ਸੋਨੀਪਤ: ਸੋਨੀਪਤ ਦੇ ਗਨੌਰ 'ਚ ਪਾਰਕਿੰਗ ਦੇ ਵਿਵਾਦ ਨੂੰ ਲੈ ਕੇ ਭਾਜਪਾ ਲੀਡਰ ਅਤੇ ਉਸਦੇ ਸਾਥੀਆਂ ਵੱਲੋਂ ਦੁਕਾਨਦਾਰ ਅਤੇ ਉਸਦੇ ਕਰਮਚਾਰੀ 'ਤੇ ਹਮਲਾ ਕਰਨ ਦਾ ਇਲਜ਼ਾਨ ਲੱਗਾ ਹੈ।ਇਹ ਪੂਰਾ ਮਾਮਲਾ ਇੱਕ ਟਰੱਕ ਅਤੇ ਈਕੋ ਕਾਰ ਦੀ ਪਾਰਕਿੰਗ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ।ਜਾਣਕਾਰੀ ਹੈ ਕਿ ਘਟਨਾ ਦੁਕਾਨ 'ਤੇ ਲਗੇ CCTV ਕੈਮੇਰਾ 'ਚ ਕੈਦ ਹੋ ਗਈ ਹੈ, ਪਰ ਬਾਵਜੂਦ ਇਸ ਦੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।


ਸੋਨੀਪਤ ਗਨੌਰ ਥਾਣਾ ਦੀ ਪੁਲਿਸ ਅਜੇ ਤੱਕ ਆਰੋਪੀਆਂ ਦੀ ਪਛਾਣ ਨਹੀਂ ਕਰ ਸਕੀ ਹੈ ਅਤੇ ਦਾਅਵਾ ਕਰ ਰਹੀ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।


ਜਾਣਕਾਰੀ ਮੁਤਾਬਿਕ ਬੀਜੇਪੀ ਨੇਤਾ ਅਤੇ ਉਸਦੇ ਸਾਥੀਆਂ ਨੇ ਸੱਤਾ ਦੇ ਨਸ਼ੇ 'ਚ ਇੱਕ ਦੁਕਾਨਦਾਰ ਤੇ ਡਾਂਗਾ-ਸੋਟਿਆਂ ਨਾਲ ਹਮਲਾ ਕਰ ਦਿੱਤਾ।ਇਸ ਦੌਰਾਨ ਦੁਕਾਨ 'ਚ ਕੰਮ ਕਰਨ ਵਾਲੇ ਇ4ਕ ਲੜਕੇ ਨੂੰ ਗੰਭੀਰ ਸੱਟਾਂ ਵੀ ਵਜੀਆਂ ਹਨ।


ਇਸ ਮਾਮਲੇ ਸਬੰਧੀ ਇੱਕ ਨੌਜਵਾਨ ਨੇ ਦੱਸਿਆ ਕਿ ਉਹ ਇਕੋ ਕਾਰ ਦੇ ਵਿੱਚ ਸਮਾਨ ਰੱਖ ਰਿਹਾ ਸੀ।ਇਸ ਦੌਰਾਨ ਬੀਜੇਪੀ ਲੀਡਰ ਅਤੇ ਟਰੱਕ ਮਾਲਕ ਆਨੰਦ ਗੌਤਮ ਨੇ ਆਪਣੇ ਸਾਥੀਆਂ ਨਾਲ ਦੁਕਾਨ 'ਤੇ ਹਮਲਾ ਕਰ ਦਿੱਤਾ।ਇਸ ਦੌਰਾਨ ਕਾਫੀ ਨੁਕਸਾਨ ਹੋਇਆ ਅਤੇ ਇੱਕ ਵਿਅਕਤੀ ਨੂੰ ਸੱਟਾਂ ਵੀ ਵਜੀਆਂ ਹਨ।


ਗਨੌਰ ਦੇ SHO ਸੁਨੀਲ ਕੁਮਾਰ ਨੇ ਕਿਹਾ, ਕੱਲ੍ਹ ਦੇਰ ਸ਼ਾਮ ਟੱਰਕ ਅਤੇ ਕਾਰ ਪਾਰਕਿੰਗ ਨੂੰ ਲੈ ਕੇ ਦੁਕਾਨ 'ਚ ਤੋੜ ਭੰਨ ਕੀਤੀ ਗਈ ਅਤੇ ਕੁੱਟਮਾਰ ਵੀ ਕੀਤੀ ਗਈ।ਇਸ ਪੂਰੇ ਮਾਮਲੇ 'ਚ ਮੁਕੱਦਮਾ ਦਰਜ ਕਰ ਅਗਲੇਰੀ ਕਾਰਵਾਈ ਅਰੰਭ ਦਿੱਤੀ ਗਈ ਹੈ।ਆਰੋਪੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦ ਤੋਂ ਜਲਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਏਗਾ।


 


ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ