ਪੜਚੋਲ ਕਰੋ

ਕੈਨੇਡਾ ਦੀ ਗੇੜੀ ਅਜੇ ਔਖੀ! ਕੌਮਾਂਤਰੀ ਉਡਾਣਾਂ 'ਤੇ ਲੱਗ ਸਕਦੀ ਮਹੀਨੇ ਦੀ ਹੋਰ ਪਾਬੰਦੀ

ਉਡਾਣਾਂ ਮੁਲਤਵੀ ਰੱਖਣ ਦੀ ਸ਼ੁਰੂਆਤ ਅਸਲ ਵਿੱਚ 22 ਅਪ੍ਰੈਲ ਨੂੰ ਕੀਤੀ ਗਈ ਸੀ ਤੇ 30 ਦਿਨਾਂ ਤੱਕ ਚੱਲਣੀ ਸੀ। ਹਾਲਾਂਕਿ, ਇਸ ਨੂੰ 21 ਮਈ ਨੂੰ 30 ਹੋਰ ਦਿਨਾਂ ਲਈ ਵਧਾ ਦਿੱਤਾ ਗਿਆ ਸੀ ਤੇ ਹੁਣ 30 ਹੋਰ ਦਿਨਾਂ ਲਈ ਵਾਧਾ ਲਾਗੂ ਕੀਤਾ ਜਾਵੇਗਾ।

ਔਟਵਾ: ਕੈਨੇਡੀਅਨ ਸਰਕਾਰ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ਉੱਤੇ ਇੱਕ ਹੋਰ ਮਹੀਨੇ ਦੀ ਪਾਬੰਦੀ ਲਾਏ ਜਾਣ ਦੀ ਸੰਭਾਵਨਾ ਹੈ। ਇਸ ਬਾਰੇ ਐਲਾਨ ਸੋਮਵਾਰ ਨੂੰ ਕੈਨੇਡੀਅਨ ਅਧਿਕਾਰੀਆਂ ਦੁਆਰਾ ਕੀਤਾ ਜਾਵੇਗਾ। ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇਸ ਫੈਸਲੇ ਦੀ ਜਾਣਕਾਰੀ ਪਹਿਲਾਂ ਹੀ ਭਾਰਤ ਸਰਕਾਰ ਨੂੰ ਦਿੱਤੀ ਗਈ ਹੈ।

ਉਡਾਣਾਂ ਮੁਲਤਵੀ ਰੱਖਣ ਦੀ ਸ਼ੁਰੂਆਤ ਅਸਲ ਵਿੱਚ 22 ਅਪ੍ਰੈਲ ਨੂੰ ਕੀਤੀ ਗਈ ਸੀ ਤੇ 30 ਦਿਨਾਂ ਤੱਕ ਚੱਲਣੀ ਸੀ। ਹਾਲਾਂਕਿ, ਇਸ ਨੂੰ 21 ਮਈ ਨੂੰ 30 ਹੋਰ ਦਿਨਾਂ ਲਈ ਵਧਾ ਦਿੱਤਾ ਗਿਆ ਸੀ ਤੇ ਹੁਣ 30 ਹੋਰ ਦਿਨਾਂ ਲਈ ਵਾਧਾ ਲਾਗੂ ਕੀਤਾ ਜਾਵੇਗਾ।

ਇਹ ਕਦਮ ਅਸਲ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਇਸ ਮਾਮਲੇ ਉੱਤੇ ਕਾਰਵਾਈ ਕਰਨ ਲਈ ਦਬਾਅ ਵਧਣ ਦੇ ਮੱਦੇਨਰ ਹੀ ਚੁੱਕਿਆ ਗਿਆ ਸੀ, ਜਦੋਂ ਕਿ ਭਾਰਤ ਵਿੱਚ ਪੈਦਾ ਹੋਣ ਵਾਲੇ ਕੋਰੋਨਾਵਾਇਰਸ ਦੇ ਡੈਲਟਾ ਵੇਰੀਐਂਟ ਦੇ ਕਈ ਕੇਸ ਕੈਨੇਡਾ ਵਿੱਚ ਸਾਹਮਣੇ ਆਏ ਸਨ।

ਕੈਨੇਡਾ ਦੀਆਂ ਸੂਬਾਈ ਸਰਕਾਰਾਂ ਤੋਂ ਇਹ ਮੰਗਾਂ ਵੀ ਉੱਠਦੀਆਂ ਰਹੀਆਂ ਹਨ ਕਿ ਇਨ੍ਹਾਂ ਉਡਾਣਾਂ ਨੂੰ ਜਲਦੀ ਤੋਂ ਜਲਦੀ ਰੋਕਿਆ ਜਾਵੇ ਕਿਉਂਕਿ ਭਾਰਤ ਤੋਂ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟਸ ਦੇ ਕੈਨੇਡਾ ਵਿੱਚ ਆ ਜਾਣ ਦਾ ਖ਼ਤਰਾ ਹੈ।

ਭਾਵੇਂ ਇਹ ਮਨਾਹੀ ਅਪ੍ਰੈਲ ਵਿਚ ਭਾਰਤ ਵਿਚ ਮਾਮਲਿਆਂ ਵਿਚ ਰਿਕਾਰਡ ਵਾਧਾ ਦਰਜ ਕਰਨ ਦੇ ਬਾਅਦ ਲਾਗੂ ਕੀਤੀ ਗਈ ਸੀ, ਪਰ ਸੰਕਟ ਮਈ ਮਹੀਨੇ ਵਿੱਚ ਵੀ ਬਣਿਆ ਰਿਹਾ ਸੀ। ਹੁਣ ਭਾਵੇਂ ਭਾਰਤ ਵਿਚ ਰੋਜ਼ਾਨਾ ਮਾਮਲਿਆਂ ਵਿਚ ਮਹੱਤਵਪੂਰਣ ਗਿਰਾਵਟ ਆਉਣ ਲੱਗੀ ਹੈ ਪਰ ਇਸ ਦੇ ਬਾਵਜੂਦ ਉਡਾਣਾਂ ਉੱਤੇ ਪਾਬੰਦੀ ਬਣੀ ਰਹੇਗੀ।

ਹਾਲਾਂਕਿ, ਕੋਵਿਡ-19 ਦਾ ਡੈਲਟਾ ਰੂਪ ਵਿਆਪਕ ਰੂਪ ਵਿੱਚ ਫੈਲ ਚੁੱਕਾ ਹੈ, ਕੈਨੇਡੀਅਨ ਸਿਹਤ ਅਧਿਕਾਰੀ ਇਸ ਨੂੰ ਅਸਲ ਵਾਇਰਸ ਨਾਲੋਂ 150% ਵਧੇਰੇ ਤਾਕਤਵਰ ਤੇ ਤੁਰੰਤ ਲੱਗਣ ਵਾਲਾ ਮੰਨਦੇ ਹਨ। ਭਾਰਤ ਵਿੱਚ ਜਦੋਂ ਡੈਲਟਾ ਵੇਰੀਐਂਟ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ, ਕੈਨੇਡੀਅਨ ਪ੍ਰੈਸ ਨੇ ਤਦ ਹੀ ਇਸ ਬਾਰੇ ਰਿਪੋਰਟ ਕਰ ਦਿੱਤੀ ਸੀ।

ਇਹ ਵੀ ਕਿਹਾ ਗਿਆ ਹੈ ਕਿ ਹਫ਼ਤੇ ਦੇ ਸ਼ੁਰੂ ਵਿਚ, ਇਹ ਗਿਣਤੀ 1,187 ਸੀ, ਜਿਸ ਨਾਲ ਕੇਸਾਂ ਦੀ ਗਿਣਤੀ ਵਿਚ ਤਕਰੀਬਨ ਦੋ-ਤਿਹਾਈ ਵਾਧਾ ਹੋਇਆ ਹੈ। ਓਂਟਾਰੀਓ ਪ੍ਰਾਂਤ ਦੇ ਸਿਹਤ ਅਧਿਕਾਰੀਆਂ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਨਵਾਂ ਕੋਰੋਨਾ ਵੇਰੀਐਂਟ ਇੱਕ ਮਹੀਨੇ ਦੇ ਅੰਦਰ ਕੇਸਾਂ ਦੀ ਗਿਣਤੀ ਚੋਖੀ ਵਧਾ ਸਕਦਾ ਹੈ। ਜਨਤਕ ਸਿਹਤ ਅਧਿਕਾਰੀਆਂ ਨੇ ਰੋਜ਼ਾਨਾ ਮਾਮਲਿਆਂ ਦੀ ਸਹੀ ਗਿਣਤੀ ਨੂੰ ਅਜੇ ਤਕ ਅਪਡੇਟ ਨਹੀਂ ਕੀਤਾ ਹੈ।

ਟਾਪ ਹੈਡਲਾਈਨ

ਦਿੱਲੀ ਪੁਲਿਸ 'ਚ ਵੱਡਾ ਬਦਲਾਅ, ਸਤੀਸ਼ ਗੋਲਚਾ ਹਟਾਏ ਗਏ, ਨਵੇਂ ਕਮਿਸ਼ਨਰ ਨੂੰ ਮਿਲੀ ਜ਼ਿੰਮੇਵਾਰੀ
ਦਿੱਲੀ ਪੁਲਿਸ 'ਚ ਵੱਡਾ ਬਦਲਾਅ, ਸਤੀਸ਼ ਗੋਲਚਾ ਹਟਾਏ ਗਏ, ਨਵੇਂ ਕਮਿਸ਼ਨਰ ਨੂੰ ਮਿਲੀ ਜ਼ਿੰਮੇਵਾਰੀ
Hydrogen Fuel Train : PM ਮੋਦੀ ਨੇ ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਦਿਖਾਈ ਹਰੀ ਝੰਡੀ! ਜਾਣੋ ਇਸ ਦੀਆਂ ਖ਼ਾਸ ਵਿਸ਼ੇਸ਼ਤਾਵਾਂ
Hydrogen Fuel Train : PM ਮੋਦੀ ਨੇ ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਦਿਖਾਈ ਹਰੀ ਝੰਡੀ! ਜਾਣੋ ਇਸ ਦੀਆਂ ਖ਼ਾਸ ਵਿਸ਼ੇਸ਼ਤਾਵਾਂ
ਵਿਗੜੀ ਸਿਹਤ, ਖਤਰੇ 'ਚ ਜਾਨ...ਸੋਨਮ ਵਾਂਗਚੂਕ ਦੀ ਭੁੱਖ ਹੜਤਾਲ ਦਾ 20ਵਾਂ ਦਿਨ, ਡਾਕਟਰਾਂ ਨੇ ਅੰਗ ਫੇਲ੍ਹ ਹੋਣ ਦੀ ਦਿੱਤੀ ਚੇਤਾਵਨੀ
ਵਿਗੜੀ ਸਿਹਤ, ਖਤਰੇ 'ਚ ਜਾਨ...ਸੋਨਮ ਵਾਂਗਚੂਕ ਦੀ ਭੁੱਖ ਹੜਤਾਲ ਦਾ 20ਵਾਂ ਦਿਨ, ਡਾਕਟਰਾਂ ਨੇ ਅੰਗ ਫੇਲ੍ਹ ਹੋਣ ਦੀ ਦਿੱਤੀ ਚੇਤਾਵਨੀ
PM ਮੋਦੀ ਆਉਣਗੇ ਜਲੰਧਰ, ਬੰਦ ਰਹਿਣਗੇ ਆਹ ਰਸਤੇ, ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰੋ ਆਹ ਰੂਟ
PM ਮੋਦੀ ਆਉਣਗੇ ਜਲੰਧਰ, ਬੰਦ ਰਹਿਣਗੇ ਆਹ ਰਸਤੇ, ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰੋ ਆਹ ਰੂਟ

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੋਦੀ ਦੇ ਪ੍ਰੋਗਰਾਮ ਤੋਂ ਪਹਿਲਾਂ ਪੰਜਾਬ 'ਚ ਕਾਰਵਾਈ, ਕਿਸਾਨ ਕਮੇਟੀ ਦੇ ਪ੍ਰਧਾਨ ਸਣੇ ਕਈ ਆਗੂ ਨਜ਼ਰਬੰਦ
ਮੋਦੀ ਦੇ ਪ੍ਰੋਗਰਾਮ ਤੋਂ ਪਹਿਲਾਂ ਪੰਜਾਬ 'ਚ ਕਾਰਵਾਈ, ਕਿਸਾਨ ਕਮੇਟੀ ਦੇ ਪ੍ਰਧਾਨ ਸਣੇ ਕਈ ਆਗੂ ਨਜ਼ਰਬੰਦ
ਪੰਜਾਬ ਦੇ 88 ਵਿਧਾਨ ਸਭਾ ਹਲਕਿਆਂ ਵਿੱਚ ਅਗਰਵਾਲ ਸਮਾਜ ਦੇ ਕੋਆਰਡੀਨੇਟਰ ਨਿਯੁਕਤ, ਸਰਕਾਰ ਨੇ ਜਾਰੀ ਕੀਤੀ ਸੂਚੀ
ਪੰਜਾਬ ਦੇ 88 ਵਿਧਾਨ ਸਭਾ ਹਲਕਿਆਂ ਵਿੱਚ ਅਗਰਵਾਲ ਸਮਾਜ ਦੇ ਕੋਆਰਡੀਨੇਟਰ ਨਿਯੁਕਤ, ਸਰਕਾਰ ਨੇ ਜਾਰੀ ਕੀਤੀ ਸੂਚੀ
ਪੰਜਾਬ 'ਚ ਰਾਤ ਨੂੰ ਅਚਾਨਕ ਚਮਕਿਆ ਅਸਮਾਨ, ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਦਿਖੀ ਰਹੱਸਮਈ ਰੋਸ਼ਨੀ
ਪੰਜਾਬ 'ਚ ਰਾਤ ਨੂੰ ਅਚਾਨਕ ਚਮਕਿਆ ਅਸਮਾਨ, ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਦਿਖੀ ਰਹੱਸਮਈ ਰੋਸ਼ਨੀ
ਮਾਨਸੂਨ ਦੀ ਰਫਤਾਰ ਹੋਈ ਹੌਲੀ, ਪੰਜਾਬ-ਚੰਡੀਗੜ੍ਹ 'ਚ ਵਧੀ ਗਰਮੀ, ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਮਾਨਸੂਨ ਦੀ ਰਫਤਾਰ ਹੋਈ ਹੌਲੀ, ਪੰਜਾਬ-ਚੰਡੀਗੜ੍ਹ 'ਚ ਵਧੀ ਗਰਮੀ, ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਅੱਜ ਚੰਡੀਗੜ੍ਹ ਤੇ ਜਲੰਧਰ ਆਉਣਗੇ PM ਮੋਦੀ, ਪੰਜਾਬ ਲਈ ਕਰੋੜਾਂ ਦੇ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
ਅੱਜ ਚੰਡੀਗੜ੍ਹ ਤੇ ਜਲੰਧਰ ਆਉਣਗੇ PM ਮੋਦੀ, ਪੰਜਾਬ ਲਈ ਕਰੋੜਾਂ ਦੇ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
Interrupted Urination: ਤੁਹਾਨੂੰ ਵੀ ਆ ਰਿਹਾ ਰੁੱਕ-ਰੁੱਕ ਕੇ ਪਿਸ਼ਾਬ? ਕਿਤੇ ਇਸ ਚੀਜ਼ ਦਾ ਖਤਰਾ ਤਾਂ ਨਹੀਂ
Interrupted Urination: ਤੁਹਾਨੂੰ ਵੀ ਆ ਰਿਹਾ ਰੁੱਕ-ਰੁੱਕ ਕੇ ਪਿਸ਼ਾਬ? ਕਿਤੇ ਇਸ ਚੀਜ਼ ਦਾ ਖਤਰਾ ਤਾਂ ਨਹੀਂ
'ਚੀਨ ਨੇ ਚੋਰੀ ਕੀਤਾ 22 ਕਰੋੜ ਅਮਰੀਕੀ ਵੋਟਰਾਂ ਦਾ ਡਾਟਾ', ਟਰੰਪ ਨੇ ਲਾਏ ਗੰਭੀਰ ਦੋਸ਼
'ਚੀਨ ਨੇ ਚੋਰੀ ਕੀਤਾ 22 ਕਰੋੜ ਅਮਰੀਕੀ ਵੋਟਰਾਂ ਦਾ ਡਾਟਾ', ਟਰੰਪ ਨੇ ਲਾਏ ਗੰਭੀਰ ਦੋਸ਼
ਅਮਰੀਕਾ ਦਾ ਈਰਾਨ 'ਤੇ ਛੇਵੇਂ ਦਿਨ ਤਾਬੜਤੋੜ ਹਮਲਾ, ਬ੍ਰਿਜ, ਰੇਲਵੇ ਸਟੇਸ਼ਨ ਅਤੇ ਏਅਰਪੋਰਟ 'ਤੇ ਦਾਗੀਆਂ ਮਿਜ਼ਾਈਲਾਂ; ਮੱਚੀ ਤਰਥੱਲੀ
ਅਮਰੀਕਾ ਦਾ ਈਰਾਨ 'ਤੇ ਛੇਵੇਂ ਦਿਨ ਤਾਬੜਤੋੜ ਹਮਲਾ, ਬ੍ਰਿਜ, ਰੇਲਵੇ ਸਟੇਸ਼ਨ ਅਤੇ ਏਅਰਪੋਰਟ 'ਤੇ ਦਾਗੀਆਂ ਮਿਜ਼ਾਈਲਾਂ; ਮੱਚੀ ਤਰਥੱਲੀ
Embed widget