ਚੰਡੀਗੜ੍ਹ: ਬਿਹਾਰ ਦੇ ਕਿਸ਼ਨਗੰਜ ਜ਼ਿਲ੍ਹੇ ਦੇ ਇੱਕ ਪਿੰਡ ’ਚ 19 ਸਾਲਾਂ ਦੀ ਲੜਕੀ ਦੇ ਪਿਤਾ ਦੇ ਸਾਹਮਣੇ ਹੀ ਛੇ ਜਣਿਆਂ ਨੇ ਉਸ ਦਾ ਕਥਿਤ ਗੈਂਗਰੇਪ ਕੀਤਾ। ਇਸ ਦੌਰਾਨ ਬਦਮਾਸ਼ਾਂ ਨੇ ਲੜਕੀ ਦੇ ਪਿਤਾ ਨੂੰ ਬੰਧਕ ਬਣਾ ਲਿਆ ਸੀ। ਇਹ ਵਾਰਦਾਤ ਕੋਢਿਵਾੜੀ ਥਾਣਾ ਖੇਤਰ ਅਧੀਨ ਬੁੱਧਵਾਰ ਨੂੰ ਵਾਪਰੀ। ਪੁਲਿਸਸ ਅਧਿਕਾਰੀ ਕੁਮਾਰ ਆਸ਼ੀਸ਼ ਨੇ ਦੱਸਿਆ ਕਿ ਇੱਕ ਮੁਲਜ਼ਮ ਨੂੰ ਕਾਬੂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਲੜਕੀ ਦੀ ਸ਼ਿਕਾਇਤ ’ਤੇ ਬੁੱਧਵਾਰ ਨੂੰ ਐਫਆਈਆਰ ਦਰਜ ਕੀਤੀ ਗਈ। ਇਸ ਦੇ ਮੁਤਾਬਕ ਛੇ ਜਣੇ ਜ਼ਬਰਦਸਤੀ ਉਸ ਦੇ ਘਰ ਅੰਦਰ ਦਾਖ਼ਲ ਹੋਏ। ਇਸ ਪਿੱਛੋਂ ਲੜਕੀ ਤੇ ਉਸ ਦੇ ਪਿਤਾ ਨੂੰ ਘਰ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਸੁੰਨਸਾਨ ਥਾਂ 'ਤੇ ਲੈ ਗਏ। ਉੱਥੇ ਉਨ੍ਹਾਂ ਪਿਤਾ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਅਤੇ ਉਸ ਦੇ ਸਾਹਮਣੇ ਹੀ ਉਸ ਦੀ ਧੀ ਨਾਲ ਬਲਾਤਕਾਰ ਕੀਤਾ।
ਬਦਮਾਸ਼ਾਂ ਨੇ ਲੜਕੀ ਤੇ ਉਸ ਦੇ ਪਿਤਾ ਨੂੰ ਇਸ ਸਬੰਧੀ ਕਿਸੇ ਨੂੰ ਦੱਸਣ ’ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਪੁਲਿਸ ਨੇ ਦੱਸਿਆ ਕਿ ਉਹ ਪਿੰਡ ਗਏ ਸੀ ਅਤੇ ਉਨ੍ਹਾਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਇਸ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ। ਪੁਲਿਸ ਨੇ ਲੜਕੀ ਦੀ ਮੈਡੀਕਲ ਕਰਵਾ ਲਿਆ ਹੈ। ਆਸਪਾਸ ਦੇ ਇਲਾਕਿਆਂ ਦੇ ਸਾਰੇ ਥਾਣਿਆਂ ਵਿੱਚ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।