ਪੜਚੋਲ ਕਰੋ
Advertisement
ਚੋਣਾਂ ਨਤੀਜਿਆਂ ਤੋਂ ਪਹਿਲਾਂ ਧਰਮਿੰਦਰ ਦਾ ਜਾਖੜ ਨਾਲ ਮੋਹ, ਭੇਜਿਆ ਭਾਵੁਕ ਪੈਗਾਮ
ਹਿੰਦੀ ਫ਼ਿਲਮਾਂ ਦੇ ਹੀ-ਮੈਨ ਧਰਮਿੰਦਰ ਨੇ ਆਪਣੇ ਖਾਸ ਅੰਦਾਜ਼ ‘ਚ ਇੱਕ ਸੁਨੇਹਾ ਕਿਸੇ ਆਪਣੇ ਲਈ ਭੇਜਿਆ ਹੈ ਜੋ ਕਿਸੇ ਦੇ ਵੀ ਦਿਲ ਨੂੰ ਛੂਹ ਲਵੇਗਾ। ਧਰਮ ਨੇ ਗੁਰਦਾਸਪੁਰ ਤੋਂ ਆਪਣੇ ਪੁੱਤਰ ਸੰਨੀ ਦਿਓਲ ਖਿਲਾਫ ਚੋਣ ਲੜਨ ਵਾਲੇ ਸੁਨੀਲ ਜਾਖੜ ਲਈ ਭਾਵੁਕ ਪੈਗਾਮ ਦਿੱਤਾ ਹੈ।
ਮੁੰਬਈ: ਬੱਸ ਇੱਕ ਦਿਨ ਦਾ ਇੰਤਜ਼ਾਰ ਤੇ ਫੇਰ ਕੌਣ ਸਿਆਸੀ ਬਾਜ਼ੀ ਮਾਰਦਾ ਹੈ ਤੇ ਕੌਣ ਹਾਰਦਾ ਹੈ, ਇਹ ਸਾਫ਼ ਹੋ ਜਾਵੇਗਾ। ਅਜਿਹੇ ‘ਚ ਹਿੰਦੀ ਫ਼ਿਲਮਾਂ ਦੇ ਹੀ-ਮੈਨ ਧਰਮਿੰਦਰ ਨੇ ਆਪਣੇ ਖਾਸ ਅੰਦਾਜ਼ ‘ਚ ਇੱਕ ਸੁਨੇਹਾ ਕਿਸੇ ਆਪਣੇ ਲਈ ਭੇਜਿਆ ਹੈ ਜੋ ਕਿਸੇ ਦੇ ਵੀ ਦਿਲ ਨੂੰ ਛੂਹ ਲਵੇਗਾ। ਧਰਮ ਨੇ ਗੁਰਦਾਸਪੁਰ ਤੋਂ ਆਪਣੇ ਪੁੱਤਰ ਸੰਨੀ ਦਿਓਲ ਖਿਲਾਫ ਚੋਣ ਲੜਨ ਵਾਲੇ ਸੁਨੀਲ ਜਾਖੜ ਲਈ ਭਾਵੁਕ ਪੈਗਾਮ ਦਿੱਤਾ ਹੈ।
ਉਨ੍ਹਾਂ ਨੇ ਸ਼ਾਇਰਾਨਾ ਅੰਦਾਜ਼ ‘ਚ ਸੁਨੀਲ ਜਾਖੜ ਲਈ ਟਵੀਟ ਕੀਤਾ ਹੈ। ਜਿਸ ‘ਚ ਧਰਮ ਨੇ ਲਿਖਿਆ, “ਸਗੋਂ ਸੇ ਰਿਸ਼ਤੇ,,, ਏਕ ਜ਼ਮਾਨੇ ਸੇ,,, ਤੋੜ ਗਈ,,, ਪਲੋਂ ਮੇਂ,,, ਕਮਬਖ਼ਤ ਸਿਆਸਤ ਯੇ,,, ਬਰਕਰਾਰ ਹੈ, ਬਰਕਰਾਰ ਰਹੇਗੀ,,, ਮੁਹੱਬਤ ਮੇਰੀ,,, ਮੁਹੱਬਤ ਸੇ,,, ਜਾਖੜ ਕੇ ਨਾਮ”। ਧਰਮ ਦੇ ਇਸ ਟਵੀਟ ਨੂੰ ਹੁਣ ਤਕ ਕਈ ਹਜ਼ਾਰ ਲੋਕਾਂ ਨੇ ਲਾਈਕ ਤੇ ਕੁਮੈਂਟ ਕੀਤਾ ਹੈ। ਕਈਆਂ ਨੇ ਇਸ ‘ਤੇ ਧਰਮ ਦੇ ਅੰਦਾਜ਼ ‘ਚ ਜਵਾਬ ਵੀ ਦਿੱਤਾ ਹੈ। ਇਸ ‘ਤੇ ਧਰਮ ਨੇ ਵੀ ਹਰ ਇੱਕ ‘ਤੇ ਜਵਾਬ ਦਿੱਤਾ ਹੈ।
ਧਰਮ ਜਦੋਂ ਗੁਰਦਾਸਪੁਰ ਤੋਂ ਆਪਣੇ ਬੇਟੇ ਸੰਨੀ ਦਿਓਲ ਲਈ ਚੋਣ ਪ੍ਰਚਾਰ ਕਰਨ ਆਏ ਸੀ ਤਾਂ ਉਨ੍ਹਾਂ ਨੇ ਉਸ ਸਮੇਂ ਸੁਨੀਲ ਜਾਖੜ ਨੂੰ ਆਪਣੇ ਬੱਚਿਆਂ ਜਿਹਾ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਮੈਂ ਜਾਖੜ ਖਿਲਾਫ ਚੋਣਾਂ ‘ਚ ਕੁਝ ਨਹੀਂ ਬੋਲਾਂਗਾ। ਧਰਮ ਤੇ ਜਾਖੜ ਦੇ ਪਰਿਵਾਰ ‘ਚ ਪੁਰਾਣੀ ਦੋਸਤੀ ਹੈ। ਗੁਰਦਾਸਪੁਰ ‘ਚ ਆਪਣੇ ਪ੍ਰਚਾਰ ਦੌਰਾਨ ਧਰਮ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਪਹਿਲਾਂ ਪਤਾ ਹੁੰਦਾ ਕਿ ਗੁਰਦਾਰਸਪੁਰ ਤੋਂ ਉਨ੍ਹਾਂ ਦੇ ਵੱਡੇ ਭਰਾ ਦਾ ਪੁੱਤਰ ਸੁਨੀਲ ਜਾਖੜ ਚੋਣ ਲੜ ਰਿਹਾ ਹੈ ਤਾਂ ਉਹ ਸੰਨੀ ਨੂੰ ਇੱਥੋਂ ਚੋਣ ਲੜਨ ਦੀ ਇਜਾਜ਼ਤ ਕਦੇ ਵੀ ਨਾ ਦਿੰਦੇ।Sagon se rishte .......ikk zamane se......tod gayi.......palon main............kambakht siyasat ye...........barqrar hai ......barqrar rahe gi......mohabbt meri............................... mohabbt se ............Jakhad ke naam......... pic.twitter.com/IYzWdVtYD5
— Dharmendra Deol (@aapkadharam) 21 May 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement