ਗੋਪਾਲਗੰਜ: ਇੱਕ ਪਾਸੇ ਜਿੱਥੇ ਦੁਰਗਾ ਪੂਜਾ ਨੂੰ ਲੈ ਕੇ ਬਿਹਾਰ ਵਿੱਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਦੂਜੇ ਪਾਸੇ ਗੋਪਾਲਗੰਜ ਵਿੱਚ ਸੋਮਵਾਰ (23 ਅਕਤੂਬਰ) ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਗੋਪਾਲਗੰਜ ਦੇ ਰਾਜਾ ਦਲ ਪੰਡਾਲ ਨੇੜੇ ਮੇਲਾ ਦੇਖਣ ਆਏ ਲੋਕਾਂ ਦੀ ਵੱਡੀ ਭੀੜ ਕਾਰਨ ਭਗਦੜ ਮੱਚ ਗਈ। ਇਸ ਹਾਦਸੇ ਵਿੱਚ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਜ਼ਖ਼ਮੀ ਹੋਏ ਲੋਕਾਂ ਨੂੰ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ।


ਜਾਣਕਾਰੀ ਮੁਤਾਬਕ ਇਹ ਹਾਦਸਾ ਨਗਰ ਥਾਣਾ ਖੇਤਰ ਦੇ ਰੇਲਵੇ ਸਟੇਸ਼ਨ ਰੋਡ 'ਤੇ ਸਥਿਤ ਰਾਜਾ ਦਲ ਪੂਜਾ ਪੰਡਾਲ ਨੇੜੇ ਵਾਪਰਿਆ, ਜਿੱਥੇ ਜ਼ਿਆਦਾ ਭੀੜ ਕਾਰਨ ਅਚਾਨਕ ਭਗਦੜ ਮਚ ਗਈ। ਭਗਦੜ ਵਿੱਚ 2 ਔਰਤਾਂ ਅਤੇ ਇਕ ਬੱਚੇ ਦੀ ਮੌਤ ਹੋ ਗਈ। ਮਰਨ ਵਾਲੇ ਬੱਚੇ ਦੀ ਉਮਰ 5 ਸਾਲ ਦੱਸੀ ਜਾ ਰਹੀ ਹੈ। ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਦਰ ਹਸਪਤਾਲ ਲਿਆਂਦਾ ਗਿਆ ਹੈ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।


ਇਹ ਵੀ ਪੜ੍ਹੋ: Israel Hamas War: ਇਜ਼ਰਾਈਲ ਨਾਲ ਜੰਗ ਦੌਰਾਨ ਹਮਾਸ ਨੇ ਦੋ ਹੋਰ ਬੰਧਕਾਂ ਨੂੰ ਕੀਤਾ ਰਿਹਾਅ, ਪਹਿਲਾਂ ਦੋ ਅਮਰੀਕੀਆਂ ਨੂੰ ਕੀਤਾ ਸੀ ਰਿਹਾਅ


ਦੱਸ ਦੇਈਏ ਕਿ ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਕਈ ਥਾਵਾਂ 'ਤੇ ਮਾਤਾ ਦੇ ਦਰਬਾਰ ਸਜਾਏ ਜਾਂਦੇ ਹਨ। ਸ਼ਰਧਾਲੂ ਸਵੇਰ-ਸ਼ਾਮ ਆਰਤੀ ਵਿੱਚ ਸ਼ਾਮਲ ਹੋ ਕੇ ਦੇਵੀ ਮਾਂ ਦਾ ਆਸ਼ੀਰਵਾਦ ਲੈ ਰਹੇ ਹਨ ਅਤੇ ਆਪਣੇ ਪਰਿਵਾਰਾਂ 'ਤੇ ਦੇਵੀ ਮਾਂ ਦੀ ਕਿਰਪਾ ਦੀ ਅਰਦਾਸ ਕਰ ਰਹੇ ਹਨ। ਹਾਲਾਂਕਿ, ਸੋਮਵਾਰ ਸ਼ਾਮ ਗੋਪਾਲਗੰਜ ਦੇ ਦੁਰਗਾ ਪੂਜਾ ਪੰਡਾਲ 'ਚ ਖੁਸ਼ੀ ਦੀ ਬਜਾਏ ਸੋਗ ਦਾ ਮਾਹੌਲ ਬਣ ਗਿਆ। ਗੋਪਾਲਗੰਜ ਦੇ ਰਾਜਾ ਦਲ ਪੰਡਾਲ 'ਚ ਮੇਲਾ ਦੇਖਣ ਵਾਲਿਆਂ ਦੀ ਵੱਡੀ ਭੀੜ ਕਾਰਨ ਭਾਜੜ ਮਚ ਗਈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Earthquake: ਤਾਇਵਾਨ 'ਚ ਭੂਚਾਲ ਦੇ ਜ਼ਬਰਦਸਤ ਝਟਕੇ, ਨੇਪਾਲ 'ਚ ਵੀ ਕੰਬੀ ਧਰਤੀ