ਪੜਚੋਲ ਕਰੋ

ਬਸਪਾ ਦਾ ਵੱਡਾ ਐਲਾਨ, ਸਪਾ ਨੂੰ ਹਰਾਉਣ ਲਈ ਬੀਜੇਪੀ ਨਾਲ ਹੱਥ ਮਿਲਾਉਣ ਦੀ ਤਿਆਰੀ

ਮਾਇਆਵਤੀ ਨੇ ਸਪੱਸ਼ਟ ਕਿਹਾ ਕਿ ਸੂਬੇ ਵਿੱਚ ਆਉਣ ਵਾਲੀਆਂ ਵਿਧਾਨ ਪ੍ਰੀਸ਼ਦ ਚੋਣਾਂ ਵਿੱਚ ਅਸੀਂ ਸਮਾਜਵਾਦੀ ਪਾਰਟੀ ਦੇ ਉਮੀਦਵਾਰਾਂ ਨੂੰ ਬੁਰੀ ਤਰ੍ਹਾਂ ਹਰਾਵਾਂਗੇ। ਇਸ ਲਈ ਅਸੀਂ ਤਾਂ ਆਪਣੀ ਪੂਰੀ ਤਾਕਤ ਲਾ ਦੇਵਾਂਗੇ। ਇਸ ਲਈ ਜੇ ਸਾਨੂੰ ਭਾਜਪਾ ਜਾਂ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੂੰ ਆਪਣੀ ਵੋਟ ਦੇਣੀ ਪਵੇ, ਤਾਂ ਅਸੀਂ ਉਹ ਵੀ ਕਰਾਂਗੇ।

ਲਖਨਊ: ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ 2019 ਦੀਆਂ ਲੋਕ ਸਭਾ ਚੋਣਾਂ ’ਚ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਨੂੰ ਆਪਣੀ ‘ਵੱਡੀ ਭੁੱਲ’ ਦੱਸਿਆ ਹੈ। ਮਾਇਆਵਤੀ ਨੇ ਆਪਣੇ ਮੀਡੀਆ ਸੰਦੇਸ਼ ਰਾਹੀਂ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ’ਚ ਸਮਾਜਵਾਦੀ ਪਾਰਟੀ ਨਾਲ ਸਾਡਾ ਗੱਠਜੋੜ ਕਾਹਲੀ ਵਿੱਚ ਲਿਆ ਗਿਆ ਫ਼ੈਸਲਾ ਸੀ, ਜਿਸ ਦੇ ਲੋੜੀਂਦੇ ਨਤੀਜੇ ਨਹੀਂ ਮਿਲ ਸਕੇ। ਸਮਾਜਵਾਦੀ ਪਾਰਟੀ ਭਰੋਸੇਯੋਗ ਨਹੀਂ। ਮਾਇਆਵਤੀ ਨੇ ਸਪੱਸ਼ਟ ਕਿਹਾ ਕਿ ਸੂਬੇ ਵਿੱਚ ਆਉਣ ਵਾਲੀਆਂ ਵਿਧਾਨ ਪ੍ਰੀਸ਼ਦ ਚੋਣਾਂ ਵਿੱਚ ਅਸੀਂ ਸਮਾਜਵਾਦੀ ਪਾਰਟੀ ਦੇ ਉਮੀਦਵਾਰਾਂ ਨੂੰ ਬੁਰੀ ਤਰ੍ਹਾਂ ਹਰਾਵਾਂਗੇ। ਇਸ ਲਈ ਅਸੀਂ ਤਾਂ ਆਪਣੀ ਪੂਰੀ ਤਾਕਤ ਲਾ ਦੇਵਾਂਗੇ। ਇਸ ਲਈ ਜੇ ਸਾਨੂੰ ਭਾਜਪਾ ਜਾਂ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੂੰ ਆਪਣੀ ਵੋਟ ਦੇਣੀ ਪਵੇ, ਤਾਂ ਅਸੀਂ ਉਹ ਵੀ ਕਰਾਂਗੇ। ਪਾਕਿਸਤਾਨ ਦਾ ਵਿੰਗ ਕਮਾਂਡਰ ਅਭਿਨੰਦਨ 'ਤੇ ਵੱਡਾ ਖੁਲਾਸਾ ਮਾਇਆਵਤੀ ਨੇ ਕਿਹਾ ਕਿ ਸਾਨੂੰ ਕਿਸੇ ਵੀ ਕੀਮਤ ਉੱਤੇ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਨਹੀਂ ਕਰਨਾ ਚਾਹੀਦਾ ਸੀ। ਅਸੀਂ ਬਾਅਦ ’ਚ ਆਪਣੀ ਇਸ ਵੱਡੀ ਗ਼ਲਤੀ ਦਾ ਅਹਿਸਾਸ ਕੀਤਾ। ਸਾਡੀ ਪਾਰਟੀ ਨੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਫਿਰਕੂ ਤਾਕਤਾਂ ਨਾਲ ਲੜਨ ਲਈ ਸਮਾਜਵਾਦੀ ਪਾਰਟੀ ਨਾਲ ਹੱਥ ਮਿਲਾਇਆ ਸੀ। ਇਸ ਦਾ ਨਤੀਜਾ ਵਧੀਆ ਨਹੀਂ ਰਿਹਾ। ਮਾਇਆਵਤੀ ਨੇ ਅੱਗੇ ਕਿਹਾ ਕਿ ਸਮਾਜਵਾਦੀ ਪਾਰਟੀ ਆਪਣੇ ਪਰਿਵਾਰ ਦੀ ਲੜਾਈ ਕਾਰਨ ਬਹੁਜਨ ਸਮਾਜ ਪਾਰਟੀ ਨਾਲ ਉਸ ਗੱਠਜੋੜ ਤੋਂ ਵੱਧ ਲਾਭ ਨਹੀਂ ਲੈ ਸਕੀ। ਅਸੀਂ ਵੀ ਓਨੇ ਫ਼ਾਇਦੇ ’ਚ ਨਹੀਂ ਰਹੇ। ਲੋਕ ਸਭਾ ਚੋਣ ਤੋਂ ਬਾਅਦ ਤਾਂ ਸਮਾਜਵਾਦੀ ਪਾਰਟੀ ਦੇ ਆਗੂਆਂ ਨੇ ਸਾਡੇ ਨਾਲ ਗੱਲਬਾਤ ਹੀ ਬੰਦ ਕਰ ਦਿੱਤੀ, ਜਿਵੇਂ ਸਾਨੂੰ ਜਾਣਦੇ ਹੀ ਨਾ ਹੋਣ। ਉਨ੍ਹਾਂ ਦੇ ਇਸ ਰਵੱਈਏ ਕਾਰਨ ਅਸੀਂ ਵੀ ਉਨ੍ਹਾਂ ਨਾਲ ਸਬੰਧ ਤੋੜ ਲਏ। ਮਾਇਆਵਤੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਐੱਨਡੀਏ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਸਾਡੀ ਪਾਰਟੀ ਨੇ ਉਸ ਸਮਾਜਵਾਦੀ ਪਾਰਟੀ ਨਾਲ ਹੱਥ ਮਿਲਾਇਆ, ਜਿਸ ਨੇ ਆਪਣੀ ਸਰਕਾਰ ਦੇ ਕਾਰਜਕਾਲ ਵਿੱਚ ਮੇਰੀ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਉਸ ਵੱਡੀ ਸਾਜ਼ਿਸ਼ ਦੀ ਘਟਨਾ ਨੂੰ ਭੁਲਾਉਂਦਿਆਂ ਅਸੀਂ ਦੇਸ਼ ਵਿੱਚ ਸੌੜੀ ਸੋਚ ਵਾਲੀਆਂ ਤਾਕਤਾਂ ਨੂੰ ਕਮਜ਼ੋਰ ਕਰਨ ਲਈ ਸਮਾਜਾਵਾਦੀ ਪਾਰਟੀ ਨਾਲ ਗੱਠਜੋੜ ਕਰ ਕੇ ਲੋਕ ਸਭਾ ਚੋਣ ਲੜੀ ਸੀ। ਮੁਰਗਿਆਂ ਦੀ ਲੜਾਈ ਰੋਕਣ ਗਈ ਪੁਲਿਸ ਟੀਮ 'ਤੇ ਕੁੱਕੜ ਨੇ ਕੀਤਾ ਹਮਲਾ, ਪੁਲਿਸ ਅਫ਼ਸਰ ਨੂੰ ਜਾਨੋਂ ਮਾਰ ਸੁੱਟਿਆ ਮਾਇਆਵਤੀ ਨੇ ਦੱਸਿਆ ਕਿ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਤਾਂ ਗੱਠਜੋੜ ਹੋਣ ਦੇ ਪਹਿਲੇ ਦਿਨ ਤੋਂ ਹੀ ਸਾਡੀ ਪਾਰਟੀ ਦੇ ਸਤੀਸ਼ਚੰਦਰ ਮਿਸ਼ਰਾ ਨੂੰ ਇਹ ਆਖਦੇ ਰਹੇ ਕਿ ਹੁਣ ਤਾਂ ਗੱਠਜੋੜ ਹੋ ਗਿਆ ਹੈ ਤੇ ਭੈਣ ਜੀ ਨੂੰ 2 ਜੂਨ ਦਾ ਮਾਮਲਾ ਭੁਲਾ ਕੇ ਕੇਸ ਵਾਪਸ ਲੈ ਲੈਣਾ ਚਾਹੀਦਾ ਹੈ। ਇਸੇ ਕਾਰਨ ਸਾਨੂੰ ਚੋਣਾਂ ਦੌਰਾਨ ਕੇਸ ਵਾਪਸ ਲੈਣਾ ਪਿਆ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Jodhpur : ਜੇਲ੍ਹ 'ਚ ਸਜੇਗਾ ਵਿਆਹ ਦਾ ਮੰਡਪ , ਕਤਲ ਦੇ ਮਾਮਲੇ 'ਚ ਸਜ਼ਾ ਕੱਟ ਰਹੇ 2 ਕੈਦੀ ਲੈਣਗੇ ਸੱਤ ਫੇਰੇ
Jodhpur : ਜੇਲ੍ਹ 'ਚ ਸਜੇਗਾ ਵਿਆਹ ਦਾ ਮੰਡਪ , ਕਤਲ ਦੇ ਮਾਮਲੇ 'ਚ ਸਜ਼ਾ ਕੱਟ ਰਹੇ 2 ਕੈਦੀ ਲੈਣਗੇ ਸੱਤ ਫੇਰੇ
 Jagannath Rath Yatra :  ਜਗਨਨਾਥ ਰਥ ਯਾਤਰਾ ਦੌਰਾਨ  ਭਗਦੜ ਵਰਗੇ ਹਾਲਾਤ, 1 ਵਿਅਕਤੀ ਦੀ ਮੌਤ, 200 ਤੋਂ ਵੱਧ ਹਸਪਤਾਲ 'ਚ ਦਾਖਲ
 Jagannath Rath Yatra :  ਜਗਨਨਾਥ ਰਥ ਯਾਤਰਾ ਦੌਰਾਨ  ਭਗਦੜ ਵਰਗੇ ਹਾਲਾਤ, 1 ਵਿਅਕਤੀ ਦੀ ਮੌਤ, 200 ਤੋਂ ਵੱਧ ਹਸਪਤਾਲ 'ਚ ਦਾਖਲ
Kaithal ਦੇ ਸਪਾ ਸੈਂਟਰ 'ਚ ਸੈਕਸ ਰੈਕਟ ਦਾ ਪਰਦਾਫਾਸ਼, ਕਮਰਿਆਂ 'ਚੋਂ ਮਿਲੇ ਕੰਡੋਮ, 10 ਮਹੀਨੇ ਦਾ ਬੱਚਾ ਵੀ ਨਾਲ ਲੈ ਕੇ ਆਈ ਔਰਤ 
Kaithal ਦੇ ਸਪਾ ਸੈਂਟਰ 'ਚ ਸੈਕਸ ਰੈਕਟ ਦਾ ਪਰਦਾਫਾਸ਼, ਕਮਰਿਆਂ 'ਚੋਂ ਮਿਲੇ ਕੰਡੋਮ, 10 ਮਹੀਨੇ ਦਾ ਬੱਚਾ ਵੀ ਨਾਲ ਲੈ ਕੇ ਆਈ ਔਰਤ 
Mamata Banerjee ਨੂੰ ਇੱਕ ਹੋਰ ਵੱਡਾ ਝਟਕਾ, TMC ਸੰਸਦ ਮੈਂਬਰ ਕੋਇਲ ਮਲਿਕ ਨੇ ਦਿੱਤਾ ਅਸਤੀਫਾ
Mamata Banerjee ਨੂੰ ਇੱਕ ਹੋਰ ਵੱਡਾ ਝਟਕਾ, TMC ਸੰਸਦ ਮੈਂਬਰ ਕੋਇਲ ਮਲਿਕ ਨੇ ਦਿੱਤਾ ਅਸਤੀਫਾ

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
Punjab News: ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Punjabi Actress Death: ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Embed widget