ਪੜਚੋਲ ਕਰੋ
Advertisement
ਅਦਾਲਤ 'ਚ ਦੇਸੀ ਬੰਬ ਧਮਾਕਾ, ਬਾਰ ਐਸੋਸ਼ੀਏਸ਼ਨ ਅਧਿਕਾਰੀ ਸਣੇ ਕਈ ਵਕੀਲ ਜ਼ਖਮੀ
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਉ 'ਚ ਬਾਰ ਐਸੋਸੀਏਸ਼ਨ ਦੇ ਅਧਿਕਾਰੀ ਸੰਜੀਵ ਲੋਧੀ 'ਤੇ ਦੇਸੀ ਬੰਬ ਨਾਲ ਜਾਨਲੇਵਾ ਹਮਲਾ ਕੀਤਾ ਗਿਆ।
ਲਖਨਉ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਉ 'ਚ ਬਾਰ ਐਸੋਸੀਏਸ਼ਨ ਦੇ ਅਧਿਕਾਰੀ ਸੰਜੀਵ ਲੋਧੀ 'ਤੇ ਦੇਸੀ ਬੰਬ ਨਾਲ ਜਾਨਲੇਵਾ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਕਈ ਵਕੀਲ ਵੀ ਜ਼ਖ਼ਮੀ ਹੋਏ ਹਨ। ਇਹ ਹਮਲਾ ਅਦਾਲਤ ਦੇ ਅੰਦਰ ਹੀ ਕੀਤਾ ਗਿਆ। ਵਜ਼ੀਰਗੰਜ ਪੁਲਿਸ ਮੌਕੇ 'ਤੇ ਜਾਂਚ ਕਰ ਰਹੀ ਹੈ।
ਮੌਜੂਦਾ ਜਾਨਕਾਰੀ ਤੋਂ ਪਤਾ ਲੱਗਾ ਹੈ ਕਿ ਸੰਯੁਕਤ ਮੰਤਰੀ ਅਤੇ ਲਖਨਉ ਬਾਰ ਐਸੋਸੀਏਸ਼ਨ ਦੇ ਅਧਿਕਾਰੀ ਲੋਧੀ ਦੇ ਨਾਲ ਇੱਕ ਹੋਰ ਵਕੀਲ ਵੀ ਜ਼ਖਮੀ ਹੋਇਆ। ਵੱਡੀ ਗੱਲ ਇਹ ਹੈ ਕਿ ਕੋਰਟ ਕੰਪਲੈਕਸ 'ਚ ਤਿੰਨ ਜ਼ਿੰਦਾ ਬੰਬ ਵੀ ਮਿਲੇ ਹਨ। ਅਜੇ ਤੱਕ ਕਿਸੇ ਦੋਸ਼ੀ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਜ਼ਖ਼ਮੀ ਹੋਏ ਸੰਜੀਵ ਲੋਧੀ ਨੇ ਮੀਡੀਆ ਨੂੰ ਦੱਸਿਆ, “ਮੈਂ ਤੁਰੰਤ ਸੁਰੱਖਿਆ ਚਾਹੁੰਦਾ ਹਾਂ, ਪੁਲਿਸ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਹਾਈ ਕੋਰਟ ਨੂੰ ਇਸ ਕੇਸ ਨੂੰ ਧਿਆਨ 'ਚ ਲਿਆਉਣਾ ਚਾਹੀਦਾ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਸਜਾ ਦੇਣੀ ਚਾਹੀਦਾ ਹੈ।” ਉਨ੍ਹਾਂ ਕਿਹਾ,“ਜ਼ਿਲ੍ਹਾ ਜੱਜ ਦੀ ਸੁਰੱਖਿਆ ਖ਼ਰਾਬ ਹੈ। ਹਮਲਾਵਰ ਬੰਬ ਬਾਰੂਦ ਸਣੇ ਅਦਾਲਤ 'ਚ ਕਿਵੇਂ ਦਾਖਲ ਹੋਏ? ਜੇ ਅਜਿਹਾ ਹੁੰਦਾ ਰਿਹਾ ਤਾਂ ਵਕੀਲ ਹਰ ਦਿਨ ਮਰਦੇ ਰਹਿਣਗੇ।”Crude bomb hurled in a Lucknow court. Two lawyers injured. Three live crude bombs recovered.More details awaited. pic.twitter.com/iXvxNK9Tqb
— ANI UP (@ANINewsUP) February 13, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement