ਬੁਲੰਦਸ਼ਹਿਰ: ਯੂਪੀ ਦੇ ਬੁਲੰਦਸ਼ਹਿਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਸ਼ਖ਼ਸ ਨੇ ਆਪਣੀ ਉਂਗਲੀ ਕੱਟ ਲਈ ਹੈ। ਇਸ ਦਾ ਕਾਰਨ ਗਲਤੀ ਨਾਲ ਆਪਣੀ ਵੋਟ ਬੀਜੇਪੀ ਨੂੰ ਦੇਣਾ ਹੈ। ਉਹ ਆਪਣੀ ਵੋਟ ਬਸਪਾ ਨੂੰ ਪਾਉਣਾ ਚਾਹੁੰਦਾ ਸੀ। ਇਸ ਗੱਲ ‘ਤੇ ਗੁੱਸੇ ‘ਚ ਉਸ ਨੇ ਆਪਣੀ ਉਂਗਲ ਗੰਡਾਸੇ ਨਾਲ ਕੱਟ ਲਈ।

ਬੁਲੰਦਸ਼ਹਿਰ ‘ਚ 18 ਅਪਰੈਲ ਨੂੰ ਲੋਕ ਸਭਾ ਚੋਣਾਂ ਲਈ ਵੋਟਿੰਗ ਕੀਤੀ ਗਈ ਸੀ। ਇਸ ‘ਤੇ ਬੀਜੇਪੀ ਉਮੀਦਵਾਰ ਭੋਲਾ ਸਿੰਘ ਤੇ ਬੀਐਸਪੀ ਦੇ ਯੋਗੇਸ਼ ਵਰਮਾ ਤੇ ਕਾਂਗਰਸ ਉਮੀਦਵਾਰ ਬੰਸੀ ਪਹਾੜੀਆ ਮੈਦਾਨ ‘ਚ ਹਨ।

ਪਵਨ ਨਾਂ ਦੇ ਮੁੰਡੇ ਨੇ ਬੀਐਸਪੀ ਨੂੰ ਵੋਟ ਦੇਣਾ ਸੀ ਪਰ ਉਹ ਗਲਤੀ ਨਾਲ ਵੋਟ ਬੀਜੇਪੀ ਨੂੰ ਦੇ ਆਇਆ। ਇਸ ਤੋਂ ਬਾਅਦ ਉਸ ਨੇ ਆਪਣੀ ਉਂਗਲ ਕੱਟ ਲਈ। ਪਰਿਵਾਰ ਦੇ ਲੋਕ ਉਸ ਨੂੰ ਹਸਪਤਾਲ ਲੈ ਕੇ ਗਏ। ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ।