ਨਵੀਂ ਦਿੱਲੀ: ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਬੀਜੇਪੀ ਨੇ ਕਮਰ ਕੱਸ ਲਈ ਹੈ। ਪਾਰਟੀ ਨੇ ਅੱਜ ਦੇਸ਼ ਦੇ 17 ਸੂਬਿਆਂ ਵਿੱਚ ਆਪਣੇ ਇੰਚਾਰਜ ਐਲਾਨ ਦਿੱਤੇ ਹਨ। ਪੰਜਾਬ ਤੇ ਚੰਡੀਗੜ੍ਹ ਵਿੱਚ ਕੈਪਟਨ ਅਭਿਮੰਨਿਊ ਨੂੰ ਇੰਚਾਰਜ ਥਾਪਿਆ ਗਿਆ ਹੈ। ਸਭ ਤੋਂ ਵੱਧ ਇੰਚਾਰਜ ਉੱਤਰ ਪ੍ਰਦੇਸ਼ ਵਿੱਚ ਚੁਣੇ ਗਏ ਹਨ। ਇੱਥੇ ਇੱਕ ਨਹੀਂ, ਬਲਕਿ ਤਿੰਨ ਇੰਚਾਰਜ ਚੁਣੇ ਗਏ।
ਦਰਅਸਲ ਉੱਤਰ ਪ੍ਰਦੇਸ਼ ਵਿੱਚ ਲੋਕ ਸਭਾ ਦੀਆਂ ਸਭ ਤੋਂ ਵੱਧ 80 ਸੀਟਾਂ ਹਨ। 2014 ਦੀਆਂ ਚੋਣਾਂ ਵਿੱਚ ਇਕੱਲੀ ਬੀਜੇਪੀ ਦੇ ਖ਼ਾਤੇ 71 ਸੀਟਾਂ ਆਈਆਂ ਸੀ। ਮੋਦੀ ਲਹਿਰ ਦਾ ਐਸਾ ਅਸਰ ਸੀ ਕਿ ਮਾਇਆਵਤੀ ਦੀ ਪਾਰਟੀ ਬਸਪਾ ਤਾਂ ਇੱਥੇ ਖ਼ਾਤਾ ਹੀ ਨਹੀਂ ਖੋਲ੍ਹ ਸਕੀ ਸੀ। 2014 ਲੋਕ ਸਭਾ ਚੋਣਾਂ ਵਿੱਚ ਬੀਜੇਪੀ ਨੇ 282 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਬੀਜੇਪੀ ਵੱਲੋਂ ਐਲਾਨੇ ਸੂਬਾ ਇੰਚਾਰਜਾਂ ਦੀ ਸੂਚੀ  
ਸੂਬਾ ਇੰਚਾਰਜ ਦਾ ਨਾਂ
ਪੰਜਾਬ ਕੈਪਟਨ ਅਭੀਮੰਨਿਊ
ਚੰਡੀਗੜ੍ਹ ਕੈਪਟਨ ਅਭਿਮੰਨਿਊ
ਆਂਧਰਾ ਪ੍ਰਦੇਸ਼ ਦ ਮੁਰਲੀ ਧਰਨ, ਸੁਨੀਲ ਦੇਵਧਰ
ਬਿਹਾਰ ਭੁਪੇਂਦਰ ਯਾਦਵ
ਛੱਤੀਸਗੜ੍ਹ ਅਨਿਲ ਜੈਨ
ਗੁਜਰਾਤ ਓਮ ਮਾਥੁਰ
ਹਿਮਾਚਲ ਪ੍ਰਦੇਸ਼ ਤੀਰਥ ਸਿੰਘ ਰਾਵਤ
ਝਾਰਖੰਡ ਮੰਗਲ ਪਾਂਡੇ
ਮੱਧ ਪ੍ਰਦੇਸ਼ ਸੁਤੰਤਰ ਦੇਵ ਸਿੰਘ, ਸਤੀਸ਼ ਉਪਾਧਿਆਏ
ਮਣੀਪੁਰ ਨਲਿਨ ਕੋਹਲੀ
ਨਾਗਾਲੈਂਡ ਨਲਿਨ ਕੋਹਲੀ
ਉੜੀਸਾ ਅਰੁਣ ਸਿੰਘ
ਰਾਜਸਥਾਨ ਪ੍ਰਕਾਸ਼ ਜਾਵੜੇਕਰ, ਸੁਧਾਂਸ਼ੂ ਤ੍ਰਿਵੇਦੀ
ਸਿੱਕਮ ਨਿਤਿਨ ਨਵੀਨ
ਤੰਲੇਗਾਨਾ ਅਰਬਿੰਦ ਲਿੰਬਾਵਲੀ
ਉੱਤਰਾਖੰਡ ਥਾਵਰਚੰਦ ਗਹਿਲੋਤ
ਉੱਤਰ ਪ੍ਰਦੇਸ਼ ਗੋਵਰਧਨ ਝੜਾਪਿਆ, ਦੁਸ਼ਿਅੰਤ ਗੌਤਮ ਤੇ ਨਰੋਤਮ ਮਿਸ਼ਰਾ