ਨਵੀਂ ਦਿੱਲੀ: ਸੱਤਾਧਾਰੀ ਬੀਜੇਪੀ ਨੇ ਵਿੱਤੀ ਸਾਲ 2017-18 ਦੌਰਾਨ 1027.34 ਕਰੋੜ ਰੁਪਏ ਦੀ ਆਮਦਨ ਦਾ ਐਲਾਨ ਕੀਤਾ ਸੀ। ਇਸ ਵਿੱਚੋਂ ਉਸ ਨੇ 74% ਯਾਨੀ ਕਰੀਬ 758.47 ਕਰੋੜ ਰੁਪਏ ਖ਼ਰਚ ਕਰਨ ਦਾ ਦਾਅਵਾ ਕੀਤਾ ਹੈ। ਇਸ ਦੀ ਜਾਣਕਾਰੀ ਐਸੋਸੀਏਸ਼ਨ ਫਾਰ ਡੈਮੋਕ੍ਰੋਟਿਕ ਰਿਫਾਰਮਰਸ (ਏਡੀਆਰ) ਦੀ ਰਿਪੋਰਟ ‘ਚ ਸਾਹਮਣੇ ਆਈ ਹੈ।
ਏਡੀਆਰ ਦਾ ਕਹਿਣਾ ਹੈ ਕਿ ਕਾਂਗਰਸ ਨੇ ਅਜੇ ਆਪਣੀ 2017-18 ਦੀ ਆਡਿਟ ਰਿਪੋਰਟ ਜਮ੍ਹਾਂ ਨਹੀਂ ਕੀਤੀ। ਰਿਪੋਰਟ ਮੁਤਾਬਕ 2017-18 ਵਿੱਚ ਬੀਐਸਪੀ ਦੀ ਕੁੱਲ ਆਮਦਨ 51.7 ਕਰੋੜ ਸੀ ਜਿਸ ਵਿੱਚੋਂ ਪਾਰਟੀ ਨੇ ਸਿਰਫ 14.78 ਕਰੋੜ ਹੀ ਖ਼ਰਚ ਕੀਤੇ। ਉਧਰ ਐਨਪੀਸੀ ਅਜਿਹੀ ਪਾਰਟੀ ਹੈ ਜਿਸ ਨੇ ਆਪਣੀ 8.15 ਕਰੋੜ ਦੀ ਆਮਦਨ ਤੋਂ ਵਧ ਖ਼ਰਚ ਕੀਤਾ ਹੈ।