ਪੜਚੋਲ ਕਰੋ
Advertisement
(Source: ECI/ABP News/ABP Majha)
ਕਾਂਗਰਸ ਨੂੰ ਘੇਰਨ ਲਈ ਡਾ. ਮਨਮੋਹਨ ਸਿੰਘ ਦੀ ਵੀਡੀਓ ਦਾ ਸਹਾਰਾ
ਬੀਜੇਪੀ ਨੇ ਕਾਂਗਰਸ ਨੂੰ ਘੇਰਨ ਲਈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਵੀਡੀਓ ਦਾ ਸਹਾਰਾ ਲਿਆ ਹੈ। ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਵਿਰੋਧੀ ਦਲਾਂ ਦੇ ਤਿੱਖੇ ਹਮਲਿਆਂ ਦਰਮਿਆਨ ਬੀਜੇਪੀ ਨੇ ਵੀਰਵਾਰ ਨੂੰ ਡਾ. ਮਨਮੋਹਨ ਸਿੰਘ ਵੱਲੋਂ ਰਾਜ ਸਭਾ ਵਿੱਚ 2003 ਵਿੱਚ ਦਿੱਤੇ ਭਾਸ਼ਨ ਦੀ ਕਲਿੱਪ ਜਾਰੀ ਕੀਤੀ ਹੈ।
ਨਵੀਂ ਦਿੱਲੀ: ਬੀਜੇਪੀ ਨੇ ਕਾਂਗਰਸ ਨੂੰ ਘੇਰਨ ਲਈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਵੀਡੀਓ ਦਾ ਸਹਾਰਾ ਲਿਆ ਹੈ। ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਵਿਰੋਧੀ ਦਲਾਂ ਦੇ ਤਿੱਖੇ ਹਮਲਿਆਂ ਦਰਮਿਆਨ ਬੀਜੇਪੀ ਨੇ ਵੀਰਵਾਰ ਨੂੰ ਡਾ. ਮਨਮੋਹਨ ਸਿੰਘ ਵੱਲੋਂ ਰਾਜ ਸਭਾ ਵਿੱਚ 2003 ਵਿੱਚ ਦਿੱਤੇ ਭਾਸ਼ਨ ਦੀ ਕਲਿੱਪ ਜਾਰੀ ਕੀਤੀ ਹੈ।
ਇਸ ਕਲਿੱਪ ਵਿੱਚ ਉਨ੍ਹਾਂ ਨੇ ਬੰਗਲਾਦੇਸ਼ ਵਰਗੇ ਦੇਸ਼ਾਂ ਦੇ ਘੱਟਗਿਣਤੀ ਨੂੰ ਭਾਰਤੀ ਨਾਗਰਿਕਤਾ ਦੇਣ ਲਈ ‘ਉਦਾਰਵਾਦੀ’ ਰੁਖ ਅਪਣਾਉਣ ਦੀ ਅਪੀਲ ਕੀਤੀ ਸੀ। ਵੀਡੀਓ ਵਿੱਚ ਡਾ. ਮਨਮੋਹਨ ਸਿੰਘ ਇਹ ਕਹਿ ਰਹੇ ਹਨ, ‘‘ਸਾਡੇ ਦੇਸ਼ ਦੀ ਵੰਡ ਮਗਰੋਂ ਬੰਗਲਾਦੇਸ਼ ਵਰਗੇ ਦੇਸ਼ਾਂ ’ਚ ਘੱਟ ਗਿਣਤੀਆਂ ਨੂੰ ਜ਼ੁਲਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਕਿਸੇ ਸਮੇਂ ਅਜਿਹੇ ਲੋਕਾਂ ਨੂੰ ਸਾਡੇ ਦੇਸ਼ ’ਚ ਸ਼ਰਨ ਲੈਣੀ ਪਵੇ ਤਾਂ ਉਨ੍ਹਾਂ ਨੂੰ ਨਾਗਰਿਕਤਾ ਦੇਣ ਲਈ ਸਾਡਾ ਨਜ਼ਰੀਆ ਉਦਾਰਵਾਦੀ ਹੋਣਾ ਚਾਹੀਦਾ ਹੈ।’’
ਉਨ੍ਹਾਂ ਕਿਹਾ ਸੀ, ‘‘ਮੈਂ ਉਮੀਦ ਕਰਦਾ ਹਾਂ ਕਿ ਉਪ ਪ੍ਰਧਾਨ ਮੰਤਰੀ ਨਾਗਰਿਕਤਾ ਕਾਨੂੰਨ ਬਾਰੇ ਭਵਿੱਖੀ ਰੂਪ-ਰੇਖਾ ਤਿਆਰ ਕਰਨ ਸਮੇਂ ਇਸ ਪਾਸੇ ਧਿਆਨ ਦੇਣਗੇ।’’ ਉਧਰ, ਕਾਂਗਰਸ ਦੇ ਬੁਲਾਰੇ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਦੇਸ਼ ਦੇ ਮੌਜੂਦਾ ਹਾਲਾਤ ਵਿੱਚ ਅਜਿਹੀ ਵੀਡੀਓ ਜਾਰੀ ਕਰਨਾ ਝੂਠੀ ਤੇ ਧੋਖਾ ਦੇਣ ਦੀ ਕਾਰਵਾਈ ਹੈ।In 2003, speaking in Rajya Sabha, Dr Manmohan Singh, then Leader of Opposition, asked for a liberal approach to granting citizenship to minorities, who are facing persecution, in neighbouring countries such as Bangladesh and Pakistan. Citizenship Amendment Act does just that... pic.twitter.com/7BOJJMdkKa
— BJP (@BJP4India) December 19, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement