ਭਾਰਤ ‘ਚ ਮੀਡੀਆ ਦੀ ਪਹੁੰਚ ਤੋਂ ਸਬੰਧਿਤ ਅੰਕੜੇ ਇੱਕਠੇ ਕਰਨ ਵਾਲੀ ਸੰਸਥਾ ਬ੍ਰੌਡਕਾਸਟ ਔਡੀਅੰਸ ਰਿਸਰਚ ਕੌਂਸਲ (ਬਾਰਕ) ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਮੁਤਾਬਕ ਭਾਜਪਾ ਸਭ ਤੋਂ ਜ਼ਿਆਦਾ ਇਸ਼ਤਿਹਾਰਬਾਜ਼ੀ ਕਰਦੀ ਹੈ। 'ਬਾਰਕ' ਦੇ ਅੰਕੜੇ ਦੱਸਦੇ ਹਨ ਕਿ 10 ਤੋਂ 16 ਨਵੰਬਰ ‘ਚ ਭਾਰਤੀ ਜਨਤਾ ਪਾਰਟੀ ਨੇ ਮੀਡੀਆ ‘ਚ ਸਭ ਤੋਂ ਵੱਧ ਇਸ਼ਤਿਹਾਰ ਦਿੱਤੇ ਹਨ। ਇਸ ਹਫਤੇ ਭਾਜਪਾ ਨੇ ਕੁੱਲ 22,099 ਐਡਜ਼ ਦਿੱਤੀਆਂ ਹਨ।
ਹਾਲ ਹੀ ‘ਚ ਛੱਤੀਸਗੜ੍ਹ ‘ਚ ਵਿਧਾਨਸ ਭਾ ਚੋਣਾਂ ਹੋਈਆਂ ਹਨ। ਭਾਰਤ ‘ਚ ਚਾਰ ਹੋਰ ਸੂਬਿਆਂ ਮੱਧ-ਪ੍ਰਦੇਸ਼, ਰਾਜਸਥਾਨ, ਤੇਲੰਗਾਨਾ ਅਤੇ ਮਿਜ਼ੋਰਮ ‘ਚ ਫਿਲਹਾਲ ਚੋਣ ਪ੍ਰਚਾਰ ਦਾ ਮਾਹੌਲ ਗਰਮ ਹੈ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਲੋਕਾਂ ਤਕ ਵੱਧ ਤੋਂ ਵੱਧ ਪਹੁੰਚ ਬਣਾਉਣ ਲਈ ਭਾਜਪਾ ਐਡਵਰਟੀਜ਼ਮੈਂਟਸ ‘ਤੇ ਜ਼ਿਆਦਾ ਧਿਆਨ ਦੇ ਰਹੀ ਹੈ।
ਇਸ ਤੋਂ ਪਹਿਲਾਂ ਇਸੇ ਸਾਲ ਮਈ ‘ਚ ਆਈ ਮੀਡੀਆ ਰਿਪੋਰਟਾਂ ਮੁਤਾਬਕ ਮਈ 2014 ‘ਚ ਸੱਤਾ ‘ਚ ਆਉਣ ਤੋਂ ਹੀ ਮੋਦੀ ਸਰਕਾਰ ਨੇ ਇਸ਼ਤਿਹਾਰਬਾਜ਼ੀ ‘ਤੇ ਸਵਾ ਚਾਰ ਹਜ਼ਾਰ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਹਨ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤਹਿਤ ਬਿਊਰੋ ਆਊਟਰੀਚ ਕਮਿਊਨੀਕੇਸ਼ਨ ਨੇ ਇੱਕ ਆਰਟੀਆਈ ਦੇ ਜਵਾਬ ‘ਚ ਜਾਣਕਾਰੀ ਦਿੱਤੀ ਸੀ ਕਿ ਇਹ ਖ਼ਰਚ ਪ੍ਰਿੰਟ ਅਤੇ ਟੀਵੀ ‘ਤੇ ਦਿੱਤੇ ਇਸ਼ਤਿਰਾਂ ‘ਤੇ ਹੀ ਕੀਤਾ ਗਿਆ।