ਪੜਚੋਲ ਕਰੋ
ਬੀਜੇਪੀ ਦੇ ਤਿੰਨ ਲੀਡਰਾਂ ਦੀ ਜ਼ੁਬਾਨ ਬੇਲਗਾਮ, ਵੱਡੇ ਧਮਾਕੇ ਮਗਰੋਂ ਪਾਰਟੀ ਦਾ ਐਕਸ਼ਨ
ਬੀਜੇਪੀ ਦੇ ਲੀਡਰ ਅਨੰਤ ਕੁਮਾਰ ਹੇਗੜੇ, ਸਾਧਵੀ ਪ੍ਰੱਗਿਆ ਸਿੰਘ ਠਾਕੁਰ ਤੇ ਨਲਿਨ ਕਟੀਲ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਬੀਜੇਪੀ ਨੇ ਇਨ੍ਹਾਂ ਕੋਲੋਂ ਇਸ ਬਾਰੇ ਜਵਾਬ ਮੰਗਿਆ ਹੈ। ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਪਾਰਟੀ ਦੀ ਅਨੁਸ਼ਾਸਨ ਕਮੇਟੀ ਨੇ ਤਿੰਨਾਂ ਲੀਡਰਾਂ ਕੋਲੋਂ ਜਵਾਬ ਮੰਗ ਕੇ 10 ਦਿਨਾਂ ਅੰਦਰ ਪਾਰਟੀ ਨੂੰ ਉਸ ਦੀ ਰਿਪੋਰਟ ਦੇਣ ਲਈ ਕਿਹਾ ਹੈ।

ਨਵੀਂ ਦਿੱਲੀ: ਨਥੂਰਾਮ ਗੋਡਸੇ ਸਬੰਧੀ ਦਿੱਤੇ ਬਿਆਨਾਂ ਬਾਅਦ ਬੀਜੇਪੀ ਦੇ ਲੀਡਰ ਅਨੰਤ ਕੁਮਾਰ ਹੇਗੜੇ, ਸਾਧਵੀ ਪ੍ਰੱਗਿਆ ਸਿੰਘ ਠਾਕੁਰ ਤੇ ਨਲਿਨ ਕਟੀਲ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਬੀਜੇਪੀ ਨੇ ਇਨ੍ਹਾਂ ਕੋਲੋਂ ਇਸ ਬਾਰੇ ਜਵਾਬ ਮੰਗਿਆ ਹੈ। ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਪਾਰਟੀ ਦੀ ਅਨੁਸ਼ਾਸਨ ਕਮੇਟੀ ਨੇ ਤਿੰਨਾਂ ਲੀਡਰਾਂ ਕੋਲੋਂ ਜਵਾਬ ਮੰਗ ਕੇ 10 ਦਿਨਾਂ ਅੰਦਰ ਪਾਰਟੀ ਨੂੰ ਉਸ ਦੀ ਰਿਪੋਰਟ ਦੇਣ ਲਈ ਕਿਹਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਲੀਡਰਾਂ ਦੇ ਆਪਣੇ ਨਿੱਜੀ ਬਿਆਨ ਹਨ, ਜਿਸ ਦਾ ਪਾਰਟੀ ਨਾਲ ਕੋਈ ਸਬੰਧ ਨਹੀਂ। ਦੱਸ ਦੇਈਏ ਤਿੰਨਾਂ ਲੀਡਰਾਂ ਨੇ ਆਪਣੇ ਬਿਆਨ ਵਾਪਸ ਲੈ ਕੇ ਮੁਆਫ਼ੀ ਵੀ ਮੰਗ ਲਈ ਹੈ। ਫਿਰ ਵੀ ਪਾਰਟੀ ਦੇ ਵੱਕਾਰ ਦੇ ਮੱਦੇਨਜ਼ਰ ਪਾਰਟੀ ਨੇ ਤਿੰਨਾਂ 'ਤੇ ਉਕਤ ਕਾਰਵਾਈ ਕੀਤੀ ਹੈ।विगत 2 दिनों में श्री अनंतकुमार हेगड़े, साध्वी प्रज्ञा सिंह ठाकुर और श्री नलीन कटील के जो बयान आये हैं वो उनके निजी बयान हैं, उन बयानों से भारतीय जनता पार्टी का कोई संबंध नहीं है।
— Chowkidar Amit Shah (@AmitShah) May 17, 2019
इन लोगों ने अपने बयान वापिस लिए हैं और माफ़ी भी मांगी है। फिर भी सार्वजनिक जीवन तथा भारतीय जनता पार्टी की गरिमा और विचारधारा के विपरीत इन बयानों को पार्टी ने गंभीरता से लेकर तीनों बयानों को अनुशासन समिति को भेजने का निर्णय किया है।
— Chowkidar Amit Shah (@AmitShah) May 17, 2019
ਪੂਰਾ ਮਾਮਲਾ ਜ਼ਿਕਰਯੋਗ ਹੈ ਮੀਡੀਆ ਦੇ ਸਵਾਲ ਵਿੱਚ ਸਾਧਵੀ ਪ੍ਰੱਗਿਆ ਨੇ ਨਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਗੋਡਸੇ ਨੂੰ ਅੱਤਵਾਦੀ ਕਹਿਣ ਵਾਲੇ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ। ਬੀਜੇਪੀ ਸਾਂਸਦ ਨਲਿਨ ਨੇ ਗੋਡਸੇ ਦੀ ਤੁਲਨਾ ਰਾਜੀਵ ਗਾਂਧੀ ਨਾਲ ਕਰ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਗੋਡਸੇ ਨੇ ਇੱਕ ਮਾਰਿਆ, ਕਸਾਬ ਨੇ 72 ਤੇ ਰਾਜੀਵ ਗਾਂਧੀ ਨੇ 17 ਹਜ਼ਾਰ ਲੋਕ ਮਾਰੇ। ਇਸ ਤੋਂ ਇਲਾਵਾ ਸਾਧਵੀ ਪ੍ਰੱਗਿਆ ਦੇ ਹੱਕ 'ਚ ਨਿੱਤਰੇ ਕਰਨਾਟਕ ਦੀ ਉੱਤਰ ਕੰਨੜ ਸੀਟ ਤੋਂ ਸਾਂਸਦ ਅਨੰਤ ਕੁਮਾਰ ਹੇਗੜੇ ਨੇ ਵੀ ਟਵੀਟ ਕਰਕੇ ਵਿਵਾਦਤ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ 70 ਸਾਲ ਬਾਅਦ ਬਦਲੇ ਹੋਏ ਵਿਚਾਰਕ ਮਾਹੌਲ ਵਿੱਚ ਗੋਡਸੇ 'ਤੇ ਬਹਿਸ ਹੋ ਰਹੀ ਹੈ। ਗੋਡਸੇ ਨੂੰ ਆਖ਼ਰਕਰ ਇਸ ਬਹਿਸ ਤੋਂ ਖ਼ੁਸ਼ੀ ਹੋਈ ਹੋਏਗੀ।अनुशासन समिति तीनों नेताओं से जवाब मांगकर उसकी एक रिपोर्ट 10 दिन के अंदर पार्टी को दे, इस तरह की सूचना दी गयी है।
— Chowkidar Amit Shah (@AmitShah) May 17, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















