ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਸਾਫ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਈ ਪ੍ਰੈੱਸ ਕਾਨਫਰੰਸ ਨਹੀਂ ਕਰ ਰਹੇ ਹਨ। ਭਾਜਪਾ ਨੇ ਇਨ੍ਹਾਂ ਖ਼ਬਰਾਂ ਨੂੰ ਮਹਿਜ਼ ਸ਼ੋਸ਼ਾ ਦੱਸਿਆ ਹੈ। ਉੱਧਰ, ਕਾਂਗਰਸ ਨੇ ਵੀ ਪ੍ਰੈਸ ਕਾਨਫ਼ਰੰਸ ਹੋਣ ਦਾ ਖੰਡਨ ਕਰਦੀਆਂ ਖ਼ਬਰਾਂ 'ਤੇ ਟਵਿੱਟਰ 'ਤੇ ਵਿਅੰਗ ਕੱਸਿਆ।


ਦਰਅਸਲ, ਪਹਿਲਾਂ ਖ਼ਬਰਾਂ ਆਈਆਂ ਸਨ ਕਿ ਨਰੇਂਦਰ ਮੋਦੀ 26 ਅਪਰੈਲ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮਗਰੋਂ ਦੁਪਹਿਰ 12:30 ਵਜੇ ਪ੍ਰੈਸ ਕਾਨਫਰੰਸ ਕਰਨਗੇ। ਇਸ ਸਬੰਧੀ ਬੀਜੇਪੀ ਦੇ ਪ੍ਰੋਗਰਾਮ ਦੀ ਸਮਾਂ ਸਾਰਣੀ ਵੀ ਬਾਹਰ ਆਈ ਸੀ। ਹੁਣ ਪਾਰਟੀ ਨੇ ਕਹਿ ਦਿੱਤਾ ਹੈ ਕਿ ਅਜਿਹਾ ਕੁਝ ਨਹੀਂ ਹੋ ਰਿਹਾ ਤੇ ਇਹ ਖ਼ਬਰਾਂ 110% ਗ਼ਲਤ ਹਨ।

ਜ਼ਰੂਰ ਪੜ੍ਹੋ- ਪੰਜ ਸਾਲਾਂ 'ਚ ਪਹਿਲੀ ਵਾਰ ਮੋਦੀ ਕਰਨਗੇ ਪ੍ਰੈੱਸ ਕਾਨਫਰੰਸ

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਵਿੱਚ ਪ੍ਰੈੱਸ ਕਾਨਫਰੰਸ ਨਾ ਕਰਨ ਕਾਰਨ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹਿੰਦੇ ਹਨ। ਇਸ ਤੋਂ ਪਹਿਲਾਂ ਜਾਪ ਰਿਹਾ ਸੀ ਕਿ ਮੋਦੀ ਆਪਣਾ ਇਹ ਰਿਕਾਰਡ ਤੋੜ ਦੇਣਗੇ, ਪਰ ਹੁਣ ਅਜਿਹਾ ਨਹੀਂ ਹੋਣ ਜਾ ਰਿਹਾ।