਵੀ ਪੈ ਸਕਦਾ ਹੈ ਅਸਰ
Punjab News: ਚੋਣਾਂ ਤੋਂ ਪਹਿਲਾਂ ਪੰਜਾਬ ਸਿਆਸਤ 'ਚ ਵੱਡਾ ਧਮਾਕਾ, 'ਆਪ' ਨੂੰ ਲੱਗਿਆ ਇੱਕ ਹੋਰ ਝਟਕਾ! ਬਠਿੰਡਾ ਤੋਂ ਕਈ ਸੀਨੀਅਰ ਆਗੂ ਭਾਜਪਾ 'ਚ ਹੋਏ ਸ਼ਾਮਲ...
ਚੋਣਾਂ ਤੋਂ ਪਹਿਲਾਂ ਪੰਜਾਬ ਸਿਆਸਤ 'ਚ ਵੱਡਾ ਧਮਾਕਾ, 'ਆਪ' ਨੂੰ ਲੱਗਿਆ ਇੱਕ ਹੋਰ ਝਟਕਾ! ਬਠਿੰਡਾ ਤੋਂ ਕਈ ਸੀਨੀਅਰ ਆਗੂ ਭਾਜਪਾ 'ਚ ਹੋਏ ਸ਼ਾਮਲ...

Embed widget