ਰਾਏਬਰੇਲੀ: ਇੱਥੋਂ ਦੇ ਸਲੋਨ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਤੇ ਇੱਕ ਵਾਰ ਸਮਾਜ ਕਲਿਆਣ ਰਾਜ ਮੰਤਰੀ ਰਹੇ ਦਲ ਬਹਾਦਰ ਕੋਰੀ ਦਾ ਲਖਨਊ ਦੇ ਹਸਪਤਾਲ 'ਚ ਵੀਰਵਾਰ ਦੇਰ ਰਾਤ ਦੇਹਾਂਤ ਹੋ ਗਿਆ। ਦੱਸਿਆ ਗਿਆ ਕਿ ਉਹ ਕੋਰੋਨਾ ਪੌਜ਼ੇਟਿਵ ਸਨ।


ਕੋਰੀ ਤੋਂ ਪਹਿਲਾਂ ਓਰਈਆ ਤੋਂ ਬੀਜੇਪੀ ਵਿਧਾਇਕ ਰਮੇਸ਼ ਦਿਵਾਕਰ, ਲਖਨਊ ਪੱਛਮ ਤੋਂ ਸੁਰੇਸ਼ ਸ੍ਰੀਵਾਸਤਵ, ਬਰੇਲੀ ਦੇ ਨਵਾਬਗੰਜ ਤੋਂ ਕੇਸਰ ਸਿੰਘ ਗੰਗਵਾਰ ਦਾ ਦੇਹਾਂਤ ਹੋ ਚੁੱਕਾ ਹੈ। ਕੇਸਰ ਸਿੰਘ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਬੇਟੇ ਨੇ ਫੇਸਬੁੱਕ 'ਤੇ ਇਕ ਪੋਸਟ ਲਿਖ ਕੇ ਯੂਪੀ ਦੀ ਯੋਗੀ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ 'ਤੇ ਖੂਬ ਵਰ੍ਹੇ ਸਨ।


ਇਲਾਜ ਤੋਂ ਬਾਅਦ ਠੀਕ ਹੋ ਗਏ ਸਨ, ਪਰ ਇਸ ਤੋਂ ਬਾਅਦ ਮੁੜ ਉਨ੍ਹਾਂ ਦੀ ਸਿਹਤ ਵਿਗੜਦੀ ਗਈ। ਸੰਘਰਸ਼ਸ਼ੀਲ ਵਿਅਕਤੀਤਵ ਦੇ ਧਨੀ ਦਲ ਬਹਾਦਰ ਕੋਰੀ ਨੇ ਆਪਣੀ ਜ਼ਿੰਦਗੀ ਦਾ ਸਫਰ ਮਜਦੂਰੀ ਤੇ ਫਿਰ ਰਾਜ ਮਿਸਤਰੀ ਤੋਂ ਲੈ ਕੇ ਵਿਧਾਇਕ ਤਕ ਪੂਰਾ ਕੀਤਾ।


ਉਹ ਸਰਵ ਸਮਾਜ ਦੇ ਵਿੱਚ ਕਾਫੀ ਹਰਮਨਪਿਆਰੇ ਰਹੇ। ਲਖਨਊ ਦੇ ਅਪੋਲੋ ਹਸਪਤਾਲ 'ਚ ਵਿਧਾਇਕ ਨੇ ਅੰਤਿਮ ਸਾਹ ਲਏ। ਉਨ੍ਹਾਂ ਦੇ ਦੇਹਾਂਤ ਨਾਲ ਨਾ ਸਿਰਫ ਬੀਜੇਪੀ ਲੀਡਰ ਤੇ ਕਾਰਕੁੰਨ ਸਗੋਂ ਹਰ ਵਰਗ ਦੇ ਲੋਕਾਂ 'ਚ ਸੋਗ ਦੀ ਲਹਿਰ ਹੈ। ਉਹ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡ ਉਦਯਪੁਰ ਮਜਰੇ ਪਦਮਪੁਰ ਬਿਜੌਲੀ ਦੇ ਮੂਲ ਨਿਵਾਸੀ ਸਨ।


ਬਛਰਾਵਾਂ ਤੋਂ ਬੀਜੇਪੀ ਵਿਧਾਇਕ ਰਾਮ ਨਰੇਸ਼ ਰਾਵਤ ਨੇ ਦੱਸਿਆ ਕਿ ਪਿਛਲੇ 15 ਦਿਨ ਤੋਂ ਅਪੋਲੋ ਹਸਪਤਾਲ 'ਚ ਕੋਮਾ 'ਚ ਸਨ। ਪਹਿਲਾਂ ਉਨ੍ਹਾਂ ਨੂੰ ਕੋਰੋਨਾ ਹੋਇਆ ਸੀ, ਹਾਲਾਂਕਿ ਇਸ ਤੋਂ ਠੀਕ ਹੋ ਗਏ ਸਨ। ਪਰ ਫਿਰ ਤੋਂ ਉਨ੍ਹਾਂ ਦੀ ਸਿਹਤ ਵਿਗੜਦੀ ਗਈ।


ਇਹ ਵੀ ਪੜ੍ਹੋ:  ਕਿਸਾਨਾਂ ਦੀ ਹਮਾਇਤ ਤੋਂ ਵਪਾਰੀ ਤੇ ਦੁਕਾਨਦਾਰ ਖੁਸ਼, 8 ਮਈ ਤੋਂ ਪਹਿਲਾਂ ਹੀ ਦੁਕਾਨਾਂ ਖੁੱਲ੍ਹਣ ਦੀ ਉਮੀਦ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904