ਨਵੀਂ ਦਿੱਲੀ: ਘਰੇਲੂ ਸ਼ੇਅਰ ਬਜ਼ਾਰ ਵਿੱਚ ਅੱਜ ਸ਼ਾਨਦਾਰ ਤੇਜ਼ੀ ਦਰਜ ਕੀਤੀ ਗਈ। ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸੈਸੰਕਸ ਅਤੇ ਨਿਫਟੀ ਵਿੱਚ ਜ਼ਬਰਦਸਤ ਤੇਜ਼ੀ ਆਈ। ਬੀਤੇ ਕੱਲ੍ਹ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਐਗਜ਼ਿਟ ਪੋਲ ਵਿੱਚ ਬੀਜੇਪੀ ਨੂੰ ਬਹੁਮਤ ਮਿਲਣ ਦੀਆਂ ਖ਼ਬਰਾਂ ਤੋਂ ਬਾਅਦ ਜਦੋਂ ਬਾਜ਼ਾਰ ਖੁੱਲ੍ਹੇ ਤਾਂ ਇੱਕ ਫ਼ੀ ਸਦੀ ਦੀ ਜ਼ੋਰਦਾਰ ਤੇਜ਼ੀ ਦਰਜ ਕੀਤੀ ਗਈ।
ਮਿਡਕੈਪ ਅਤੇ ਸਮੌਲਕੈਪ ਸ਼ੇਅਰਾਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਅਤੇ ਨਿਫਟੀ ਮਿਡਕੈਪ 100 ਇੰਡੈਕਸ ਵਿੱਚ 1.1 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ। ਸੈਸੰਕਸ 194 ਨੰਬਰ ਉਪਰ ਜਾ ਕੇ 33,247 ਅਤੇ ਨਿਫਟੀ 95 ਨੰਬਰ ਉਪਰ ਜਾ ਕੇ 10,347 'ਤੇ ਖੁੱਲਣ ਵਿੱਚ ਕਾਮਯਾਬ ਰਿਹਾ।
ਸਵੇਰੇ 11 ਵਜੇ ਕਾਰੋਬਾਰ ਵਿੱਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਇੰਡੈਕਸ ਸੈਸੰਕਸ 257 ਅੰਕ ਅਤੇ 0.78 ਫ਼ੀ ਸਦੀ ਦੇ ਵਾਧੇ ਦੇ ਨਾਲ 33,507 'ਤੇ ਬੰਦ ਹੋਇਆ। ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਇੰਡੈਕਸ ਨਿਫਟੀ 87.45 ਮਤਲਬ 0.87 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ।