ਪੜਚੋਲ ਕਰੋ
Advertisement
Budget 2021: ਮੋਦੀ ਸਰਕਾਰ ਦੇ ਬਜਟ ਦਾ ਸ਼ਸ਼ੀ ਥਰੂਰ ਨੇ ਉਡਾਇਆ ਮਜ਼ਾਕ, ਸੀਪੀਐਮ ਨੇਤਾ ਬੋਲੇ "ਬਜਟ ਜਾਂ OLX"
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਵਿੱਤੀ ਸਾਲ 2021-22 ਲਈ ਦੇਸ਼ ਦਾ ਆਮ ਬਜਟ ਪੇਸ਼ ਕੀਤਾ। ਜਿੱਥੇ ਸਰਕਾਰ ਬਜਟ ਨੂੰ ਸਾਰੇ ਵਰਗਾਂ ਲਈ ਫਾਇਦੇਮੰਦ ਦੱਸ ਰਹੀ ਹੈ, ਉੱਥੇ ਹੀ ਵਿਰੋਧੀ ਧਿਰ ਨੇ ਇਸ ਨੂੰ ਮਾੜਾ ਬਜਟ ਕਰਾਰ ਦਿੱਤਾ ਹੈ।
Budget 2021: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਵਿੱਤੀ ਸਾਲ 2021-22 ਲਈ ਦੇਸ਼ ਦਾ ਆਮ ਬਜਟ ਪੇਸ਼ ਕੀਤਾ। ਜਿੱਥੇ ਸਰਕਾਰ ਬਜਟ ਨੂੰ ਸਾਰੇ ਵਰਗਾਂ ਲਈ ਫਾਇਦੇਮੰਦ ਦੱਸ ਰਹੀ ਹੈ, ਉੱਥੇ ਹੀ ਵਿਰੋਧੀ ਧਿਰ ਨੇ ਇਸ ਨੂੰ ਮਾੜਾ ਬਜਟ ਕਰਾਰ ਦਿੱਤਾ ਹੈ। ਇਸ ਦੌਰਾਨ ਸੀਨੀਅਰ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਵੀ ਟਵੀਟ ਕਰਕੇ ਬਜਟ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸ਼ਸ਼ੀ ਥਰੂਰ ਨੇ ਆਪਣੇ ਟਵੀਟ ਵਿੱਚ ਭਾਜਪਾ ਸਰਕਾਰ ਦੀ ਤੁਲਨਾ ਇੱਕ ‘ਮੋਟਰ ਮਕੈਨਿਕ’ ਨਾਲ ਕਰਦੇ ਹੋਏ ਤਨਜ਼ ਕੱਸਿਆ ਹੈ।
ਸ਼ਸ਼ੀ ਥਰੂਰ ਨੇ ਟਵੀਟ ਕਰਕੇ ਕਿਹਾ, "ਇਹ ਭਾਜਪਾ ਸਰਕਾਰ ਮੈਨੂੰ ਇੱਕ ਗੈਰੇਜ ਮਕੈਨਿਕ ਦੀ ਯਾਦ ਦਿਵਾਉਂਦੀ ਹੈ ਜੋ ਆਪਣੇ ਗ੍ਰਾਹਕ ਨੂੰ ਕਹਿੰਦਾ ਹੈ,“ਮੈਂ ਤੁਹਾਡੀ ਕਾਰ ਦੀਆਂ ਬਰੇਕਾਂ ਤਾਂ ਨਹੀਂ ਠੀਕ ਕਰ ਸਕਦਾ, ਇਸ ਲਈ ਮੈਂ ਤੁਹਾਡੇ ਹਾਰਨ ਹੋਰ ਤੇਜ਼ ਕਰ ਦਿੱਤਾ ਹੈ।"
ਉਧਰ ਸੀਪੀਐਮ ਨੇਤਾ ਮੁਹੰਮਦ ਸਲੀਮ ਨੇ ਵੀ ਬਜਟ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।ਮੁਹੰਮਦ ਸਲੀਮ ਅਲੀ ਨੇ ਕਿਹਾ ਹੈ, "ਇਸ ਬਜਟ ਵਿੱਚ ਰੇਲ, ਬੈਂਕ, ਬੀਮਾ, ਰੱਖਿਆ ਤੇ ਸਟੀਲ ਸਭ ਕੁੱਝ ਸਰਕਾਰ ਬੇਚਣ ਜਾ ਰਹੀ ਹੈ। ਇਹ ਬਜਟ ਹੈ ਜਾਂ OLX" ਕਾਂਗਰਸੀ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ, "ਸਾਨੂੰ ਉਮੀਦ ਸੀ ਕਿ ਜਦੋਂ ਬਜਟ ਨੂੰ ਕਿਸੇ ਅਸਾਧਾਰਣ ਸਥਿਤੀ ਵਿੱਚ ਪੇਸ਼ ਕੀਤਾ ਜਾਵੇਗਾ, ਤਾਂ ਇਸ ਵਿੱਚ ਅਸਾਧਾਰਣ ਕਦਮ ਚੁੱਕਣ ਦੀ ਝਲਕ ਮਿਲੇਗੀ, ਪਰ ਅਸਾਧਾਰਨ ਸਥਿਤੀ ਵਿੱਚ, ਸਰਕਾਰ ਬੜੇ ਆਰਾਮ ਤੇ ਨਿੱਜੀਕਰਨ ਦਾ ਰਾਹ ਫੜ੍ਹਕੇ ਅਪਣਾ ਬਚਾਅ ਕਰਨਾ ਚਾਹੁੰਦੀ ਹੈ।"This BJP government reminds me of the garage mechanic who told his client, “I couldn’t fix your brakes, so I made your horn louder.” #Budget2021
— Shashi Tharoor (@ShashiTharoor) February 1, 2021
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕ੍ਰਿਕਟ
ਵਿਸ਼ਵ
ਪੰਜਾਬ
Advertisement