ਪੜਚੋਲ ਕਰੋ
Advertisement
ਬੁਲੰਦਸ਼ਹਿਰ ਦੀ ਹਿੰਸਾ ਦਾ ਮੁੱਖ ਆਰੋਪੀ ਗ੍ਰਿਫ਼ਤਾਰ
ਲੱਖਨਉ: ਬੁਲੰਦਸ਼ਹਿਰ 'ਚ ਪਿਛਲੇ ਸਾਲ 3 ਦਸੰਬਰ ਨੂੰ ਹਿੰਸਾ ਭੜਕੀ ਸੀ। ਜਿਸ ਦਾ ਮੁੱਖ ਆਰੋਪੀ ਅਤੇ ਬਜਰੰਗ ਦੱਲ ਦਾ ਜ਼ਿਲ੍ਹਾ ਨੇਤਾ ਯੋਗੇਸ਼ ਰਾਜ ਗ੍ਰਿਫ਼ਤਾਰ ਹੋ ਗਿਆ ਹੈ। ਹਿੰਸਾ ਦੀ ਘਟਨਾ ਤੋਂ ਇੱਕ ਮਹੀਨਾ ਬਾਅਦ ਉਹ ਪੁਲਿਸ ਦੇ ਅੜੀਕੇ ਆ ਗਿਆ ਹੈ। ਇਸ ਹਿੰਸਾ ‘ਚ ਭੀੜ ਨੇ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦਾ ਕਤਲ ਕੀਤਾ ਸੀ।
ਗ੍ਰਿਫ਼ਤਾਰ ਆਰੋਪੀ ਯੋਗੇਸ਼ ‘ਤੇ ਹਿੰਸਾ ਭੜਕਾਉਣ ਦਾ ਆਰੋਪ ਹੈ। ਉਸ ਨੂੰ ਪੁਲਿਸ ਨੇ ਬੀਤੀ ਰਾਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਯੋਗੇਸ਼ ਦੀ ਗ੍ਰਿਫ਼ਤਾਰੀ ਦਾ ਖ਼ੁਲਾਸਾ ਤਾਂ ਨਹੀਂ ਕੀਤਾ ਪਰ ਐਸਐਸਪੀ ਉਸ ਦੀ ਗ੍ਰਿਫ਼ਤਾਰੀ ਕਰਕੇ ਪ੍ਰੈਸ ਕਾਨਫ੍ਰੰਸ ਜ਼ਰੂਰ ਕਰ ਸਕਦੇ ਹਨ।
ਪੁਲਿਸ ਮੁਤਾਬਕ ਸੋਮਵਾਰ ਤਕ ਇਸ ਮਾਮਲੇ ‘ਚ ਆਰੋਪੀਆਂ ਦੀ ਗਿਣਤੀ 30 ਤਕ ਹੋ ਗਈ ਸੀ। ਇਸ ਮਾਮਲੇ ‘ਚ 18 ਦਸੰਬਰ 2018 ਨੂੰ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜ਼ਿਲ੍ਹੇ ਦੇ ਮਹਵਾ ਪਿੰਡ ਕੋਲ ਖੇਤਾਂ ‘ਚ ਮ੍ਰਿਤ ਗਾਂ ਮਿਲਣ ਨਾਲ ਹਿੰਸਾ ਭੜਕੀ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement