ਪੜਚੋਲ ਕਰੋ
Advertisement
ਮੋਦੀ ਦੀ ਬੋਲੀ ਬੋਲਣ ਲੱਗੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ, ਵੱਖ ਪਾਰਟੀ ਬਣਾਉਣ ਦਾ ਰੌਲਾ
ਹੁੱਡਾ ਨੇ ਰੈਲੀ ਵਿੱਚ ਕਿਹਾ ਕਿ ਸਰਕਾਰ ਜਦੋਂ ਵੀ ਕੋਈ ਚੰਗਾ ਕੰਮ ਕਰਦੀ ਹੈ ਤਾਂ ਮੈਂ ਉਸ ਦਾ ਸਮਰਥਨ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੇਰੇ ਕਈ ਸਾਥੀਆਂ ਨੇ ਧਾਰਾ 370 ਦਾ ਵਿਰੋਧ ਕੀਤਾ। ਸਾਡੀ ਪਾਰਟੀ ਵੀ ਰਾਹ ਭਟਕ ਗਈ ਹੈ। ਹੁਣ ਉਹ ਕਾਂਗਰਸ ਨਹੀਂ ਰਹੀ, ਜਿਸ ਵਿੱਚ ਮੈਂ ਰਿਹਾ ਹਾਂ। ਹੁੱਡਾ ਨੇ ਇਹ ਵੀ ਕਿਹਾ ਕਿ ਜਦੋਂ ਵੀ ਰਾਸ਼ਟਰਵਾਦ ਤੇ ਆਤਮ ਸਨਮਾਨ ਦੀ ਗੱਲ ਆਉਂਦੀ ਹੈ ਤਾਂ ਉਹ ਕਿਸੇ ਵੀ ਚੀਜ਼ ਨਾਲ ਸਮਝੌਤਾ ਨਹੀਂ ਕਰਦੇ।
ਰੋਹਤਕ: ਪਿੱਛੇ ਜਿਹੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਸਖ਼ਤ ਪੁੱਛਗਿੱਛ ਕੀਤੇ ਜਾਣ ਮਗਰੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੀ ਮੋਦੀ ਦੇ ਪੱਖ ਵਿੱਚ ਹੋ ਗਏ ਹਨ। ਬੇਸ਼ੱਕ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਵੀ ਅੱਜ ਤੋਂ ਚੋਣ ਮੈਦਾਨ ਵਿੱਚ ਕੁੱਦਣ ਦਾ ਰਸਮੀ ਐਲਾਨ ਕਰ ਦਿੱਤਾ, ਪਰ ਨਾਲ ਹੀ ਧਾਰਾ 370 ਦੇ ਮਾਮਲੇ 'ਤੇ ਆਪਣੀ ਮਾਂ ਪਾਰਟੀ ਕਾਂਗਰਸ ਦੀ ਨਿਖੇਧੀ ਕੀਤੀ ਤੇ ਮੋਦੀ ਸਰਕਾਰ ਦੀ ਸ਼ਲਾਘਾ ਕੀਤੀ।
ਹੁੱਡਾ ਨੇ ਰੈਲੀ ਵਿੱਚ ਕਿਹਾ ਕਿ ਸਰਕਾਰ ਜਦੋਂ ਵੀ ਕੋਈ ਚੰਗਾ ਕੰਮ ਕਰਦੀ ਹੈ ਤਾਂ ਮੈਂ ਉਸ ਦਾ ਸਮਰਥਨ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੇਰੇ ਕਈ ਸਾਥੀਆਂ ਨੇ ਧਾਰਾ 370 ਦਾ ਵਿਰੋਧ ਕੀਤਾ। ਸਾਡੀ ਪਾਰਟੀ ਵੀ ਰਾਹ ਭਟਕ ਗਈ ਹੈ। ਹੁਣ ਉਹ ਕਾਂਗਰਸ ਨਹੀਂ ਰਹੀ, ਜਿਸ ਵਿੱਚ ਮੈਂ ਰਿਹਾ ਹਾਂ। ਹੁੱਡਾ ਨੇ ਇਹ ਵੀ ਕਿਹਾ ਕਿ ਜਦੋਂ ਵੀ ਰਾਸ਼ਟਰਵਾਦ ਤੇ ਆਤਮ ਸਨਮਾਨ ਦੀ ਗੱਲ ਆਉਂਦੀ ਹੈ ਤਾਂ ਉਹ ਕਿਸੇ ਵੀ ਚੀਜ਼ ਨਾਲ ਸਮਝੌਤਾ ਨਹੀਂ ਕਰਦੇ। ਰੋਹਤਕ ਦੀ ਰੈਲੀ ਵਿੱਚ ਕਿਆਸ ਲਾਏ ਜਾ ਰਹੇ ਸਨ ਕਿ ਕਾਂਗਰਸ ਦੀ ਸੂਬਾਈ ਲੀਡਰਸ਼ਿਪ ਨਾਲ ਜਾਰੀ ਖਹਿਬਾਜ਼ੀ ਕਾਰਨ ਹੁੱਡਾ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ। ਪਰ ਇੱਥੇ ਹੁੱਡਾ ਨੇ ਕਿਹਾ ਕਿ ਉਹ 25 ਮੈਂਬਰਾਂ ਦੀ ਕਮੇਟੀ ਬਣਾਉਣਗੇ, ਜਿਨ੍ਹਾਂ ਦੇ ਫੈਸਲੇ ਮੁਤਾਬਕ ਹੀ ਅਗਲਾ ਕਦਮ ਚੁੱਕਿਆ ਜਾਵੇਗਾ। ਸਾਫ ਹੈ ਕਿ ਹੁੱਡਾ ਪਾਰਟੀ ਬਣਾਉਣ ਲਈ ਹਾਲੇ ਪੂਰੀ ਤਰ੍ਹਾਂ ਤਿਆਰ ਨਹੀਂ ਹਨ।Bhupinder Singh Hooda, Congress in Rohtak: I was born in a patriotic family, those who oppose (abrogation of #Article370), I want to tell them "usulon par jahan aanch aaye, vahan takrana zaruri hai, jo zinda hai to zinda dikhna zaruri hai". pic.twitter.com/25lS27CO17
— ANI (@ANI) August 18, 2019
ਬੇਸ਼ੱਕ ਹੁੱਡਾ ਨੇ ਕੇਂਦਰ ਦੀ ਭਾਜਪਾ ਸਰਕਾਰ ਦਾ ਸਮਰਥਨ ਕੀਤਾ ਪਰ ਹਰਿਆਣਾ ਵਿੱਚ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਸਰਕਾਰ ਤੋਂ ਸਵਾਲ ਕੀਤਾ ਕਿ ਉਹ ਦੱਸਣ ਕਿ ਪਿਛਲੇ ਪੰਜ ਸਾਲਾਂ ਵਿੱਚ ਉਨ੍ਹਾਂ ਕੀ ਕੀਤਾ। ਹੁੱਡਾ ਨੇ ਇਸ ਮੌਕੇ ਲੋਕਾਂ ਨਾਲ ਵਾਅਦਿਆਂ ਦੀ ਝੜੀ ਹੀ ਲਾ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਤੇ ਟਿਊਬਵੈੱਲ ਕੁਨੈਕਸ਼ਨ ਦੇ ਬਿਜਲੀ ਬਿੱਲ ਮੁਆਫ਼ ਕਰਨਗੇ ਅਤੇ ਫ਼ਸਲਾਂ ਦਾ ਬੀਮਾ ਵੀ ਸਰਕਾਰ ਕਰਕੇ ਦੇਵੇਗੀ। ਉਨ੍ਹਾਂ ਦੀ ਸਰਕਾਰ ਵਿੱਚ ਚਾਰ ਉਪ ਮੁੱਖ ਮੰਤਰੀ ਹੋਣਗੇ, ਜਿਨ੍ਹਾਂ ਵਿੱਚ ਇੱਕ ਦਲਿਤ ਵੀ ਹੋਵੇਗਾ। ਇਸ ਤੋਂ ਇਲਾਵਾ ਹੁੱਡਾ ਦੇ ਐਲਾਨਾਂ ਵਿੱਚ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਸਫਰ, ਦੋ ਰੁਪਏ ਕਿੱਲੋ ਕਣਕ-ਚੌਲ, ਬੀਪੀਐਲ ਔਰਤਾਂ ਨੂੰ ਦੋ-ਦੋ ਹਜ਼ਾਰ ਰੁਪਏ ਆਰਥਕ ਮਦਦ, ਬਿਜਲੀ ਦੀਆਂ ਕੀਮਤਾਂ ਅੱਧੀਆਂ ਕਰਨਾ, 7ਵਾਂ ਤਨਖ਼ਾਹ ਕਮਿਸ਼ਨ ਲਾਗੂ ਕਰਨ ਆਦਿ ਸ਼ਾਮਲ ਹਨ।Former Haryana Chief Minister & Congress leader, Bhupinder Singh Hooda in Rohtak: If we form the government, we will bring a law like Andhra Pradesh, so that 75% of jobs go to the people of Haryana. pic.twitter.com/2ULokQaSgK
— ANI (@ANI) August 18, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਦੇਸ਼
ਲੁਧਿਆਣਾ
ਪੰਜਾਬ
Advertisement