ਪੜਚੋਲ ਕਰੋ
Advertisement
ਫੇਸਬੁੱਕ 'ਤੇ ਇਸ਼ਤਿਹਾਰਾਂ ਦੇ ਮਾਮਲਿਆਂ 'ਚ ਬੀਜੇਪੀ ਸਭ ਤੋਂ ਮੋਹਰੀ
ਪਿਛਲੇ 18 ਮਹੀਨਿਆਂ ਵਿੱਚ ਭਾਰਤੀ ਜਨਤਾ ਪਾਰਟੀ ਭਾਰਤ 'ਚ ਸਮਾਜਿਕ ਮੁੱਦਿਆਂ, ਚੋਣਾਂ ਤੇ ਰਾਜਨੀਤੀ ਦੇ ਖੇਤਰ ਵਿੱਚ ਫੇਸਬੁੱਕ ਨੂੰ ਇਸ਼ਤਿਹਾਰ ਦੇਣ 'ਚ ਸਭ ਤੋਂ ਅੱਗੇ ਹੈ।
ਨਵੀਂ ਦਿੱਲੀ: ਫੇਸਬੁੱਕ ਵਿਵਾਦ ਵਿਚਾਲੇ ਇੱਕ ਹੋਰ ਖ਼ਬਰ ਆਈ ਹੈ ਜੋ ਸੱਤਾਧਾਰੀ ਭਾਜਪਾ ਨਾਲ ਸਬੰਧਤ ਹੈ। ਪਿਛਲੇ 18 ਮਹੀਨਿਆਂ ਵਿੱਚ ਭਾਰਤੀ ਜਨਤਾ ਪਾਰਟੀ ਭਾਰਤ ਵਿੱਚ ਸਮਾਜਿਕ ਮੁੱਦਿਆਂ, ਚੋਣਾਂ ਤੇ ਰਾਜਨੀਤੀ ਦੇ ਖੇਤਰ ਵਿੱਚ ਫੇਸਬੁੱਕ ਨੂੰ ਇਸ਼ਤਿਹਾਰ ਦੇਣ 'ਚ ਸਭ ਤੋਂ ਅੱਗੇ ਹੈ। ਸੱਤਾਧਾਰੀ ਭਾਜਪਾ ਨੇ ਫਰਵਰੀ 2019 ਤੋਂ 24 ਅਗਸਤ ਤੱਕ ਫੇਸਬੁੱਕ ਨੂੰ 4.61 ਕਰੋੜ ਰੁਪਏ ਦਾ ਇਸ਼ਤਿਹਾਰ ਦਿੱਤਾ ਹੈ।
ਇਸ ਲੜੀ 'ਚ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਫੇਸਬੁੱਕ 'ਤੇ ਰਾਜਨੀਤਕ ਇਸ਼ਤਿਹਾਰ ਦੇ ਮਾਮਲੇ ਵਿੱਚ ਦੂਜੇ ਨੰਬਰ 'ਤੇ ਹੈ। ਇਸ ਸੋਸ਼ਲ ਮੀਡੀਆ ਦਿੱਗਜ ਦੇ ਸਪੈਂਡਿੰਗ ਟਰੈਕਰ ਮੁਤਾਬਕ, ਦੱਸਿਆ ਗਿਆ ਹੈ ਕਿ ਇਸ ਦੌਰਾਨ ਕਾਂਗਰਸ ਨੇ ਫੇਸਬੁੱਕ ਨੂੰ 1.84 ਕਰੋੜ ਰੁਪਏ ਦੇ ਇਸ਼ਤਿਹਾਰ ਦਿੱਤੇ ਹਨ।
ਟੌਪ ਦੇ 10 ਵਿੱਚ ਚਾਰ ਹੋਰ ਇਸ਼ਤਿਹਾਰ ਦੇਣ ਵਾਲੇ ਵੀ ਭਾਜਪਾ ਨਾਲ ਸਬੰਧਤ:
ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਇਸ ਕੈਟਾਗਿਰੀ 'ਚ ਫੇਸਬੁੱਕ ਨੂੰ ਇਸ਼ਤਿਹਾਰ ਦੇਣ ਵਾਲਿਆਂ ਦੀ ਟੌਪ 10 ਸੂਚੀ ਵਿੱਚ ਚਾਰ ਹੋਰ ਲੋਕ ਵੀ ਭਾਜਪਾ ਨਾਲ ਸਬੰਧਤ ਹਨ। ਇਨ੍ਹਾਂ ਵਿੱਚੋਂ ਭਾਜਪਾ ਸੱਤਾਧਾਰੀ ਭਾਜਪਾ ਦੇ ਰਾਸ਼ਟਰੀ ਹੈੱਡਕੁਆਰਟਰ ਵਿਚ ਹੈ।
ਕੌਣ ਹਨ ਉਹ ਹੋਰ ਚਾਰ ਇਸ਼ਤਿਹਾਰ ਦੇਣ ਵਾਲੇ:
ਇਨ੍ਹਾਂ ਚਾਰਾਂ ਚੋਂ ਦੋ ਕਮਿਊਨਿਟੀ ਪੇਜ ਹਨ, ਜਿਨ੍ਹਾਂ ਵਿੱਚੋਂ ਇੱਕ ‘My first vote for modi’ ਹੈ, ਜਿਸ ਨੇ ਫੇਸਬੁੱਕ ਨੂੰ 1.39 ਕਰੋੜ ਰੁਪਏ ਦਾ ਇਸ਼ਤਿਹਾਰ ਦਿੱਤਾ ਹੈ। ਦੂਜਾ ਪੇਜ਼ 'ਭਾਰਤ ਕੇ ਮਨ ਕੀ ਬਾਤ' ਹੈ, ਜਿਸ ਨੇ ਫੇਸਬੁੱਕ ਨੂੰ 2.24 ਕਰੋੜ ਰੁਪਏ ਦਿੱਤੇ।
ਨੇਸ਼ਨ ਵਿਦ ਨੋਮੋ, ਜਿਸ ਨੂੰ ਇੱਕ ਖ਼ਬਰ ਤੇ ਮੀਡੀਆ ਵੈਬਸਾਈਟਾਂ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ, ਨੇ ਇਸ ਮਿਆਦ ਵਿਚ ਫੇਸਬੁੱਕ ਨੂੰ 1.28 ਕਰੋੜ ਰੁਪਏ ਦੇ ਇਸ਼ਤਿਹਾਰ ਦਿੱਤੇ ਹਨ। ਇਸ ਤੋਂ ਇਲਾਵਾ ਇੱਕ ਹੋਰ ਪੇਜ਼ ਜੋ ਕਿ ਭਾਜਪਾ ਨੇਤਾ ਤੇ ਸਾਬਕਾ ਸੰਸਦ ਮੈਂਬਰ ਆਰਕੇ ਸਿਨ੍ਹਾ ਨਾਲ ਜੁੜਿਆ ਹੈ, ਨੇ ਫੇਸਬੁੱਕ ਨੂੰ 0.65 ਕਰੋੜ ਰੁਪਏ ਦਾ ਇਸ਼ਤਿਹਾਰ ਦਿੱਤਾ ਹੈ। ਬੀਜੇਪੀ ਨੇਤਾ ਆਰ ਕੇ ਸਿਨ੍ਹਾ ਸੁਰੱਖਿਆ ਤੇ ਖੁਫੀਆ ਸੇਵਾਵਾਂ ਦੇ ਮਾਲਕ ਹੈ।
ਦੱਸ ਦਈਏ ਕਿ ਇਨ੍ਹੀਂ ਸਭ ਨੂੰ ਇਕੱਠਾ ਕੀਤੇ ਜਾਣ 'ਤੇ ਫੇਸਬੁੱਕ ਨੂੰ ਦਿੱਤੇ ਇਸ਼ਤਿਹਾਰਾਂ 'ਤੇ ਭਾਜਪਾ ਦਾ ਕੁੱਲ ਖਰਚਾ 10.17 ਕਰੋੜ ਰੁਪਏ ਹੈ, ਜੋ ਫੇਸਬੁੱਕ ਦੇ ਟੌਪ ਦੇ 10 ਇਸ਼ਤਿਹਾਰਾਂ ਦੇ ਕੁੱਲ ਇਸ਼ਤਿਹਾਰ ਦਾ 64 ਪ੍ਰਤੀਸ਼ਤ ਹਿੱਸਾ ਹੈ। ਚੋਟੀ ਦੇ 10 ਇਸ਼ਤਿਹਾਰ ਦੇਣ ਵਾਲਿਆਂ ਤੋਂ ਫੇਸਬੁੱਕ ਨੂੰ ਕੁਲ 15.81 ਕਰੋੜ ਰੁਪਏ ਦੇ ਇਸ਼ਤਿਹਾਰ ਇਸ ਸ਼੍ਰੇਣੀ ਦੇ ਮਿਲੇ। ਇਸ ਮਿਆਦ ਵਿਚ ਆਮ ਚੋਣਾਂ ਦਾ ਸਮਾਂ ਵੀ ਸ਼ਾਮਲ ਸੀ ਜਿਸ ਤਹਿਤ ਅਪਰੈਲ-ਮਈ 2019 ਦੇ ਅੰਕੜੇ ਵੀ ਸ਼ਾਮਲ ਕੀਤੇ ਗਏ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਦਾ ਨਾਂ ਵੀ ਫੇਸਬੁੱਕ ਦੇ ਰਾਜਨੀਤਕ ਇਸ਼ਤਿਹਾਰਾਂ ਦੇਣ ਦੀ ਸ਼੍ਰੇਣੀ ਵਿੱਚ ਟੌਪ-10 ਦੀ ਸੂਚੀ ਵਿੱਚ ਸ਼ਾਮਲ ਹੈ, ਜਿਸ ਨੇ ਫੇਸਬੁੱਕ ਨੂੰ ਤਕਰੀਬਨ 69 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ।
ਚੰਡੀਗੜ੍ਹ 'ਚ ਵੀ ਖ਼ਤਮ ਹੋਇਆ ਵੀਕਐਂਡ ਲੌਕਡਾਊਨ, ਹਰਿਆਣਾ 'ਚ ਲਿਆ ਇਹ ਫੈਸਲਾ.
Air Travel Passenger Guidelines: ਹੁਣ ਫਲਾਈਟ ਦੀ ਯਾਤਰਾ ਦੌਰਾਨ ਮਿਲੇਗਾ ਖਾਣਾ, ਜੇ ਕੀਤਾ ਮਾਸਕ ਪਹਿਨਣ ਤੋਂ ਇਨਕਾਰ ਤਾਂ ਹੋਏਗਾ ਇਹ ਹਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਜਲੰਧਰ
ਪੰਜਾਬ
ਵਿਸ਼ਵ
Advertisement