ਪੜਚੋਲ ਕਰੋ

ਕਾਂਗਰਸ ਦੇ ਨਵੇਂ ਪ੍ਰਧਾਨ ਬਾਰੇ ਕੈਪਟਨ ਨੇ ਦਿੱਤਾ ਵੱਡਾ ਬਿਆਨ

ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਦੇਸ਼ ਦੀ ਬਹੁਸੰਖਿਅਕ ਨੌਜਵਾਨ ਆਬਾਦੀ ਦੇ ਮੱਦੇਨਜ਼ਰ ਕਾਂਗਰਸ ਵਰਕਿੰਗ ਕਮੇਟੀ ਨੂੰ ਰਾਹੁਲ ਗਾਂਧੀ ਦੇ ਵਿਕਲਪ ਵਜੋਂ ਨਵੀਂ ਪੀੜ੍ਹੀ ਦੇ ਅਜਿਹੇ ਨੌਜਵਾਨ ਨੂੰ ਕਮਾਨ ਸੌਪਣੀ ਚਾਹੀਦੀ ਹੈ, ਜੋ ਆਪਣੀ ਦੇਸ਼ ਵਿਆਪੀ ਪਛਾਣ ਤੇ ਜ਼ਮੀਨ ਨਾਲ ਜੁੜੇ ਹੋਣ ਜ਼ਰੀਏ ਲੋਕਾਂ ਨੂੰ ਉਤਸ਼ਾਹਿਤ ਕਰ ਸਕੇ।

ਨਵੀਂ ਦਿੱਲੀ: ਰਾਹੁਲ ਗਾਂਧੀ ਦੇ ਅਸਤੀਫੇ ਦੇ ਬਾਵਜੂਦ ਅਗਲੇ ਪ੍ਰਧਾਨ ਦੇ ਸਵਾਲ 'ਤੇ ਕੁਝ ਪਤਾ ਨਹੀਂ ਚੱਲ ਰਿਹਾ। ਕਾਂਗਰਸ ਦੇ ਆਹਲਾ ਲੀਡਰ ਵੀ ਇਸ ਮੁੱਦੇ 'ਤੇ ਚੁੱਪ ਸਾਧੀ ਬੈਠੇ ਹਨ। ਇਸੇ ਵਿਚਾਲੇ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਅਮਰਿੰਦਰ ਸਿੰਘ ਨੇ ਕਿਸੇ ਨੌਜਵਾਨ ਲੀਡਰ ਨੂੰ ਪ੍ਰਧਾਨ ਬਣਾਏ ਜਾਣ ਦੀ ਵਕਾਲਤ ਕੀਤੀ ਹੈ। ਇਸ ਦੇ ਨਾਲ ਹੀ ਕੈਪਟਨ ਨੇ ਬਜ਼ੁਰਗ ਲੀਡਰਾਂ ਨੂੰ ਨਵੇਂ ਲੋਕਾਂ ਨੂੰ ਰਾਹ ਦੇਣ ਦੀ ਵੀ ਨਸੀਹਤ ਦਿੱਤੀ ਹੈ। ਦੱਸ ਦੇਈਏ ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਦੇ ਬਾਅਦ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਦੇਸ਼ ਦੀ ਬਹੁਸੰਖਿਅਕ ਨੌਜਵਾਨ ਆਬਾਦੀ ਦੇ ਮੱਦੇਨਜ਼ਰ ਕਾਂਗਰਸ ਵਰਕਿੰਗ ਕਮੇਟੀ ਨੂੰ ਰਾਹੁਲ ਗਾਂਧੀ ਦੇ ਵਿਕਲਪ ਵਜੋਂ ਨਵੀਂ ਪੀੜ੍ਹੀ ਦੇ ਅਜਿਹੇ ਨੌਜਵਾਨ ਨੂੰ ਕਮਾਨ ਸੌਪਣੀ ਚਾਹੀਦੀ ਹੈ, ਜੋ ਆਪਣੀ ਦੇਸ਼ ਵਿਆਪੀ ਪਛਾਣ ਤੇ ਜ਼ਮੀਨ ਨਾਲ ਜੁੜੇ ਹੋਣ ਜ਼ਰੀਏ ਲੋਕਾਂ ਨੂੰ ਉਤਸ਼ਾਹਿਤ ਕਰ ਸਕੇ। ਕੈਪਟਨ ਦਾ ਬਿਆਨ ਇਸ ਲਈ ਅਹਿਮ ਹੈ ਕਿਉਂਕਿ ਅਗਲੇ ਕਾਂਗਰਸ ਪ੍ਰਧਾਨ ਨੂੰ ਲੈ ਕੇ ਪਹਿਲੀ ਵਾਰ ਕਿਸੇ ਲੀਡਰ ਨੇ ਵਿਚਾਰ ਰੱਖੇ ਹਨ। ਰਾਹੁਲ ਦੇ ਜਨਤਕ ਤੌਰ 'ਤੇ ਅਸਤੀਫ਼ਾ ਦੇਣ ਦੇ ਬਾਵਜੂਦ ਪਾਰਟੀ ਲੀਡਰ ਇਹੀ ਕਹਿ ਰਹੇ ਹਨ ਕਿ ਕਾਂਗਰਸ ਵਰਕਿੰਗ ਕਮੇਟੀ ਇੱਕ ਵਾਰ ਫਿਰ ਰਾਹੁਲ ਦੇ ਅਸਤੀਫਾ ਵਾਪਸ ਲੈਣ ਦੀ ਮੰਗ ਕਰੇਗੀ। ਦੱਸ ਦੇਈਏ ਜਲਦ ਇਸ ਮਾਮਲੇ 'ਤੇ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋ ਸਕਦੀ ਹੈ। ਸੂਤਰਾਂ ਦੇ ਹਵਾਲੇ ਨਾਲ ਅਗਲੇ ਪ੍ਰਧਾਨ ਵਜੋਂ ਕਈ ਨਾਂ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਸੁਸ਼ੀਲ ਕੁਮਾਰ ਸ਼ਿੰਦੇ, ਮੱਲਿਕਾਰਜੁਨ ਖੜਗੇ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਰਗੇ ਬਜ਼ੁਰਗ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਨੌਜਵਾਨ ਲੀਡਰਾਂ ਵਿੱਚੋਂ ਸਚਿਨ ਪਾਇਲਟ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ।

ਟਾਪ ਹੈਡਲਾਈਨ

Big News: ਵੱਡੀ ਖਬਰ, DIG ਦੀ ਦਰਦਨਾਕ ਮੌਤ, ਜਾਣੋ ਕਿਵੇਂ ਵਾਪਰਿਆ ਹਾਦਸਾ...?
Big News: ਵੱਡੀ ਖਬਰ, DIG ਦੀ ਦਰਦਨਾਕ ਮੌਤ, ਜਾਣੋ ਕਿਵੇਂ ਵਾਪਰਿਆ ਹਾਦਸਾ...?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
Gas in Well : ਖੂਹ 'ਚ ਜ਼ਹਿਰੀਲੀ ਗੈਸ ਕਾਰਨ ਪਿਓ-ਪੁੱਤ ਸਮੇਤ 4 ਦੀ ਮੌਤ, ਮੋਟਰ ਠੀਕ ਕਰਨ ਲਈ ਉਤਰੇ ਸਨ
Gas in Well : ਖੂਹ 'ਚ ਜ਼ਹਿਰੀਲੀ ਗੈਸ ਕਾਰਨ ਪਿਓ-ਪੁੱਤ ਸਮੇਤ 4 ਦੀ ਮੌਤ, ਮੋਟਰ ਠੀਕ ਕਰਨ ਲਈ ਉਤਰੇ ਸਨ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ
CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ
Embed widget