Sonali Phogat Death Case: ਗੋਆ ਪੁਲਿਸ ਨੇ ਸੋਨਾਲੀ ਫੋਗਟ ਮੌਤ ਮਾਮਲੇ 'ਚ ਕਤਲ ਕੇਸ ਦਰਜ ਕੀਤਾ ਹੈ। ਸੋਨਾਲੀ ਫੋਗਾਟ ਦੇ ਭਰਾ ਰਿੰਕੂ ਦੀ ਸ਼ਿਕਾਇਤ ਦੇ ਆਧਾਰ 'ਤੇ ਅੰਜੁਨਾ ਪੁਲਿਸ ਨੇ ਕਤਲ ਲਈ ਆਈਪੀਸੀ ਦੀ ਧਾਰਾ 302 ਜੋੜੀ ਹੈ।ਗੋਆ ਪੁਲਸ ਨੇ ਵੀਰਵਾਰ ਨੂੰ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਮੌਤ ਦੀ ਜਾਂਚ ਲਈ ਕਤਲ ਦਾ ਮਾਮਲਾ ਦਰਜ ਕੀਤਾ ਹੈ। 42 ਸਾਲਾ ਅਭਿਨੇਤਰੀ ਤੋਂ ਰਾਜਨੇਤਾ ਬਣੀ ਸੋਨਾਲੀ ਦੀ ਗੋਆ ਵਿੱਚ ਮੰਗਲਵਾਰ ਨੂੰ ਸ਼ੱਕੀ ਹਲਾਤ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਉਸ ਦੇ ਪਰਿਵਾਰ ਨੇ ਉਸ ਦੀ ਮੌਤ ਦਾ ਕਾਰਨ ਬਣੇ ਹਾਲਾਤਾਂ ਬਾਰੇ ਸਵਾਲ ਕੀਤਾ ਸੀ।


ਗੋਆ ਦੇ ਪੁਲਿਸ ਡਾਇਰੈਕਟਰ ਜਨਰਲ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਸੋਮਵਾਰ ਦੇਰ ਰਾਤ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਣ ਦੌਰਾਨ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਉੱਤਰੀ ਗੋਆ ਜ਼ਿਲ੍ਹੇ ਦੇ ਅੰਜੁਨਾ ਦੇ ਸੇਂਟ ਐਂਥਨੀ ਹਸਪਤਾਲ ਵਿੱਚ ਲਿਆਂਦਾ ਗਿਆ। ਉਸਨੇ ਇਸ ਮਾਮਲੇ ਵਿੱਚ ਕਿਹਾ ਕਿ ਪੋਸਟਮਾਰਟਮ ਦੀ ਜਾਂਚ ਤੋਂ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋਵੇਗਾ।


ਇਸ ਤੋਂ ਪਹਿਲਾਂ ਪੁਲਿਸ ਨੇ ਗੈਰ ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਸੀ। ਪੁਲਿਸ ਦੇ ਡਿਪਟੀ ਸੁਪਰਡੈਂਟ (ਮਾਪੁਸਾ) ਜੀਵਬਾ ਡਾਲਵੀ ਨੇ ਕਿਹਾ  ਸੀ ਕਿ “ਮੁਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਹ 22 ਅਗਸਤ ਨੂੰ ਗੋਆ ਆਈ ਸੀ ਅਤੇ ਅੰਜੁਨਾ ਦੇ ਇੱਕ ਹੋਟਲ ਵਿੱਚ ਠਹਿਰੀ ਹੋਈ ਸੀ। ਅੱਜ ਤੜਕੇ ਉਹ ਇੱਕ ਹੋਟਲ ਵਿੱਚ ਬੇਚੈਨੀ ਮਹਿਸੂਸ ਕਰਨ ਲੱਗੀ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।”




 


ਸੋਨਾਲੀ ਫੋਗਾਟ ਦੇ ਛੋਟੇ ਭਰਾ ਰਿੰਕੂ ਢਾਕਾ ਨੇ ਸੋਨਾਲੀ ਦੇ ਕਤਲ ਦਾ ਖਦਸ਼ਾ ਜਤਾਇਆ ਹੈ। ਗੋਆ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ 'ਚ ਉਸ ਨੇ ਸੋਨਾਲੀ ਦੇ ਪੀਏ ਸੁਧੀਰ ਸਾਂਗਵਾਨ 'ਤੇ ਬਲਾਤਕਾਰ ਅਤੇ ਬਲੈਕਮੇਲਿੰਗ ਦਾ ਇਲਜ਼ਾਮ ਲਗਾਇਆ ਹੈ। 22 ਅਗਸਤ ਨੂੰ ਸੋਨਾਲੀ ਫੋਗਾਟ ਦੀ ਮੌਤ ਹੋ ਗਈ ਸੀ। ਉਸ ਦੇ ਪਰਿਵਾਰ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਸੋਨਾਲੀ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋ ਸਕਦੀ ਹੈ। ਸੋਨਾਲੀ ਦੇ ਪਰਿਵਾਰ ਨੇ ਕਿਸੇ ਸਾਜ਼ਿਸ਼ ਤਹਿਤ ਕਤਲ ਕੀਤੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਹੈ।


ਇੱਕ ਦਿਨ ਪਹਿਲਾਂ, ਰਿੰਕੂ ਢਾਕਾ ਨੇ ਸੋਨਾਲੀ ਦੇ ਫੇਸਬੁੱਕ ਪੇਜ ਤੋਂ ਲਾਈਵ ਕੀਤਾ ਸੀ। ਇਸ ਲਾਈਵ 'ਚ ਉਸ ਨੇ ਕਿਹਾ ਸੀ ਕਿ ਗੋਆ ਪੁਲਿਸ ਉਸ ਦੀ ਗੱਲ ਨਹੀਂ ਸੁਣ ਰਹੀ। ਉਸਨੇ ਗੋਆ ਪੁਲਿਸ 'ਤੇ ਅਪਰਾਧੀਆਂ ਦਾ ਸਮਰਥਨ ਕਰਨ ਦਾ ਵੀ ਦੋਸ਼ ਲਗਾਇਆ।


ਰਿੰਕੂ ਢਾਕਾ ਨੇ ਆਪਣੀ ਸ਼ਿਕਾਇਤ ਵਿੱਚ ਆਪਣੇ ਪਰਿਵਾਰ ਬਾਰੇ ਦੱਸਿਆ ਹੈ।ਉਸ ਦੀ ਭੈਣ ਸੋਨਾਲੀ ਅਤੇ ਰੇਮਨ ਦਾ ਵਿਆਹ ਇੱਕੋ ਘਰ ਵਿੱਚ ਹੋਇਆ ਸੀ। ਵਿਆਹ ਦੇ 19 ਸਾਲ ਬਾਅਦ ਸੋਨਾਲੀ ਦੇ ਪਤੀ ਸੰਜੇ ਫੋਗਾਟ ਦੀ ਮੌਤ ਹੋ ਗਈ ਸੀ।