Congress President Election : ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਸਿਆਸੀ ਉਤਸ਼ਾਹ ਵਧਦਾ ਜਾ ਰਿਹਾ ਹੈ। ਅਜਿਹੇ 'ਚ ਰਾਹੁਲ ਗਾਂਧੀ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਲਗਾਤਾਰ ਇਨਕਾਰ ਕਰ ਰਹੇ ਹਨ। ਹਾਲਾਂਕਿ ਕਾਂਗਰਸ ਵੀ ਹਾਰ ਨਹੀਂ ਮੰਨ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ 28 ਅਗਸਤ ਨੂੰ ਹੋਣ ਵਾਲੀ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਰਾਹੁਲ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇੱਥੋਂ ਤੱਕ ਕਿ ਕਾਂਗਰਸ ਦਾ ਕਹਿਣਾ ਹੈ ਕਿ ਜਦੋਂ ਤੱਕ ਉਹ ਸਹਿਮਤ ਨਹੀਂ ਹੁੰਦੇ, ਕੋਸ਼ਿਸ਼ ਜਾਰੀ ਰਹੇਗੀ।
ਦਰਅਸਲ ਰਾਹੁਲ ਗਾਂਧੀ ਨੇ 2019 ਦੀਆਂ ਲੋਕ ਸਭਾ ਚੋਣਾਂ 'ਚ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਅਜਿਹੇ 'ਚ ਉਹ ਦੁਬਾਰਾ ਇਸ ਅਹੁਦੇ ਲਈ ਸਹਿਮਤ ਨਹੀਂ ਹੋ ਰਹੇ ਹਨ। ਇਹ ਵੀ ਕਿਆਸ ਲਗਾਇਆ ਜਾ ਰਿਹਾ ਹੈ ਕਿ ਜੇਕਰ ਰਾਹੁਲ ਨਹੀਂ ਮੰਨਦੇ ਤਾਂ ਅਸ਼ੋਕ ਗਹਿਲੋਤ, ਫਿਰ ਮੀਰਾ ਕੁਮਾਰ ਅਤੇ ਮਲਿਕਾਰਜੁਨ ਖੜਗੇ ਕਾਂਗਰਸ ਪ੍ਰਧਾਨ ਬਣਨ ਲਈ ਸਭ ਤੋਂ ਅੱਗੇ ਹਨ।
ਸੋਨੀਆ ਗਾਂਧੀ ਨੇ ਗਹਿਲੋਤ ਨਾਲ ਗੱਲ ਕੀਤੀ
ਦਰਅਸਲ ਸੋਨੀਆ ਗਾਂਧੀ ਨੇ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਮੰਗਲਵਾਰ 23 ਅਗਸਤ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਮੁਲਾਕਾਤ ਕੀਤੀ ਸੀ। ਇਹ ਵੀ ਖਬਰ ਹੈ ਕਿ ਇਸ ਦੌਰਾਨ ਸੋਨੀਆ ਗਾਂਧੀ ਨੇ ਗਹਿਲੋਤ ਨੂੰ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਦੀ ਅਪੀਲ ਕੀਤੀ। ਹਾਲਾਂਕਿ ਗਹਿਲੋਤ ਨੇ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਇਸ ਦੇ ਨਾਲ ਹੀ ਪਾਰਟੀ 'ਚ ਗਾਂਧੀ ਪਰਿਵਾਰ ਦੇ ਲੋਕ ਵੀ ਇਸ ਫੈਸਲੇ ਦੇ ਪੱਖ 'ਚ ਨਜ਼ਰ ਨਹੀਂ ਆ ਰਹੇ ਹਨ। ਇਨ੍ਹਾਂ 'ਚੋਂ ਕਈ ਨੇਤਾਵਾਂ ਨੇ ਮੰਗ ਕੀਤੀ ਹੈ ਕਿ ਜੇਕਰ ਰਾਹੁਲ ਨਹੀਂ ਤਾਂ ਸੋਨੀਆ ਨੂੰ ਫਿਰ ਤੋਂ ਫੁੱਲ ਟਾਈਮ ਪ੍ਰਧਾਨ ਬਣਾਇਆ ਜਾਵੇ।
ਕਦੋਂ ਹੋਣੀ ਹੈ ਪ੍ਰਧਾਨ ਆਹੁਦੇ ਦੀ ਚੋਣ
ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਦੀਆਂ ਤਰੀਕਾਂ ਦਾ ਅਜੇ ਐਲਾਨ ਨਹੀਂ ਹੋਇਆ ਹੈ। ਹਾਲਾਂਕਿ ਇਸ ਨੂੰ ਲੈ ਕੇ ਚਾਰੇ ਪਾਸੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੀ CWC ਦੀ ਮੀਟਿੰਗ 28 ਅਗਸਤ ਨੂੰ ਹੋਣ ਜਾ ਰਹੀ ਹੈ, ਜਿਸ ਦੀ ਪ੍ਰਧਾਨਗੀ ਸੋਨੀਆ ਗਾਂਧੀ ਕਰਨਗੇ।
ਪ੍ਰਧਾਨ ਬਣਨ ਲਈ ਰਾਜੀ ਨਹੀਂ ਰਾਹੁਲ ਗਾਂਧੀ! ਕੀ 28 ਅਗਸਤ ਨੂੰ ਬੈਠਕ 'ਚ ਹੋਵੇਗੀ ਮਨਾਉਣ ਦੀ ਕੋਸ਼ਿਸ਼
abp sanjha
Updated at:
25 Aug 2022 02:30 PM (IST)
Edited By: ravneetk
ਸੋਨੀਆ ਗਾਂਧੀ ਨੇ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਮੰਗਲਵਾਰ 23 ਅਗਸਤ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਮੁਲਾਕਾਤ ਕੀਤੀ ਸੀ।
Rahul Gandh
NEXT
PREV
Published at:
25 Aug 2022 02:30 PM (IST)
- - - - - - - - - Advertisement - - - - - - - - -