ਪੜਚੋਲ ਕਰੋ
Advertisement
ਤੁਸੀਂ ਵੀ ਆਸਾਨੀ ਨਾਲ ਕਰ ਸਕਦੇ ਹੋ ਟ੍ਰੇਨ ਦੀ ਟਿਕਟ ਬੁੱਕ, ਇਹ ਹੈ ਤਰੀਕਾ
ਨ ਟਿਕਟ ਬੁੱਕ ਕਰਨਾ ਆਸਾਨ ਕੰਮ ਨਹੀਂ। ਖ਼ਾਸਕਰ ਤਿਉਹਾਰੀ ਸੀਜ਼ਨ ਜਾਂ ਤਤਕਾਲ ਟਿਕਟ ਬੁੱਕ ਕਰਦੇ ਸਮੇਂ। ਇਨ੍ਹੀਂ ਦਿਨੀਂ ਟਿਕਟ ਬੁੱਕ ਕਰਦਿਆਂ ਕਾਫ਼ੀ ਸਮਾਂ ਲੱਗ ਜਾਂਦਾ ਹੈ। IRCTC iMudra ਪੇਮੈਂਟ ਵਾਲੇਟ ਰਾਹੀਂ ਯੂਜ਼ਰਜ਼ ਟ੍ਰੇਨ ਓਟੀਪੀ ਸਹੂਲਤ ਨਾਲ ਤੇਜ਼ੀ ਨਾਲ ਟਿਕਟ ਬੁੱਕ ਕਰ ਸਕਦੇ ਹਨ।
ਨਵੀਂ ਦਿੱਲੀ : ਟ੍ਰੇਨ ਟਿਕਟ ਬੁੱਕ ਕਰਨਾ ਆਸਾਨ ਕੰਮ ਨਹੀਂ। ਖ਼ਾਸਕਰ ਤਿਉਹਾਰੀ ਸੀਜ਼ਨ ਜਾਂ ਤਤਕਾਲ ਟਿਕਟ ਬੁੱਕ ਕਰਦੇ ਸਮੇਂ। ਇਨ੍ਹੀਂ ਦਿਨੀਂ ਟਿਕਟ ਬੁੱਕ ਕਰਦਿਆਂ ਕਾਫ਼ੀ ਸਮਾਂ ਲੱਗ ਜਾਂਦਾ ਹੈ ਤੇ ਕਈ ਵਾਰ ਪੈਸਾ ਕੱਟਣ ਤੋਂ ਬਾਅਦ ਵੀ ਟਿਕਟ ਬੁੱਕ ਨਹੀਂ ਹੁੰਦੀ ਪਰ ਕਨਫਰਮ ਟਿਕਟ ਹਾਸਲ ਕਰਨ ਲਈ ਤੁਹਾਨੂੰ ਕਾਫੀ ਮੁਸ਼ਕਤ ਕਰਨੀ ਪੈਂਦੀ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਆਸਾਨੀ ਨਾਲ ਤੇ ਜਲਦੀ ਟਿਕਟ ਬੁੱਕ ਕਰ ਸਕਦੇ ਹੋ।
IRCTC iMudra ਪੇਮੈਂਟ ਵਾਲੇਟ ਰਾਹੀਂ ਯੂਜ਼ਰਜ਼ ਟ੍ਰੇਨ ਓਟੀਪੀ ਸਹੂਲਤ ਨਾਲ ਤੇਜ਼ੀ ਨਾਲ ਟਿਕਟ ਬੁੱਕ ਕਰ ਸਕਦੇ ਹਨ। ਇਸ ਫੀਚਰ ਦੀ ਮਦਦ ਨਾਲ ਮਹਿਜ਼ 4 ਸਟੈੱਪਸ 'ਚ ਟਿਕਟ ਬੁੱਕ ਕਰਨ ਦੀ ਪ੍ਰੇਸ਼ਾਨੀ ਤੋਂ ਬਚ ਸਕਦੇ ਹੋ।
IRCTC iMudra ਓਟੀਪੀ ਫੀਚਰ ਜ਼ਰੀਏ ਕਿਵੇਂ ਟਿਕਟ ਬੁੱਕ ਕਰੀਏ :
ਸਭ ਤੋਂ ਪਹਿਲਾਂ irctc.co.in 'ਤੇ ਜਾਓ।
ਪੇਮੈਂਟ ਆਪਸ਼ਨ 'ਚ ipay ਦਾ ਬਦਲ ਚੁਣੋ।
IRCTC iMudra ਚੁਣੋ ਤੇ ਫੋਨ ਨੰਬਰ ਐਂਟਰ ਕਰੋ।
iMudra ਤੇ ਐਪ ਜ਼ਰੀਏ OTP ਦਰਜ ਕਰਕੇ ਬੁਕਿੰਗ ਕਨਫਰਮ ਕਰੋ।
iMudra ਡਿਜੀਟਲ ਵਾਲੇਟ ਵਰਚੁਅਲ ਤੇ ਫਿਜੀਕਲ ਕਾਰਡ 'ਚ ਉਪਲੱਬਧ ਹੈ। ਇਸ ਜ਼ਰੀਏ ਤੁਸੀਂ ਆਨਲਾਈਨ ਜਾਂ ਆਫਲਾਈਨ ਖਰੀਦਦਾਰੀ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਲੁਧਿਆਣਾ
Advertisement