ਪੜਚੋਲ ਕਰੋ
ਮੋਦੀ ਸਰਕਾਰ ਦੀ ਬੀਐਸਐਨਐਲ ਤੇ ਐਮਟੀਐਨਐਲ ਬਾਰੇ ਵੱਡਾ ਫੈਸਲਾ
ਮੋਦੀ ਸਰਕਾਰ ਨੇ ਅੱਜ ਸਰਕਾਰੀ ਟੈਲੀਕਾਮ ਕੰਪਨੀ ਐਮਟੀਐਨਐਲ ਦਾ ਬੀਐਸਐਨਐਲ ਵਿੱਚ ਰਲੇਵਾਂ ਕਰ ਦਿੱਤਾ ਹੈ। ਸਰਕਾਰ ਨੇ ਇਹ ਫੈਸਲਾ ਐਮਟੀਐਨਐਲ ਦੀ ਮਾੜੀ ਵਿੱਤੀ ਹਾਲਤ ਨੂੰ ਵੇਖਦਿਆਂ ਲਿਆ ਹੈ। ਸਰਕਾਰੀ ਬੈਂਕਾਂ ਤੋਂ ਬਾਅਦ ਟੈਲੀਕਾਮ ਕੰਪਨੀਆਂ ਬਾਰੇ ਸਰਕਾਰ ਦੀ ਇਹ ਵੱਡਾ ਫੈਸਲਾ ਹੈ।

ਨਵੀਂ ਦਿੱਲੀ: ਮੋਦੀ ਸਰਕਾਰ ਨੇ ਅੱਜ ਸਰਕਾਰੀ ਟੈਲੀਕਾਮ ਕੰਪਨੀ ਐਮਟੀਐਨਐਲ ਦਾ ਬੀਐਸਐਨਐਲ ਵਿੱਚ ਰਲੇਵਾਂ ਕਰ ਦਿੱਤਾ ਹੈ। ਸਰਕਾਰ ਨੇ ਇਹ ਫੈਸਲਾ ਐਮਟੀਐਨਐਲ ਦੀ ਮਾੜੀ ਵਿੱਤੀ ਹਾਲਤ ਨੂੰ ਵੇਖਦਿਆਂ ਲਿਆ ਹੈ। ਸਰਕਾਰੀ ਬੈਂਕਾਂ ਤੋਂ ਬਾਅਦ ਟੈਲੀਕਾਮ ਕੰਪਨੀਆਂ ਬਾਰੇ ਸਰਕਾਰ ਦੀ ਇਹ ਵੱਡਾ ਫੈਸਲਾ ਹੈ। ਐਮਟੀਐਨਐਲ ਰਲੇਵੇਂ ਦੀ ਪ੍ਰਕ੍ਰਿਆ ਪੂਰੀ ਹੋਣ ਤੱਕ ਬੀਐਸਐਨਐਲ ਦੀ ਸਬਸਿਡਰੀ ਬਣੀ ਰਹੇਗੀ। ਦੋਵਾਂ ਕੰਪਨੀਆਂ ਨੂੰ 4ਜੀ ਸਪੈਕਟ੍ਰਮ ਅਲਾਟ ਕੀਤਾ ਜਾਏਗਾ। ਸਪੈਕਟ੍ਰਮ ਦਾ ਖਰਚ ਸਰਕਾਰ ਚੁੱਕੇਗੀ। ਦੋਵਾਂ ਕੰਪਨੀਆਂ ਨੂੰ 20,140 ਕਰੋੜ ਰੁਪਏ ਦੀ ਪੁੰਜੀ ਦਿੱਤੀ ਜਾਏਗੀ। ਸਰਕਾਰ ਨੇ ਬੀਐਸਐਨਐਲ ਤੇ ਐਮਟੀਐਨਐਲ ਦੇ ਮੁਲਾਜ਼ਮਾਂ ਲਈ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲੈਣ ਲਈ ਵੀਸੀਆਰ ਯੋਜਨਾ ਪੇਸ਼ ਕੀਤੀ ਹੈ। 50 ਸਾਲ ਜਾਂ ਵੱਧ ਉਮਰ ਦੇ ਕਰਮਚਾਰੀ ਇਸ ਦਾ ਫਾਇਦਾ ਲੈ ਸਕਣਗੇ। ਇਸ ਸਕੀਮ ਲਈ ਵਾਧੂ 17,169 ਕਰੋੜ ਰੁਪਏ ਦੀ ਲੋੜ ਪਏਗੀ।
Before You Go
ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਟ੍ਰੈਂਡਿੰਗ ਟੌਪਿਕ






















