ਪੜਚੋਲ ਕਰੋ
Advertisement
ਮੋਦੀ ਦੇ ਬਜਟ ਦਾ ਜਨਤਾ ਨੂੰ ਝਟਕਾ, ਜਾਣੋ ਕੀ ਕੁਝ ਹੋਇਆ ਮਹਿੰਗਾ?
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੋਦੀ ਸਰਕਾਰ-2 ਦੇ ਕਾਰਜਕਾਲ ਦਾ ਪਹਿਲਾ ਬਜਟ ਅੱਜ ਪੇਸ਼ ਕੀਤਾ ਹੈ। ਇਸ ‘ਚ ਲੋਕਾਂ ਦੀਆਂ ਉਮੀਦਾਂ ਮੁਤਾਬਕ ਕੁਝ ਖਾਸ ਨਹੀਂ ਮਿਲਿਆ ਪਰ ਵਧੇਰੇ ਚੀਜ਼ਾਂ ਮਹਿੰਗੀਆਂ ਜ਼ਰੂਰ ਹੋ ਗਈਆਂ ਹਨ।
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੋਦੀ ਸਰਕਾਰ-2 ਦੇ ਕਾਰਜਕਾਲ ਦਾ ਪਹਿਲਾ ਬਜਟ ਅੱਜ ਪੇਸ਼ ਕੀਤਾ ਹੈ। ਇਸ ‘ਚ ਲੋਕਾਂ ਦੀਆਂ ਉਮੀਦਾਂ ਮੁਤਾਬਕ ਕੁਝ ਖਾਸ ਨਹੀਂ ਮਿਲਿਆ ਪਰ ਵਧੇਰੇ ਚੀਜ਼ਾਂ ਮਹਿੰਗੀਆਂ ਜ਼ਰੂਰ ਹੋ ਗਈਆਂ ਹਨ। ਪੈਟਰੋਲ, ਡੀਜ਼ਲ, ਸੋਨਾ, ਚਾਂਦੀ, ਸਿਗਰੇਟ, ਇੰਪੋਰਟੈਡ ਕਾਰਾਂ ਤੇ ਸਪਲਿਟ ਏਸੀ ਜਿਹੀਆਂ ਵਸਤਾਂ ਟੈਕਸ ਵਧਣ ਕਾਰਨ ਮਹਿੰਗੀਆਂ ਹੋ ਗਈਆਂ ਹਨ।
ਇਸੇ ਦੇ ਨਾਲ ਕੁਝ ਚੀਜ਼ਾਂ ਇਲੈਕਟ੍ਰੋਨਿਕ ਵਾਹਨਾਂ ਦੇ ਪੁਰਜੇ, ਕੈਮਰੇ ਮੋਡਿਊਲ ਤੇ ਮੋਬਾਈਲ ਚਾਰਜਰ ਦੇ ਨਾਲ ਸੈੱਟ-ਟੌਪ ਬਾਕਸ ਦੀਆਂ ਕੀਮਤਾਂ ਘਟੀਆਂ ਹਨ। ਬਜਟ 2019 ‘ਚ ਜਿਹੜੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਹਨ, ਹੁਣ ਵੇਖੋ ਉਨ੍ਹਾਂ ਦੀ ਪੂਰੀ ਲਿਸਟ।
ਪੈਟਰੋਲ ਤੇ ਡੀਜ਼ਲ, ਸਿਗਰੇਟਸ, ਹੁੱਕੇ ਤੇ ਚਬਾਉਣ ਵਾਲਾ ਤੰਬਾਕੂ, ਸੋਨਾ ਤੇ ਚਾਂਦੀ, ਪੂਰੀ ਤਰ੍ਹਾਂ ਆਯਾਤ ਕੀਤੀਆਂ ਕਾਰਾਂ, ਸਪਲਿਟ ਏਅਰ ਕੰਡੀਸ਼ਨਰ, ਲਾਊਡ ਸਪੀਕਰਜ਼, ਡਿਜ਼ੀਟਲ ਵੀਡੀਓ ਰਿਕਾਰਡਰ, ਆਯਾਤ ਕੀਤੀਆਂ ਕਿਤਾਬਾਂ, ਸੀਸੀਟੀਵੀ ਕੈਮਰੇ, ਕਾਜ਼ੂ, ਆਯਾਤ ਪਲਾਸਟਿਕ, ਸਾਬਣ ਦੇ ਨਿਰਮਾਣ ਲਈ ਕੱਚਾ ਮਾਲ, ਵਿਨਾਇਲ ਫਲੋਰਿੰਗ, ਟਾਇਲਸ, ਆਪਟੀਕਲ ਫਾਈਬਰ, ਵਸਰਾਵਿਕ ਟਾਇਲਸ ਤੇ ਕੰਧ ਟਾਇਲਸ, ਆਯਾਤ ਕੀਤਾ ਸਟੀਲ ਉਤਪਾਦ, ਆਯਾਤ ਕੀਤੇ ਆਟੋ ਪਾਰਟ, ਅਖ਼ਬਾਰਾਂ ਤੇ ਰਸਾਲਿਆਂ ਲਈ ਪੇਪਰ, ਮਾਰਬਲ ਸਲੇਬਸ, ਫਰਨੀਚਰ ਲਈ ਮਾਉਂਟਿੰਗ।
ਉਨ੍ਹਾਂ ਚੀਜ਼ਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ ਜੋ ਸਸਤਾ ਹੋ ਜਾਣਗੇ:
ਇਲੈਕਟ੍ਰਿਕ ਵਾਹਨ ਦੇ ਪੁਰਜ਼ੇ, ਕੈਮਰਾ ਮੋਡਿਊਲ ਤੇ ਮੋਬਾਈਲ ਫੋਨਾਂ ਦਾ ਚਾਰਜਰ, ਸੈੱਟ ਟਾਪ ਬਾਕਸ, ਦਰਾਮਦ ਕੀਤਾ ਰੱਖਿਆ ਦਾ ਸਾਮਾਨ, ਭਾਰਤ ਵਿੱਚ ਨਿਰਮਿਤ ਨਹੀਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਜਲੰਧਰ
Advertisement