Tax Slab In 1992 Union Budget: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2023-24 ਲਈ ਆਮ ਬਜਟ ਪੇਸ਼ ਕੀਤਾ ਹੈ। ਇਸ ਵਾਰ ਵਿੱਤ ਮੰਤਰੀ ਨੇ 5ਵੀਂ ਵਾਰ ਬਜਟ ਪੇਸ਼ ਕੀਤਾ। ਇਸ ਬਜਟ 'ਚ ਆਮ ਆਦਮੀ ਦਾ ਪੂਰਾ ਖਿਆਲ ਰੱਖਿਆ ਗਿਆ ਹੈ। ਟੈਕਸ ਸਲੈਬ 'ਚ ਛੋਟ ਦੇ ਕੇ ਸਭ ਤੋਂ ਵੱਡੇ ਟੈਕਸ ਦਾਤਾਵਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਹੁਣ 7 ਸਾਲ ਲੱਖ ਰੁਪਏ ਤਕ ਦੀ ਸਾਲਾਨਾ ਆਮਦਨ 'ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਨਵੀਂ ਟੈਕਸ ਪ੍ਰਣਾਲੀ ਤਹਿਤ ਟੈਕਸਦਾਤਾਵਾਂ ਨੂੰ ਇਹ ਛੋਟ ਦਿੱਤੀ ਜਾਵੇਗੀ।


ਟੈਕਸਦਾਤਾਵਾਂ ਨੂੰ ਵੱਡੀ ਰਾਹਤ ਵਿਚਕਾਰ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ। ਇਹ ਤਸਵੀਰ 1992 ਦੇ ਬਜਟ ਦੌਰਾਨ ਜਾਰੀ ਕੀਤੇ ਗਏ ਟੈਕਸ ਸਲੈਬਾਂ ਦੀ ਹੈ। ਇਸ ਤਸਵੀਰ ਤੋਂ ਪਤਾ ਚੱਲਦਾ ਹੈ ਕਿ ਸਾਲ 1992 ਅਤੇ ਅੱਜ ਦੇ ਟੈਕਸ ਸਲੈਬ 'ਚ ਕਿੰਨਾ ਬਦਲਾਅ ਆਇਆ ਹੈ।


1992 ਦੇ ਟੈਕਸ ਸਲੈਬ ਦੀ ਤਸਵੀਰ


ਪੀਵੀ ਨਰਸਿਮਹਾ ਰਾਓ ਦੀ 1992 ਦੀ ਸਰਕਾਰ ਨੂੰ ਦੇਸ਼ 'ਚ ਉਦਾਰੀਕਰਨ ਦਾ ਪਿਤਾਮਾ ਕਿਹਾ ਜਾਂਦਾ ਹੈ। ਰਾਓ ਦੀ ਸਰਕਾਰ 'ਚ ਵਿੱਤ ਮੰਤਰੀ ਰਹੇ ਡਾ. ਮਨਮੋਹਨ ਸਿੰਘ ਨੇ ਬਜਟ ਪੇਸ਼ ਕੀਤਾ ਸੀ, ਜਿਸ ਨਾਲ ਦੇਸ਼ 'ਚ ਆਰਥਿਕ ਸੁਧਾਰਾਂ ਦਾ ਰਾਹ ਖੁੱਲ੍ਹਿਆ ਸੀ। ਇਸ ਬਜਟ 'ਚ ਟੈਕਸ ਸਲੈਬ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਸੀ।



ਤਸਵੀਰ 'ਚ ਹੈ 1992 ਦਾ ਟੈਕਸ ਸਲੈਬ


ਹੁਣ ਗੱਲ ਕਰਦੇ ਹਾਂ ਉਸ ਤਸਵੀਰ ਦੀ ਜੋ ਚਰਚਾ 'ਚ ਹੈ। @IndiaHistorypic ਨਾਮ ਦੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ ਗਈ ਇਸ ਤਸਵੀਰ 'ਚ 1992 ਦੇ ਟੈਕਸ ਸਲੈਬ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਸਿਰਲੇਖ 'ਚ 1992 ਦੇ ਬਜਟ 'ਚ ਨਵਾਂ ਇਨਕਮ ਟੈਕਸ ਸਲੈਬ ਲਿਖਿਆ ਗਿਆ ਹੈ। 28,000 ਰੁਪਏ ਤੱਕ ਕੋਈ ਟੈਕਸ ਨਹੀਂ ਹੈ। 28001 ਤੋਂ 50000 ਰੁਪਏ ਤੱਕ 20 ਫ਼ੀਸਦੀ ਟੈਕਸ। 50001 ਤੋਂ 10000 ਰੁਪਏ ਤੱਕ 30% ਟੈਕਸ। 1 ਲੱਖ ਰੁਪਏ ਤੋਂ ਵੱਧ ਦੀ ਆਮਦਨ 'ਤੇ 40 ਫ਼ੀਸਦੀ ਆਮਦਨ ਟੈਕਸ। ਇਸ ਦੇ ਨਾਲ ਹੀ ਇੰਡੀਅਨ ਐਕਸਪ੍ਰੈਸ ਦੀ ਇੱਕ ਫ਼ੋਟੋ ਵੀ ਸ਼ੇਅਰ ਕੀਤੀ ਗਈ ਹੈ।


ਯੂਜ਼ਰਸ ਇਸ ਟਵੀਟ ਨੂੰ ਕਾਫੀ ਪਸੰਦ ਕਰ ਰਹੇ ਹਨ। ਹੁਣ ਤੱਕ ਇਸ ਤਸਵੀਰ ਨੂੰ ਸੈਂਕੜੇ ਯੂਜ਼ਰਸ ਲਾਈਕ ਕਰ ਚੁੱਕੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ 10 ਲੱਖ 'ਤੇ ਕਿੰਨਾ ਟੈਕਸ ਲੱਗੇਗਾ। ਇਸ ਦੇ ਨਾਲ ਹੀ ਯੂਜ਼ਰਸ ਇਸ ਨੂੰ ਅੱਜ ਦੇ ਮੁਕਾਬਲੇ ਬਹੁਤ ਘੱਟ ਦੱਸ ਰਹੇ ਹਨ।


ਅੱਜ ਟੈਕਸ ਸਲੈਬ ਕੀ ਹੈ?


1 ਫਰਵਰੀ 2023 ਨੂੰ ਪੇਸ਼ ਕੀਤੇ ਗਏ ਆਮ ਬਜਟ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟੈਕਸਦਾਤਾਵਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ ਅਤੇ 7 ਲੱਖ ਤੱਕ ਦੀ ਆਮਦਨ ਨੂੰ ਟੈਕਸ ਤੋਂ ਬਾਹਰ ਰੱਖਿਆ ਹੈ। ਨਵੀਂ ਇਨਕਮ ਟੈਕਸ ਸਲੈਬ ਦੇ ਤਹਿਤ ਟੈਕਸਦਾਤਾਵਾਂ ਨੂੰ 0 ਤੋਂ 3 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। 3 ਤੋਂ 6 ਲੱਖ ਰੁਪਏ 'ਤੇ 5%, 6 ਤੋਂ 9 ਲੱਖ ਰੁਪਏ 'ਤੇ 10%, 9 ਲੱਖ ਤੋਂ 12 ਲੱਖ ਰੁਪਏ 'ਤੇ 15%, 12-15 ਲੱਖ ਰੁਪਏ 'ਤੇ 20% ਅਤੇ 15 ਲੱਖ ਰੁਪਏ ਤੋਂ ਵੱਧ ਦੀ ਆਮਦਨ 'ਤੇ 30%. ਜ਼ਾਹਿਰ ਹੈ ਕਿ 1992 ਦੇ ਅੱਜ ਦੇ ਬਜਟ ਦੀ ਤੁਲਨਾ 'ਚ ਉਸ ਸਮੇਂ ਟੈਕਸ 'ਚ ਛੋਟ ਬਹੁਤ ਘੱਟ ਸੀ।