Punjab Breaking News LIVE: ਸਖਤ ਸੁਰੱਖਿਆ ਹੇਠ ਸੁਧੀਰ ਸੂਰੀ ਦਾ ਸਸਕਾਰ, ਬੀਜੇਪੀ ਨੇ ਜਾਰੀ ਕੀਤਾ ਸੰਕਲਪ ਪੱਤਰ, ਬੀਬੀ ਜਗੀਰ ਕੌਰ ਹੋਣਗੇ ਅਕਾਲੀ ਦਲ 'ਚੋਂ ਆਊਟ? ਸੂਰੀ ਦੀ ਹੱਤਿਆ ਪਿੱਛੇ ਗੈਂਗਸਟਰ ਲਖਬੀਰ ਲੰਡਾ ਹਰੀਕੇ ਦਾ ਹੱਥ?

Punjab Breaking News, 06 November 2022 LIVE Updates: ਸਖਤ ਸੁਰੱਖਿਆ ਹੇਠ ਸੁਧੀਰ ਸੂਰੀ ਦਾ ਸਸਕਾਰ, ਬੀਜੇਪੀ ਨੇ ਜਾਰੀ ਕੀਤਾ ਸੰਕਲਪ ਪੱਤਰ, ਬੀਬੀ ਜਗੀਰ ਕੌਰ ਹੋਣਗੇ ਅਕਾਲੀ ਦਲ 'ਚੋਂ ਆਊਟ?

ABP Sanjha Last Updated: 06 Nov 2022 04:09 PM
Bibi Jagir Kaur: ਅਕਾਲੀ ਦਲ ਵੱਲੋਂ ਮੌਕਾ ਦੇਣ ਮਗਰੋਂ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ

Bibi Jagir Kaur: ਬੀਬੀ ਜਗੀਰ ਕੌਰ ਦੇ ਤੇਵਰ ਬਦਲਦੇ ਨਜ਼ਰ ਨਹੀਂ ਆ ਰਹੇ। ਬੇਸ਼ੱਕ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਇੱਕ ਹੋਰ ਮੌਕਾ ਦਿੱਤਾ ਹੈ ਪਰ ਉਨ੍ਹਾਂ ਨੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਹੈ। ਉਨ੍ਹਾਂ ਨੇ ਨਰਾਜ਼ਗੀ ਜਾਹਿਰ ਕਰਦਿਆਂ ਕਿਹਾ ਕਿ ਇਹ ਮੌਕਾ ਉਦੋਂ ਦੇਣਾ ਸੀ ਜਦੋਂ ਮੁਅੱਤਲ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਇੱਕ ਹੋਰ ਮੌਕਾ ਦੇ ਦਿੱਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਟਵੀਟ ਕਰ ਕੇ ਦੱਸਿਆ ਕਿ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਬੀਬੀ ਜਗੀਰ ਕੌਰ ਨੂੰ 7 ਨਵੰਬਰ 12.00 ਵਜੇ ਨਿੱਜੀ ਤੌਰ 'ਤੇ ਪੇਸ਼ ਹੋਣ ਦਾ ਇੱਕ ਆਖ਼ਰੀ ਮੌਕਾ ਦਿੱਤਾ ਹੈ।

G 20 Summit: ਜੀ-20 ਸੰਮਲੇਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸਬੰਧੀ ਸਬ ਕੈਬਨਿਟ ਕਮੇਟੀ ਦੀ ਪਹਿਲੀ ਮੀਟਿੰਗ ਅੱਜ

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਹੋਣ ਵਾਲੇ ਜੀ-20 ਸਿਖਰ ਸੰਮੇਲਨ ਨੂੰ ਸਫਲ ਬਣਾਉਣ ਦੇ ਉਦੇਸ਼ ਨਾਲ ਸੰਮੇਲਨ ਦੀਆਂ ਤਿਆਰੀਆਂ ਦੀ ਨਿਗਰਾਨੀ ਲਈ ਸੂਬਾ ਸਰਕਾਰ ਵੱਲੋਂ ਗਠਨ ਕੀਤੀ ਗਈ ਸਬ ਕਮੇਟੀ ਦੀ ਪਹਿਲੀ ਮੀਟਿੰਗ 7 ਨਵੰਬਰ 2022 ਨੂੰ ਚੰਡੀਗੜ੍ਹ ਵਿਖੇ ਰੱਖੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਜੀ- 20 ਸੰਮੇਲਨ ਦੀ ਮਹਤੱਤਾ ਨੂੰ ਵੇਖਦਿਆਂ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜ਼ੋ ਇਸ ਮੌਕੇ ਪੰਜਾਬ ਰਾਜ ਨੂੰ ਦੁਨੀਆਂ ਭਰ ਦੇ ਨਕਸ਼ੇ ਵਿਚ ਸੈਰ ਸਪਾਟੇ ਦੇ ਕੇਂਦਰ ਵਜੋਂ ਪੇਸ਼ ਕੀਤਾ ਜਾ ਸਕੇ।

ਚੰਡੀਗੜ੍ਹ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਰੱਖਣ ਦਾ ਨੋਟੀਫਿਕੇਸ਼ਨ ਜਾਰੀ

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਰੱਖਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 25 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਸ਼ਹੀਦੇ ਆਜ਼ਮ ਨੂੰ ਸ਼ਰਧਾਂਜਲੀ ਵਜੋਂ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇਗਾ। 

By-Election Results: ਆਦਮਪੁਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਭਵਿਆ ਬਿਸ਼ਨੋਈ ਦੀ ਜਿੱਤ

ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਭਵਿਆ ਬਿਸ਼ਨੋਈ ਨੇ ਜ਼ਿਮਨੀ ਚੋਣ ਜਿੱਤ ਲਈ ਹੈ। ਉਹ 16,606 ਵੋਟਾਂ ਨਾਲ ਜਿੱਤੇ ਹਨ। ਭਵਿਆ ਸਾਬਕਾ ਮੁੱਖ ਮੰਤਰੀ ਭਜਨ ਲਾਲ ਪਰਿਵਾਰ ਦੀ ਤੀਜੀ ਪੀੜ੍ਹੀ ਵਿੱਚੋਂ ਹਨ। ਜਿੱਤ ਦਾ ਪਤਾ ਲੱਗਦਿਆਂ ਹੀ ਭਵਿਆ ਦੇ ਸਮਰਥਕਾਂ ਨੇ ਪਟਾਕੇ ਚਲਾ ਕੇ ਨਾਅਰੇਬਾਜ਼ੀ ਕਰਕੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਪਿਛਲੀ ਵਾਰ ਉਨ੍ਹਾਂ ਦੇ ਪਿਤਾ ਕੁਲਦੀਪ ਬਿਸ਼ਨੋਈ ਇੱਥੋਂ ਜਿੱਤੇ ਸਨ। ਹਾਲਾਂਕਿ ਉਨ੍ਹਾਂ ਨੇ ਕਾਂਗਰਸ ਛੱਡਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਇਹ ਉਪ ਚੋਣ ਹੋਣੀ ਸੀ।

Alia-Ranbir Baby Girl: ਘਰ ਆਈ ਨੰਨ੍ਹੀ ਪਰੀ... ਕਪੂਰ ਪਰਿਵਾਰ ਗੂੰਜੀਆਂ ਕਿਲਕਾਰੀਆਂ

ਬਾਲੀਵੁੱਡ 'ਚ ਪ੍ਰਸ਼ੰਸਕਾਂ ਦੀ ਸਭ ਤੋਂ ਪਿਆਰੀ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ ਮਾਤਾ-ਪਿਤਾ ਬਣ ਗਏ ਹਨ। ਆਲੀਆ ਨੇ ਮੁੰਬਈ ਦੇ KHN ਰਿਲਾਇੰਸ ਹਸਪਤਾਲ ਵਿੱਚ ਇੱਕ ਪਿਆਰੀ ਬੱਚੀ ਨੂੰ ਜਨਮ ਦਿੱਤਾ ਹੈ। ਜਿਸ ਤੋਂ ਬਾਅਦ ਪੂਰੇ ਕਪੂਰ ਪਰਿਵਾਰ 'ਚ ਜਸ਼ਨ ਦਾ ਮਾਹੌਲ ਹੈ। ਦੱਸ ਦੇਈਏ ਕਿ ਆਲੀਆ ਨੂੰ ਮੁੰਬਈ ਦੇ ਐਚਐਨ ਰਿਲਾਇੰਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਰਣਬੀਰ ਕਪੂਰ ਵੀ ਇਸ ਸਮੇਂ ਹਸਪਤਾਲ 'ਚ ਮੌਜੂਦ ਹਨ। ਇੱਕ ਭਰੋਸੇਯੋਗ ਸੂਤਰ ਨੇ ਆਲੀਆ ਨੇ ਇੱਕ ਬੇਟੀ ਨੂੰ ਜਨਮ ਦੇਣ ਬਾਰੇ ਦੱਸਿਆ ਹੈ। ਦੱਸਣਯੋਗ ਹੈ ਕਿ ਆਲੀਆ ਅਤੇ ਰਣਬੀਰ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਆਪਣੇ ਮਾਤਾ-ਪਿਤਾ ਬਣਨ ਦਾ ਐਲਾਨ ਨਹੀਂ ਕੀਤਾ ਹੈ।

Delhi Air Pollution: ਦਿੱਲੀ-ਐਨਸੀਆਰ ਦੀ ਆਬੋ ਹਵਾ ਵਿਗੜੀ

ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ (NCR) ਇਸ ਸਮੇਂ ਗੈਸ ਚੈਂਬਰ ਬਣਿਆ ਹੋਇਆ ਹੈ। ਦਿਨ ਵਿੱਚ ਰਾਤ ਵਰਗਾ ਮਾਹੌਲ ਹੈ ਅਤੇ ਚਾਰੇ ਪਾਸੇ ਧੁੰਦ ਛਾਈ ਹੋਈ ਹੈ। ਹਵਾ ਪ੍ਰਦੂਸ਼ਣ (Air Pollution) ਦਾ ਪੱਧਰ ਚਿੰਤਾਜਨਕ ਪੱਧਰ 'ਤੇ ਹੈ। ਲਗਾਤਾਰ ਜ਼ਹਿਰੀਲਾ ਮਾਹੌਲ ਲੋਕਾਂ ਨੂੰ ਬਿਮਾਰ ਕਰ ਰਿਹਾ ਹੈ, ਜਿਸ ਕਾਰਨ ਦਮੇ, ਸਾਹ ਲੈਣ ਵਿੱਚ ਤਕਲੀਫ਼ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੀ ਗਿਣਤੀ ਵਧ ਗਈ ਹੈ। ਐਲਐਨਜੇਪੀ (LNJP) ਦੇ ਐਮਡੀ ਡਾਕਟਰ ਸੁਰੇਸ਼ ਕੁਮਾਰ (Dr Suresh Kumar) ਨੇ ਕਿਹਾ ਕਿ ਦਿੱਲੀ ਵਿੱਚ ਵਧੇ ਹੋਏ ਪੀਐਮ 2.5 ਦੀ ਮੌਜੂਦਗੀ ਨਾਲ ਪ੍ਰਦੂਸ਼ਿਤ ਹਵਾ ਪ੍ਰਭਾਵਿਤ ਲੋਕਾਂ ਵਿੱਚ ਸਾਹ ਲੈਣ ਵਿੱਚ ਸਮੱਸਿਆਵਾਂ ਨੂੰ ਵਧਾ ਦਿੰਦੀ ਹੈ। ਹਸਪਤਾਲ ਵਿੱਚ ਰੋਜ਼ਾਨਾ 10-15 ਲੋਕ ਅਤੇ 2-3 ਬੱਚੇ ਆ ਰਹੇ ਹਨ।

Sudhir Suri Murder: ਸੁਧੀਰ ਸੂਰੀ ਦੇ ਕਾਤਲ ਨੂੰ SFJ ਵੱਲੋਂ 10 ਲੱਖ ਰੁਪਏ ਦੇਣ ਦਾ ਐਲਾਨ

ਪੰਜਾਬ ਦੇ ਅੰਮ੍ਰਿਤਸਰ 'ਚ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਹੁਣ ਸਿੱਖ ਫਾਰ ਜਸਟਿਸ (SFJ) ਨੇ ਦੋਸ਼ੀ ਸੰਦੀਪ ਸਿੰਘ ਨੂੰ 10 ਲੱਖ ਰੁਪਏ ਦੇਣ ਦੀ ਗੱਲ ਕਹੀ ਹੈ। ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਪੋਸਟ ਕਰਕੇ ਐਲਾਨ ਕੀਤਾ ਹੈ ਕਿ ਇਹ ਪੈਸੇ ਸੰਦੀਪ ਨੂੰ ਕਾਨੂੰਨੀ ਪ੍ਰਕਿਰਿਆ ਵਿੱਚ ਮਦਦ ਕਰਨਗੇ। ਜ਼ਿਕਰਯੋਗ ਹੈ ਕਿ ਹਿੰਦੂ ਨੇਤਾ ਸੁਧੀਰ ਸੂਰੀ ਦੀ ਅੰਤਿਮ ਯਾਤਰਾ ਸ਼ੁਰੂ ਹੋ ਗਈ ਹੈ ਉਨ੍ਹਾਂ ਦਾ ਕੁਝ ਦੇਰ 'ਚ ਸਸਕਾਰ ਕੀਤਾ ਜਾਏਗਾ। ਅੰਤਿਮ ਸੰਸਕਾਰ ਤੋਂ ਪਹਿਲਾਂ ਪੰਨੂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਦਿੱਤੀ। ਪੰਨੂ ਨੇ ਕਿਹਾ ਕਿ ਸੰਦੀਪ ਅੱਤਵਾਦੀ ਨਹੀਂ ਹੈ। ਉਸ ਨੇ ਪੰਜ ਗੋਲੀਆਂ ਚਲਾਈਆਂ ਜੋ ਹਿੰਦੂ ਨੇਤਾ ਸੂਰੀ ਨੂੰ ਲੱਗੀਆਂ। ਸਿਆਸੀ ਚਿਹਰੇ ਦੀ ਹੱਤਿਆ ਦਾ ਮਤਲਬ ਅੱਤਵਾਦ ਨਹੀਂ ਹੁੰਦਾ। ਉਸ ਨੇ ਕਿਸੇ ਜਨਤਕ ਥਾਂ 'ਤੇ ਬੰਬ ਨਹੀਂ ਸੁੱਟਿਆ।

Punjab News: ਸੂਰੀ ਦੇ ਕਤਲ ਤੋਂ ਬਾਅਦ ਹੁਣ ਮੰਡ ਨੂੰ ਆਈਆਂ ਧਮਕੀਆਂ

ਅੰਮ੍ਰਿਤਸਰ 'ਚ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਹੁਣ ਲੁਧਿਆਣਾ ਦੇ ਗੁਰਸਿਮਰਨ ਸਿੰਘ ਮੰਡ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਗੈਂਗਸਟਰ ਗੋਲਡੀ ਬਰਾੜ ਵਿਦੇਸ਼ੀ ਨੰਬਰ +351 961 137 448 'ਤੇ ਕਾਲ ਤੇ ਵਟਸਐਪ 'ਤੇ ਮੈਸੇਜ ਕਰਕੇ ਧਮਕੀਆਂ ਦੇ ਰਿਹਾ ਹੈ। ਮੰਡ ਨੂੰ 21 ਅਤੇ 22 ਅਕਤੂਬਰ ਨੂੰ ਧਮਕੀਆਂ ਵੀ ਮਿਲੀਆਂ ਸਨ। ਗੈਂਗਸਟਰ ਵੱਲੋਂ ਵਟਸਐਪ 'ਤੇ ਭੇਜੇ ਗਏ ਮੈਸੇਜ 'ਚ ਲਿਖਿਆ ਹੈ ਕਿ 'ਮੰਡ ਤੇਰਾ ਸਮਾਂ ਆ ਗਿਆ। ਹੁਣ ਤੂੰ ਵੀ ਆਪਣੇ ਸੁਆਮੀ ਨੂੰ ਯਾਦ ਕਰ, ਹੁਣ ਤੇਰੀ ਵਾਰੀ ਹੈ। ਬਹੁਤ ਗਲਤ. ਹੁਣ ਸੂਰੀ ਚਲਾ ਗਿਆ ਹੈ, ਤਿਆਰ ਰਹੋ। ਇਹ ਤੁਹਾਨੂੰ ਮੇਰੀ ਚੇਤਾਵਨੀ ਹੈ। ਜੈ ਬਲਕਾਰੀ। ਮੈਂ ਦੇਖਦਾ ਹਾਂ ਕਿ ਤੁਸੀਂ ਕਿੰਨੀ ਦੇਰ ਜਿਉਂਦੇ ਹੋ। ਮੈਂ ਤੇਰੇ ਮਗਰ ਹਾਂ, ਹੁਣ ਮੈਂ ਸੂਰੀ ਨੂੰ ਮਾਰਿਆ ਹੈ, ਹੁਣ ਤੇਰੀ ਵਾਰੀ ਹੈ। ਸਿਰ ਵਿੱਚ ਗੋਲੀ ਮਾਰ ਦੇਵਾਂਗੇ। ਤੁਸੀਂ ਜਿੰਨੀ ਸੁਰੱਖਿਆ ਚਾਹੁੰਦੇ ਹੋ, ਲੈ ਲਓ, ਮੈਂ ਤੁਹਾਨੂੰ ਉੱਥੇ ਗੋਲੀ ਮਾਰ ਦਿਆਂਗਾ।

HP Assembly Election 2022: ਬੀਜੇਪੀ ਨੇ ਹਿਮਾਚਲ ਪ੍ਰਦੇਸ਼ ਲਈ ਜਾਰੀ ਕੀਤਾ ਸੰਕਲਪ ਪੱਤਰ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਐਤਵਾਰ ਨੂੰ ਸੰਕਲਪ ਪੱਤਰ ਜਾਰੀ ਕੀਤਾ ਹੈ। ਭਾਜਪਾ ਨੇ ਆਪਣੇ ਸੰਕਲਪ ਪੱਤਰ 'ਚ ਕਈ ਵੱਡੇ ਐਲਾਨ ਕੀਤੇ ਹਨ। ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਮਤਾ ਪੱਤਰ ਜਾਰੀ ਕਰਦਿਆਂ ਕਿਹਾ ਕਿ ਹਿਮਾਚਲ ਪ੍ਰਦੇਸ਼ ਲਈ 11 ਵਚਨਬੱਧਤਾਵਾਂ ਸਾਡੀ ਪਾਰਟੀ ਦੀਆਂ ਹਨ।

1. ਭਾਜਪਾ ਸਰਕਾਰ ਯੂਨੀਫਾਰਮ ਸਿਵਲ ਕੋਡ ਲਿਆਵੇਗੀ। ਇਸ ਲਈ ਇੱਕ ਕਮੇਟੀ ਬਣਾਈ ਜਾਵੇਗੀ।

3. ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਨਾਲ ਕਿਸਾਨਾਂ ਨੂੰ 3 ਹਜ਼ਾਰ ਵਾਧੂ ਦੇਣ ਦਾ ਵਾਅਦਾ।

3. 8 ਲੱਖ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ।

T20 World Cup 2022 : ਭਾਰਤ ਨੇ ਸੈਮੀਫਾਈਨਲ 'ਚ ਬਣਾਈ ਜਗ੍ਹਾ

 ਆਸਟ੍ਰੇਲੀਆ 'ਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ (T20 World Cup 2022) 'ਚ ਇਕ ਹੋਰ ਵੱਡਾ ਹੰਗਾਮਾ ਹੋਇਆ ਹੈ। ਗਰੁੱਪ ਬੀ ਦੇ ਮੈਚ ਵਿੱਚ ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ 13 ਦੌੜਾਂ ਨਾਲ ਹਰਾਇਆ। ਇਸ ਨਾਲ ਭਾਰਤ ਨੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਦੱਖਣੀ ਅਫਰੀਕਾ ਦੀ ਹਾਰ ਕਾਰਨ ਪਾਕਿਸਤਾਨ ਦੇ ਸੈਮੀਫਾਈਨਲ 'ਚ ਪਹੁੰਚਣ ਦੀ ਉਮੀਦ ਵੀ ਬਰਕਰਾਰ ਹੈ।

"ਕੇਜਰੀਵਾਲ ਦੂਜਾ ਹਿਟਲਰ..." ਭਾਜਪਾ ਲੀਡਰ ਤਜਿੰਦਰ ਬੱਗਾ ਨੇ ਦਿੱਲੀ 'ਚ ਲਗਵਾਏ ਪੋਸਟਰ

ਭਾਜਪਾ ਆਗੂ ਤਜਿੰਦਰ ਬੱਗਾ ਨੇ ਦਿੱਲੀ ਦੀਆਂ ਵੱਖ-ਵੱਖ ਥਾਵਾਂ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੋਸਟਰ ਲਾਏ ਹਨ। ਪੋਸਟਰ 'ਚ ਦਿੱਲੀ ਦੇ ਮੁੱਖ ਮੰਤਰੀ ਦੀ ਤੁਲਨਾ ਜਰਮਨੀ ਦੇ ਤਾਨਾਸ਼ਾਹ ਅਡੌਲਫ ਹਿਟਲਰ ਨਾਲ ਕੀਤੀ ਗਈ ਹੈ। ਇਸ ਪੋਸਟਰ 'ਚ ਲਿਖਿਆ ਹੈ- ਕੇਜਰੀਵਾਲ ਦੂਜੇ ਸ਼ਾਸਕ ਹਨ, ਜਿਨ੍ਹਾਂ ਨੇ ਆਪਣੇ ਸ਼ਹਿਰ ਨੂੰ ਗੈਸ ਚੈਂਬਰ 'ਚ ਤਬਦੀਲ ਕੀਤਾ, ਹਿਟਲਰ ਪਹਿਲਾ ਸੀ। ਨਿਊਜ਼ ਏਜੰਸੀ ਏਐਨਆਈ ਦੀ ਖਬਰ ਮੁਤਾਬਕ ਇਹ ਪੋਸਟਰ ਭਾਜਪਾ ਨੇਤਾ ਤਜਿੰਦਰ ਪਾਲ ਸਿੰਘ ਬੱਗਾ ਨੇ ਲਗਾਏ ਹਨ। 5 ਨਵੰਬਰ ਦੀ ਸਵੇਰ ਨੂੰ ਬੱਗਾ ਨੇ ਪੋਸਟਰ ਦਾ ਇੱਕ ਵੀਡੀਓ ਟਵੀਟ ਕੀਤਾ ਅਤੇ ਲਿਖਿਆ,ਕੇਜਰੀਵਾਲ ਨੇ ਦਿੱਲੀ ਵਾਲਿਆਂ ਦੀਆਂ ਉਮੀਦਾਂ ਪੂਰੀਆਂ ਨਹੀਂ ਕੀਤੀਆਂ (#KejriwalFailsDelhi)।

ਪਿਛੋਕੜ

Punjab Breaking News, 06 November 2022 LIVE Updates: ਸ਼ਿਵ ਸੈਨਾ (ਟਕਸਾਲੀ) ਦੇ ਲੀਡਰ ਸੁਧੀਰ ਸੂਰੀ ਦਾ ਅੱਜ ਸਸਕਾਰ ਕੀਤਾ ਜਾਏਗਾ। ਸ਼ਨੀਵਾਰ ਨੂੰ ਪੋਸਟਮਾਰਟਮ ਕਰਕੇ ਉਸ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਸੀ। ਇਸ ਲਈ ਅੰਮ੍ਰਿਤਸਰ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਸੁਧੀਰ ਸੂਰੀ ਦਾ ਸ਼ੁੱਕਰਵਾਰ ਨੂੰ ਇੱਕ ਨੌਜਵਾਨ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।  ਸਖਤ ਸੁਰੱਖਿਆ ਹੇਠ ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਦਾ ਹੋਵੇਗਾ ਸਸਕਾਰਸਖਤ ਸੁਰੱਖਿਆ ਹੇਠ ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਦਾ ਹੋਵੇਗਾ ਸਸਕਾਰ

ਬੀਜੇਪੀ ਨੇ ਹਿਮਾਚਲ ਪ੍ਰਦੇਸ਼ ਲਈ ਜਾਰੀ ਕੀਤਾ ਸੰਕਲਪ ਪੱਤਰ

Himachal Pradesh BJP Vision Document:  ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਐਤਵਾਰ ਨੂੰ ਸੰਕਲਪ ਪੱਤਰ ਜਾਰੀ ਕੀਤਾ ਹੈ। ਭਾਜਪਾ ਨੇ ਆਪਣੇ ਸੰਕਲਪ ਪੱਤਰ 'ਚ ਕਈ ਵੱਡੇ ਐਲਾਨ ਕੀਤੇ ਹਨ। ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਮਤਾ ਪੱਤਰ ਜਾਰੀ ਕਰਦਿਆਂ ਕਿਹਾ ਕਿ ਹਿਮਾਚਲ ਪ੍ਰਦੇਸ਼ ਲਈ 11 ਵਚਨਬੱਧਤਾਵਾਂ ਸਾਡੀ ਪਾਰਟੀ ਦੀਆਂ ਹਨ। ਬੀਜੇਪੀ ਨੇ ਹਿਮਾਚਲ ਪ੍ਰਦੇਸ਼ ਲਈ ਜਾਰੀ ਕੀਤਾ ਸੰਕਲਪ ਪੱਤਰਬੀਜੇਪੀ ਨੇ ਹਿਮਾਚਲ ਪ੍ਰਦੇਸ਼ ਲਈ ਜਾਰੀ ਕੀਤਾ ਸੰਕਲਪ ਪੱਤਰ

ਬੀਬੀ ਜਗੀਰ ਕੌਰ ਹੋਣਗੇ ਅਕਾਲੀ ਦਲ 'ਚੋਂ ਆਊਟ?

ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਜਗੀਰ ਕੌਰ ਨੂੰ ਪਾਰਟੀ ਵਿੱਚੋਂ ਕੱਢਿਆ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਲੜਨ ਲਈ ਬਾਜ਼ਿਦ ਬੀਬੀ ਜਗੀਰ ਕੌਰ ਨੂੰ ਸਸਪੈਂਡ ਕਰਕੇ ਜਵਾਬ ਮੰਗਿਆ ਗਿਆ ਸੀ। ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੂੰ ਆਪਣਾ ਜਵਾਬ ਭੇਜਿਆ ਹੈ ਜਿਸ ਤੋਂ ਪਾਰਟੀ ਸੰਤੁਸ਼ਟ ਨਹੀਂ ਹੈ। ਸੂਤਰਾਂ ਮੁਤਾਬਕ ਹੁਣ ਅਕਾਲੀ ਦਲ ਕੋਲ ਬੀਬੀ ਜਗੀਰ ਕੌਰ ਖਿਲਾਫ ਕਾਰਵਾਈ ਕਰਨ ਤੋਂ ਸਿਵਾਏ ਕੋਈ ਰਾਹ ਨਹੀਂ ਹੈ। ਬੀਬੀ ਜਗੀਰ ਕੌਰ ਹੋਣਗੇ ਅਕਾਲੀ ਦਲ 'ਚੋਂ ਆਊਟ?

ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਦੀ ਹੱਤਿਆ ਪਿੱਛੇ ਗੈਂਗਸਟਰ ਲਖਬੀਰ ਲੰਡਾ ਹਰੀਕੇ ਦਾ ਹੱਥ?

ਗੈਂਗਸਟਰ ਲਖਬੀਰ ਲੰਡਾ ਹਰੀਕੇ ਵੱਲੋਂ ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਦੀ ਹੱਤਿਆ ਦੀ ਜ਼ਿੰਮੇਵਾਰੀ ਲੈਣ ਮਗਰੋਂ ਜਾਂਚ ਏਜੰਸੀਆਂ ਇਸ ਮਾਮਲੇ ਨੂੰ ਕਈ ਪੱਖਾਂ ਤੋਂ ਜਾਂਚਣ ਲੱਗ ਪਈਆਂ ਹਨ। ਪੁਲਿਸ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਲੰਡਾ ਹਰੀਕੇ ਦੇ ਨਾਂ ਉਤੇ ਵਾਇਰਲ ਪੋਸਟ ਦੀ ਸੱਚਾਈ ਦੀ ਪਤਾ ਲਾਉਣ ਵਿੱਚ ਜੁਟੀ ਹੈ। ਬੇਸ਼ੱਕ ਪੁਲਿਸ ਨੇ ਇਸ ਘਟਨਾ ਦਾ ਅਤਿਵਾਦ ਨਾਲ ਸਬੰਧ ਹੋਣ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਪਰ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਇਸ ਚਾਰ ਕਿਤੇ ਵਿਦੇਸ਼ ਨਾਲ ਤਾਂ ਨਹੀਂ ਜੁੜੇ। ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਦੀ ਹੱਤਿਆ ਪਿੱਛੇ ਗੈਂਗਸਟਰ ਲਖਬੀਰ ਲੰਡਾ ਹਰੀਕੇ ਦਾ ਹੱਥ?

"ਕੇਜਰੀਵਾਲ ਦੂਜਾ ਹਿਟਲਰ..." ਭਾਜਪਾ ਲੀਡਰ ਤਜਿੰਦਰ ਬੱਗਾ ਨੇ ਦਿੱਲੀ 'ਚ ਲਗਵਾਏ ਪੋਸਟਰ

ਭਾਜਪਾ ਆਗੂ ਤਜਿੰਦਰ ਬੱਗਾ ਨੇ ਦਿੱਲੀ ਦੀਆਂ ਵੱਖ-ਵੱਖ ਥਾਵਾਂ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੋਸਟਰ ਲਾਏ ਹਨ। ਪੋਸਟਰ 'ਚ ਦਿੱਲੀ ਦੇ ਮੁੱਖ ਮੰਤਰੀ ਦੀ ਤੁਲਨਾ ਜਰਮਨੀ ਦੇ ਤਾਨਾਸ਼ਾਹ ਅਡੌਲਫ ਹਿਟਲਰ ਨਾਲ ਕੀਤੀ ਗਈ ਹੈ। ਇਸ ਪੋਸਟਰ 'ਚ ਲਿਖਿਆ ਹੈ- ਕੇਜਰੀਵਾਲ ਦੂਜੇ ਸ਼ਾਸਕ ਹਨ, ਜਿਨ੍ਹਾਂ ਨੇ ਆਪਣੇ ਸ਼ਹਿਰ ਨੂੰ ਗੈਸ ਚੈਂਬਰ 'ਚ ਤਬਦੀਲ ਕੀਤਾ, ਹਿਟਲਰ ਪਹਿਲਾ ਸੀ। "ਕੇਜਰੀਵਾਲ ਦੂਜਾ ਹਿਟਲਰ..." ਭਾਜਪਾ ਲੀਡਰ ਤਜਿੰਦਰ ਬੱਗਾ ਨੇ ਦਿੱਲੀ 'ਚ ਲਗਵਾਏ ਪੋਸਟਰ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.