ਨਵੀਂ ਦਿੱਲੀ: ਭਾਰਤ ਇਸ ਵੇਲੇ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਅਜਿਹੇ 'ਚ ਖ਼ਬਰ ਹੈ ਕਿ ਚੇਨੱਈ ਦੇ ਚਿੜੀਆਘਰ 'ਚ 9 ਸਾਲਾ ਸ਼ੇਰਨੀ ਕੋਰੋਨਾ ਪੌਜ਼ੇਟਿਵ ਹੋਣ ਪਿੱਛੋਂ ਮਰ ਗਈ। ਦੇਸ਼ 'ਚ ਕੋਰੋਨਾ ਵਾਇਰਸ ਕਾਰਨ ਪਹਿਲੇ ਜਾਨਵਰ ਦੀ ਮੌਤ ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਇਹ ਕਿਆਸਰਾਈਆਂ ਹੋਰ ਵਧ ਗਈਆਂ ਹਨ ਕਿ ਜਾਨਵਰਾਂ 'ਚ ਵੀ ਕੋਰੋਨਾ ਵਾਇਰਸ ਫੈਲਣ ਦੀ ਸੰਭਾਵਨਾ ਹੈ।


ਸ਼ੇਰਨੀ ਦੀ ਕੋਵਿਡ ਨਾਲ ਹੋਈ ਮੌਤ ਤੋਂ ਬਾਅਦ ਹਾਥੀਆਂ ਦੇ ਇਕ ਗਰੁੱਪ 'ਤੇ ਟੈਸਟਿੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ 'ਚ ਲਾਗ ਹੈ ਜਾਂ ਨਹੀਂ। ਕੋਰੋਨਾ ਵਾਇਰਸ ਪਹਿਲੀ ਵਾਰ ਮਨੁੱਖਾਂ 'ਚ ਦਸੰਬਰ, 2019 'ਚ ਪਾਇਆ ਗਿਆ ਸੀ। 9 ਜੂਨ ਤਕ ਇਹ ਕੌਮਾਂਤਰ ਪੱਧਰ 'ਤੇ ਕਰੀਬ 175 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕਰ ਚੁੱਕਿਆ ਹੈ। ਪਰ ਅਜੇ ਤਕ ਇਸ ਦੀ ਜਾਂਚ ਨਹੀਂ ਹੋ ਸਕੀ ਕਿ ਆਖਿਰ ਇਹ ਵਾਇਰਸ ਆਇਆ ਕਿੱਥੋਂ?


ਖੋਜਾਂ ਦੇ ਮੁਤਾਬਕ ਇਹ ਵਾਇਰਸ ਲੋਕਾਂ 'ਚ ਇਕ ਦੂਜੇ ਦੇ ਸੰਪਰਕ 'ਚ ਆਉਣ ਨਾਲ ਫੈਾਲਦਾ ਹੈ। ਪਰ ਇੱਥੇ ਮਨੁੱਖਾਂ ਤੇ ਜਾਨਵਰਾਂ 'ਚ  ਫੈਲਦਾ ਹੈ। ਕਈ ਜਾਨਵਰ ਜੋ ਕੋਰੋਨਾ ਪੌਜ਼ੇਟਿਵ ਮਨੁੱਖਾਂ ਦੇ ਸੰਪਰਕ 'ਚ ਆਏ ਜਿਵੇਂ ਕਿ ਕੁੱਤੇ, ਬਾਂਦਰ, ਬਿੱਲੀਆਂ, ਸ਼ੇਰ ਤੇ ਚੀਤੇ ਕੋਵਿਡ ਪੌਜ਼ੇਟਿਵ ਹੋ ਗਏ।


ਕੀ ਮਨੁੱਖਾਂ 'ਚ ਕੋਰੋਨਾ ਜਾਨਵਰਾਂ ਤੋਂ ਫੈਲਦਾ ਹੈ?


ਕੋਰੋਨਾ ਵਾਇਰਸ ਦੇ ਫੈਲਾਅ 'ਤੇ ਹੋਈਆਂ ਖੋਜਾਂ ਮੁਤਾਬਕ ਇਸ ਗੱਲ ਦਾ ਅਜੇ ਤਕ ਕੋਈ ਸਬੂਤ ਨਹੀਂ ਕਿ ਕੋਰੋਨਾ ਵਾਇਰਸ ਦੇ ਫੈਲਾਅ 'ਚ ਜਾਨਵਰਾਂ ਦੀ ਭੂਮਿਕਾ ਹੈ। ਜਾਨਵਰਾਂ ਤੋਂ ਇਨਸਾਨਾਂ 'ਚ ਕੋਰੋਨਾ ਫੈਲਣ ਦਾ ਰਿਸਕ ਕਾਫੀ ਘੱਟ ਹੈ।


ਜਾਨਵਰਾਂ 'ਚ ਕੋਰੋਨਾ ਲਾਗ


ਸੀਡੀਸੀ ਮੁਤਾਬਕ ਚਿੜੀਆਂਘਰਾਂ, ਸੌਂਚੁਰੀਜ਼ 'ਚ ਜਾਨਵਰ ਜਿਵੇਂ ਕੁੱਤੇ ਤੇ ਬਿੱਲੀਆਂ ਆਦਿ ਨੂੰ ਕੋਰੋਨਾ ਹੋ ਸਕਦਾ ਹੈ। ਪਰ ਅਸੀਂ ਇਹ ਨਹੀਂ ਜਾਣਦੇ ਕਿ ਸਾਰੇ ਜਾਨਵਰ ਕੋਰੋਨਾ ਦੀ ਲਾਗ ਤੋਂ ਪ੍ਰਭਾਵਿਤ ਹੋ ਸਕਦੇ ਹਨ। ਪਰ ਪੌਜ਼ੇਟਿਵ ਹੋਏ ਜਾਨਵਰਾਂ 'ਚੋਂ ਬੁਹਤੇ ਇਨਫੈਕਟਡ ਲੋਕਾਂ ਦੇ ਸੰਪਰਕ 'ਚ ਆਏ ਸਨ।


ਘਰ 'ਚ ਪਾਲਤੂ ਜਾਨਵਰ ਹੋਣ 'ਤੇ ਕੀ ਕਰੀਏ


ਜੇਕਰ ਤੁਹਾਡੇ ਘਰ ਪਾਲਤੂ ਜਾਨਵਰ ਹੈ ਤਾਂ ਉਸ ਦੀ ਉਵੇਂ ਹੀ ਸੁਰੱਖਿਆ ਕਰੋ ਜਿਵੇਂ ਕਿ ਤੁਸੀਂ ਆਪਣੇ ਪਰਿਵਾਰ ਨੂੰ ਕੋਰੋਨਾ ਤੋਂ ਬਚਾਉਣ ਲਈ ਕਰਦੇ ਹੋ।


ਕਿਉਂਕਿ ਕੋਰੋਨਾ ਪੌਜ਼ੇਟਿਵ ਲੋਕਾਂ ਤੋਂ ਜਾਨਵਰਾਂ ਨੂੰ ਕੋਰੋਨਾ ਹੋਣ ਦਾ ਖਤਰਾ ਹੈ ਇਸ ਲਈ ਜਾਨਵਰਾਂ ਨਾਲ ਰਾਬਤਾ ਘੱਟ ਰੱਖੋ ਤੇ ਘਰ ਤੋਂ ਬਾਹਰ ਘੱਟ ਜਾਣ ਦਿਓ।


ਬਿੱਲੀਆਂ ਨੂੰ ਬਾਹਰ ਖੁੱਲੇ 'ਚ ਘੁੰਮਣ ਲਈ ਨਾ ਛੱਡੋ।


ਕੁੱਤਿਆਂ ਨੂੰ ਸੰਗਲੀ ਜਾਂ ਰੱਸੀ ਬੰਨ੍ਹ ਕੇ ਸੈਰ ਲਈ ਲਿਜਾਓ। ਇਹ ਕਰੀਬ 6 ਫੁੱਟ ਹੋਣੀ ਚਾਹੀਦੀ ਹੈ ਤਾਂ ਜੋ ਘਰ ਤੋਂ ਬਾਹਰ ਜਾਕੇ ਲੋਕਾਂ ਦੇ ਸੰਪਰਕ 'ਚ ਨਾ ਆਵੇ।


ਜਿੱਥੇ ਜ਼ਿਆਦਾ ਇਕੱਠ ਹੋਵੇ ਅਜਿਹੀ ਥਾਂ 'ਤੇ ਪਾਲਤੂ ਜਾਨਵਰ ਲਿਜਾਣ ਤੋਂ ਬਚੋ।


ਪਾਲਤੂ ਜਾਨਵਰਾਂ ਦੇ ਮਾਸਕ ਨਾ ਲਾਓ।