ਪੜਚੋਲ ਕਰੋ

ਬੀਜੇਪੀ ਦੇ ਤਿੰਨ ਮਜ਼ਬੂਤ ਗੜ੍ਹਾਂ 'ਤੇ ਕਾਂਗਰਸ ਦੀ ਸੰਨ੍ਹ

ਨਵੀਂ ਦਿੱਲੀ: ਸਾਲ 2019 ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਦੇ ਤਿੰਨ ਵੱਡੇ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਤਿੰਨਾ ਸੂਬਿਆਂ ਦੀ ਜਨਤਾ ਦਾ ਮੂਡ ਜਾਣਨ ਲਈ 'ਏਬੀਪੀ ਨਿਊਜ਼' ਲਈ 'ਸੀ-ਵੋਟਰ' ਨੇ ਸਰਵੇਖਣ ਕੀਤਾ। ਇਨ੍ਹਾਂ ਸਰਵੇਖਣਾਂ ਵਿੱਚ ਜਿੱਥੇ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਵਿਖਾਈ ਦੇ ਰਹੀ ਹੈ, ਉੱਥੇ ਹੀ ਕੇਂਦਰ ਵਿੱਚ ਇਨ੍ਹਾਂ ਰਾਜਾਂ ਤੋਂ ਮੋਦੀ ਨੂੰ ਹਮਾਇਤ ਮਿਲ ਸਕਦੀ ਹੈ। ਤਿੰਨਾਂ ਸੂਬਿਆਂ ਵਿੱਚੋਂ 27,968 ਲੋਕਾਂ ਤੋਂ ਰਾਏ ਜਾਣਨ ਤੋਂ ਬਾਅਦ ਇਹ ਸਰਵੇਖਣ ਤਿਆਰ ਕੀਤਾ ਗਿਆ ਹੈ। ਲੋਕਾਂ ਤੋਂ ਇਸੇ ਸਾਲ ਪਹਿਲੀ ਜੂਨ ਤੋਂ ਲੈ ਕੇ 10 ਅਗਸਤ ਤਕ ਜਵਾਬ ਲਏ ਗਏ ਤੇ ਸਰਵੇਖਣ ਤਿਆਰ ਕੀਤਾ ਗਿਆ। ਮੱਧ ਪ੍ਰਦੇਸ਼ ਵਿੱਚ ਏਬੀਪੀ ਨਿਊਜ਼-ਸੀ ਵੋਟਰ ਸਰਵੇਖਣ ਮੁਤਾਬਕ ਕਾਂਗਰਸ ਤੇ ਭਾਜਪਾ ਦਰਮਿਆਨ ਕਾਂਟੇ ਦੀ ਟੱਕਰ ਹੈ ਪਰ ਬੀਜੇਪੀ ਨਾਲੋਂ ਕਾਂਗਰਸ ਜ਼ਿਆਦਾ ਵੋਟ ਫ਼ੀਸਦ ਹਾਸਲ ਕਰਨ ਵਿੱਚ ਕਾਮਯਾਬ ਹੁੰਦੀ ਵਿਖਾਈ ਦੇ ਰਹੀ ਹੈ। ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਮੱਧ ਪ੍ਰਦੇਸ਼ ਦੀਆਂ ਕੁੱਲ 230 ਵਿਧਾਨ ਸਭਾ ਸੀਟਾਂ ਵਿੱਚੋਂ ਕਾਂਗਰਸ ਹਿੱਸੇ 117, ਭਾਜਪਾ ਹਿੱਸੇ 106 ਤੇ ਹੋਰਾਂ ਕੋਲ ਸੱਤ ਸੀਟਾਂ ਆਉਣ ਦੀ ਆਸ ਹੈ। ਸਰਵੇਖਣ ਮੁਤਾਬਕ ਕਾਂਗਰਸ ਨੂੰ 42% ਵੋਟਾਂ ਪੈ ਸਕਦੀਆਂ। ਭਾਰਤੀ ਜਨਤਾ ਪਾਰਟੀ ਨੂੰ 40% ਵੋਟਾਂ ਪੈਣ ਦੀ ਸੰਭਾਵਨਾ ਹੈ ਜਦਕਿ ਹੋਰਾਂ ਨੂੰ 18 % ਵੋਟਾਂ ਪੈਣ ਦੀ ਆਸ ਹੈ। ਸੂਬੇ ਵਿੱਚ ਸਰਕਾਰ ਬਣਾਉਣ ਲਈ ਘੱਟੋ-ਘੱਟ 116 ਸੀਟਾਂ ਲੋੜੀਂਦੀਆਂ ਹਨ। ਅੱਗੇ ਛੱਤੀਸਗੜ੍ਹ ਵਿੱਚ ਵੀ ਕੁਝ ਇਹੋ ਜਿਹਾ ਹੀ ਹਾਲ ਹੈ। ਹਾਲਾਂਕਿ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਸੀਟਾਂ ਦੇ ਮਾਮਲੇ ਵਿੱਚ ਕਾਂਗਰਸ, ਬੀਜੇਪੀ ਤੋਂ ਕਾਫੀ ਅੱਗੇ ਹੋ ਸਕਦੀ ਹੈ ਪਰ ਦੋਵਾਂ ਦੇ ਵੋਟ ਪ੍ਰਤੀਸ਼ਤ ਵਿੱਚ ਸਿਰਫ਼ ਇੱਕ ਫ਼ੀਸਦ ਦਾ ਹੀ ਫਰਕ ਹੈ। ਏਬੀਪੀ ਨਿਊਜ਼-ਸੀ ਵੋਟਰ ਸਰਵੇਖਣ ਮੁਤਾਬਕ ਛੱਤੀਸਗੜ੍ਹ ਦੀਆਂ ਕੁੱਲ 90 ਸੀਟਾਂ ਵਿੱਚੋਂ ਕਾਂਗਰਸ 54 ਸੀਟਾਂ ਜਿੱਤ ਸਕਦੀ ਹੈ ਤੇ ਭਾਜਪਾ ਦੇ ਹਿੱਸੇ 33 ਸੀਟਾਂ ਆ ਸਕਦੀਆਂ ਹਨ। ਹੋਰਾਂ ਪੱਲੇ ਤਿੰਨ ਸੀਟਾਂ ਪੈਣ ਦੀ ਆਸ ਹੈ। ਵੋਟ ਪ੍ਰਤੀਸ਼ਤ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ 39% ਤੇ ਕਾਂਗਰਸ ਨੂੰ 40% ਵੋਟਾਂ ਪੈ ਸਕਦੀਆਂ ਹਨ। ਇਸ ਤੋਂ ਇਲਾਵਾ ਹੋਰਾਂ ਨੂੰ ਵੀ 21 % ਪੈਣ ਦੀ ਆਸ ਹੈ। ਇੱਥੇ ਸਰਕਾਰ ਬਣਾਉਣ ਲਈ 46 ਸੀਟਾਂ ਦੀ ਲੋੜ ਹੈ। ਇਸੇ ਤਰ੍ਹਾਂ ਰਾਜਸਥਾਨ ਵਿੱਚ ਵੀ ਸੱਤਾ ਬਦਲਣ ਦੇ ਆਸਾਰ ਹਨ। ਏਬੀਪੀ ਨਿਊਜ਼-ਸੀ ਵੋਟਰ ਸਰਵੇਖਣ ਮੁਤਾਬਕ ਕਾਂਗਰਸ ਨੂੰ ਸੂਬੇ ਦੇ 51% ਲੋਕਾਂ ਦਾ ਸਮਰਥਨ ਮਿਲ ਸਕਦਾ ਹੈ। ਭਾਜਪਾ ਦੇ ਹਿੱਸੇ 37% ਤੇ ਹੋਰਾਂ ਨੂੰ 12 % ਲੋਕ ਮਜ਼ਬੂਤ ਬਣਾ ਸਕਦੇ ਹਨ। ਸਰਵੇਖਣ ਮੁਤਾਬਕ ਸੂਬੇ ਦੀਆਂ 200 ਸੀਟਾਂ ਵਿੱਚੋਂ ਕਾਂਗਰਸ ਨੂੰ 130 ਸੀਟਾਂ ਮਿਲ ਸਕਦੀਆਂ ਹਨ ਤੇ ਉੱਥੇ ਬੀਜੇਪੀ 57 ਸੀਟਾਂ ਤਕ ਹੀ ਸੁੰਗੜ ਸਕਦੀ ਹੈ। ਹੋਰਾਂ ਨੂੰ 13 ਸੀਟਾਂ ਮਿਲਣ ਦੀ ਆਸ ਹੈ। ਸੂਬੇ ਵਿੱਚ ਸਰਕਾਰ ਬਣਾਉਣ ਲਈ ਘੱਟੋ-ਘੱਟ 101 ਸੀਟਾਂ ਮਿਲਣੀਆਂ ਚਾਹੀਦੀਆਂ ਹਨ।

ਟਾਪ ਹੈਡਲਾਈਨ

Flood Relief : ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ , ਸਰਕਾਰ ਨੇ ਇੱਕ ਸਾਲ ਲਈ ਮਾਫ਼ ਕੀਤਾ ਲੈਂਡ ਟੈਕਸ 
Flood Relief : ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ , ਸਰਕਾਰ ਨੇ ਇੱਕ ਸਾਲ ਲਈ ਮਾਫ਼ ਕੀਤਾ ਲੈਂਡ ਟੈਕਸ 
Big News : ਸਾਬਕਾ ਮੰਤਰੀ ਅਤੇ ਉਸ ਦੇ ਪਤੀ ਨੂੰ 7-7 ਸਾਲ ਦੀ ਸਜ਼ਾ, ਅਦਾਲਤ ਦਾ ਵੱਡਾ ਫ਼ੈਸਲਾ
Big News : ਸਾਬਕਾ ਮੰਤਰੀ ਅਤੇ ਉਸ ਦੇ ਪਤੀ ਨੂੰ 7-7 ਸਾਲ ਦੀ ਸਜ਼ਾ, ਅਦਾਲਤ ਦਾ ਵੱਡਾ ਫ਼ੈਸਲਾ
Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ
Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ
ਇਸ ਸੂਬੇ 'ਚ ਹੁਣ ਮਹਿਲਾਵਾਂ ਨੂੰ ਮਿਲਣਗੇ ਹਰ ਮਹੀਨੇ 2500 ਰੁਪਏ ,ਜਾਣੋ ਕਿਸ ਰਾਜ 'ਚ ਔਰਤਾਂ ਨੂੰ ਮਿਲਦੀ ਹੈ ਸਭ ਤੋਂ ਵੱਧ ਆਰਥਿਕ ਸਹਾਇਤਾ?
ਇਸ ਸੂਬੇ 'ਚ ਹੁਣ ਮਹਿਲਾਵਾਂ ਨੂੰ ਮਿਲਣਗੇ ਹਰ ਮਹੀਨੇ 2500 ਰੁਪਏ ,ਜਾਣੋ ਕਿਸ ਰਾਜ 'ਚ ਔਰਤਾਂ ਨੂੰ ਮਿਲਦੀ ਹੈ ਸਭ ਤੋਂ ਵੱਧ ਆਰਥਿਕ ਸਹਾਇਤਾ?

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ
ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਕੀ ਅੱਜ ਤੋਂ ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ
ਕੀ ਅੱਜ ਤੋਂ ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ
ਪੰਜਾਬ ਭਾਜਪਾ 'ਚ ਹੋਇਆ ਵੱਡਾ ਫੇਰਬਦਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਸੂਬਾ ਸਕੱਤਰ ਕੀਤਾ ਨਿਯੁਕਤ
ਪੰਜਾਬ ਭਾਜਪਾ 'ਚ ਹੋਇਆ ਵੱਡਾ ਫੇਰਬਦਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਸੂਬਾ ਸਕੱਤਰ ਕੀਤਾ ਨਿਯੁਕਤ
3 ਅਗਸਤ ਨੂੰ ਕਿੰਨਾ ਸਸਤਾ ਹੋਇਆ ਸੋਨਾ, ਜਾਣੋ ਸੋਨਾ-ਚਾਂਦੀ ਦਾ ਤਾਜ਼ਾ ਰੇਟ
3 ਅਗਸਤ ਨੂੰ ਕਿੰਨਾ ਸਸਤਾ ਹੋਇਆ ਸੋਨਾ, ਜਾਣੋ ਸੋਨਾ-ਚਾਂਦੀ ਦਾ ਤਾਜ਼ਾ ਰੇਟ
ਪੰਜਾਬ ਸਰਕਾਰ 15 ਦਿਨਾਂ 'ਚ ਮੁਲਾਜ਼ਮਾਂ ਨੂੰ DA ਦਵੇ, ਅਦਾਲਤ ਨੇ ਸਰਕਾਰ ਨੂੰ ਦਿੱਤਾ ਆਦੇਸ਼; 8 ਲੱਖ ਮੁਲਾਜ਼ਮਾਂ-ਪੈਨਸ਼ਨਰਸ ਲਈ ਖ਼ੁਸ਼ਖ਼ਬਰੀ
ਪੰਜਾਬ ਸਰਕਾਰ 15 ਦਿਨਾਂ 'ਚ ਮੁਲਾਜ਼ਮਾਂ ਨੂੰ DA ਦਵੇ, ਅਦਾਲਤ ਨੇ ਸਰਕਾਰ ਨੂੰ ਦਿੱਤਾ ਆਦੇਸ਼; 8 ਲੱਖ ਮੁਲਾਜ਼ਮਾਂ-ਪੈਨਸ਼ਨਰਸ ਲਈ ਖ਼ੁਸ਼ਖ਼ਬਰੀ
ਸਾਬਕਾ CM ਚੰਨੀ ਛੱਡਣਗੇ ਕਾਂਗਰਸ? ਹਾਈਕਮਾਨ ਨਾਲ ਸਿੱਧੀ ਟੱਕਰ, ਪ੍ਰਧਾਨ ਵੜਿੰਗ ਦੇ ਪ੍ਰੋਗਰਾਮਾਂ ਤੋਂ ਦੂਰੀ
ਸਾਬਕਾ CM ਚੰਨੀ ਛੱਡਣਗੇ ਕਾਂਗਰਸ? ਹਾਈਕਮਾਨ ਨਾਲ ਸਿੱਧੀ ਟੱਕਰ, ਪ੍ਰਧਾਨ ਵੜਿੰਗ ਦੇ ਪ੍ਰੋਗਰਾਮਾਂ ਤੋਂ ਦੂਰੀ
ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਅਪਡੇਟ! 2 ਦਿਨ ਭਾਰੀ ਮੀਂਹ ਦੀ ਚੇਤਾਵਨੀ, 10 ਜ਼ਿਲ੍ਹਿਆਂ 'ਚ ਤੂਫ਼ਾਨ ਦਾ ਅਲਰਟ ਜਾਰੀ
ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਅਪਡੇਟ! 2 ਦਿਨ ਭਾਰੀ ਮੀਂਹ ਦੀ ਚੇਤਾਵਨੀ, 10 ਜ਼ਿਲ੍ਹਿਆਂ 'ਚ ਤੂਫ਼ਾਨ ਦਾ ਅਲਰਟ ਜਾਰੀ
Embed widget