ABP News C-Voter Survey: ਉੱਤਰ ਪ੍ਰਦੇਸ਼ 'ਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸੂਬੇ 'ਚ ਰੋਜ਼ਾਨਾਂ ਚੋਣ ਰੈਲੀਆਂ ਹੋ ਰਹੀਆਂ ਹਨ। ਇਲਜ਼ਾਮਾਂ ਤੇ ਜਵਾਬੀ ਦੋਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਚੋਣ ਮੰਚਾਂ 'ਤੇ ਲੁਭਾਉਣੇ ਵਾਅਦੇ ਕੀਤੇ ਜਾ ਰਹੇ ਹਨ। ਦੂਜੇ ਪਾਸੇ ਸ਼ਨੀਵਾਰ ਨੂੰ ਪੀਐਮ ਮੋਦੀ ਨੇ ਸੂਬੇ ਨੂੰ ਨਵਾਂ ਨਾਅਰਾ ਦਿੱਤਾ ਹੈ। ਉਨ੍ਹਾਂ ਕਿਹਾ UP+YOGI ਮਤਲਬ UPYOGI.। ਉੱਥੇ ਹੀ ਹੁਣ ਇਸ ਨਵੇਂ ਨਾਅਰੇ 'ਤੇ ਕਈ ਵਿਰੋਧੀ ਪਾਰਟੀਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਖਿਲੇਸ਼ ਯਾਦਵ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਯੂਪੀ ਲਈ ਫ਼ਾਇਦੇਮੰਦ ਨਹੀਂ, ਬੇਕਾਰ ਹੈ।
ਉੱਥੇ ਹੀ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੇ ਵੀ ਅਮੇਠੀ 'ਚ ਪੈਦਲ ਯਾਤਰਾ ਕੱਢੀ ਤੇ ਯੋਗੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਮਾਇਆਵਤੀ ਦੀ ਬਸਪਾ ਵੀ ਲਗਾਤਾਰ ਜਿੱਤ ਦੇ ਦਾਅਵੇ ਕਰ ਰਹੀ ਹੈ। ਹਾਲਾਂਕਿ ਅਸਲ ਨਤੀਜਾ ਜਨਤਾ ਹੀ ਤੈਅ ਕਰੇਗੀ। ਅਜਿਹੇ 'ਚ ਏਬੀਪੀ ਨਿਊਜ਼ ਨੇ ਸੀ-ਵੋਟਰ ਨਾਲ ਹਫ਼ਤਾਵਾਰੀ ਸਰਵੇਖਣ ਕੀਤਾ ਹੈ ਤੇ ਲੋਕਾਂ ਦਾ ਮੂਡ ਜਾਣਨ ਦੀ ਕੋਸ਼ਿਸ਼ ਕੀਤੀ ਹੈ।
ਸਰਵੇਖਣ ਤੋਂ ਪਤਾ ਲੱਗਾ ਹੈ ਕਿ ਯੂਪੀ 'ਚ ਲੋਕ ਬੇਸ਼ੱਕ ਭਾਜਪਾ ਨੂੰ ਪਸੰਦ ਕਰ ਰਹੇ ਹਨ ਪਰ ਸਮਾਜਵਾਦੀ ਪਾਰਟੀ ਦਾ ਗ੍ਰਾਫ ਉੱਪਰ ਜਾ ਰਿਹਾ ਹੈ। 4 ਦਸੰਬਰ ਨੂੰ ਸਪਾ ਨੂੰ 33 ਫ਼ੀਸਦੀ ਵੋਟਾਂ ਮਿਲਦੀਆਂ ਨਜ਼ਰ ਆ ਰਹੀਆਂ ਸਨ, ਉੱਥੇ ਹੀ ਮੌਜੂਦਾ ਸਮੇਂ ਪਾਰਟੀ ਨੂੰ 34 ਫ਼ੀਸਦੀ ਵੋਟਾਂ ਮਿਲਣ ਦੀ ਉਮੀਦ ਹੈ। ਅਹਿਮ ਗੱਲ ਹੈ ਕਿ ਅਸ ਟੱਕਰ ਬੀਜੇਪੀ ਤੇ ਸਮਾਜਵਾਦੀ ਪਾਰਟੀ ਵਿਚਾਲੇ ਹੀ ਨਜ਼ਰ ਆ ਰਹੀ ਹੈ।
ਯੂਪੀ 'ਚ ਕਿਸ ਕੋਲ ਕਿੰਨੀਆਂ ਵੋਟਾਂ?
ਯੂਪੀ ਚੋਣ ਸਰਵੇਖਣ
ਕੁੱਲ ਸੀਟਾਂ 403
BJP+ 40%
SP+ 34%
BSP 13%
ਕਾਂਗਰਸ 7%
ਹੋਰ 6%
ਯੂਪੀ 'ਚ ਕਿਸ ਕੋਲ ਕਿੰਨੀਆਂ ਵੋਟਾਂ?
ਯੂਪੀ ਚੋਣ ਸਰਵੇਖਣ
ਕੁੱਲ ਸੀਟਾਂ 403
ਪਾਰਟੀ 4 ਦਸੰਬਰ 11 ਦਸੰਬਰ ਅੱਜ
BJP+ 41% 40% 40%
SP+ 33% 34% 34%
BSP 13% 13% 13%
ਕਾਂਗਰਸ 8% 7% 7%
ਹੋਰ 5% 6% 6%
ਨੋਟ: ਉੱਤਰ ਪ੍ਰਦੇਸ਼ 'ਚ ਅਗਲੇ ਸਾਲ ਦੇ ਸ਼ੁਰੂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸੂਬੇ ਦਾ ਸਿਆਸੀ ਤਾਪਮਾਨ ਬੇਹੱਦ ਗਰਮ ਹੈ। ਏਬੀਪੀ ਨਿਊਜ਼ ਲਈ CVOTER ਨੇ ਹਫ਼ਤਾਵਾਰੀ ਸਰਵੇਖਣ ਰਾਹੀਂ ਯੂਪੀ ਦੇ ਲੋਕਾਂ ਦਾ ਮੂਡ ਜਾਣਿਆ ਹੈ। ਇਸ ਸਰਵੇਖਣ 'ਚ ਯੂਪੀ ਦੇ 12 ਹਜ਼ਾਰ 755 ਲੋਕਾਂ ਨੇ ਹਿੱਸਾ ਲਿਆ ਹੈ। ਇਹ ਸਰਵੇਖਣ 11 ਦਸੰਬਰ ਤੋਂ 17 ਦਸੰਬਰ ਤੱਕ ਹੈ। ਇਸ 'ਚ ਗਲਤੀ ਦਾ ਮਾਰਜਿਨ ਪਲੱਸ ਮਾਈਨਸ 3 ਤੋਂ ਪਲੱਸ ਮਾਇਨਸ 5% ਹੈ।