ਪੜਚੋਲ ਕਰੋ
Advertisement
ਨਸ਼ੇ ਖ਼ਤਮ ਕਰਨ ਲਈ ਕੈਪਟਨ ਨੇ ਮੰਗਿਆ ਮੋਦੀ ਤੋਂ ਸਾਥ
ਮੁੱਖ ਮੰਤੀ ਨੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨਸ਼ਿਆਂ 'ਤੇ ਨਕੇਲ ਕੱਸਣ, ਨਸ਼ੇ ਛੁਡਾਉਣ ਤੇ ਰੋਕਥਾਮ ਲਈ ਤਿੰਨ ਧੁਰੀ ਕੌਮੀ ਨੀਤੀ ਦਾ ਨਿਰਮਾਣ ਕਰਨ। ਇਸ ਨੀਤੀ ਨੂੰ ਦੇਸ਼ ਦੇ ਸਾਰੇ ਸੂਬੇ ਮੰਨਣ ਤਾਂ ਜੋ ਰਣਨੀਤਕ ਤੌਰ 'ਤੇ ਨਸ਼ੇ ਦੀ ਸਮੱਸਿਆ ਨੂੰ ਨਜਿੱਠਿਆ ਜਾ ਸਕੇ ਤੇ ਦੇਸ਼ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕੌਮੀ ਨਸ਼ਾ ਨੀਤੀ ਘੜਨ ਦੀ ਅਪੀਲ ਕੀਤੀ ਹੈ। ਕੈਪਟਨ ਨੇ ਮੋਦੀ ਨੂੰ ਚਿੱਠੀ ਲਿਖ ਕੇ ਪੰਜਾਬ ਵਿੱਚ ਨਸ਼ੇ ਦੇ ਖ਼ਾਤਮੇ ਲਈ ਵਿੱਤੀ ਮਦਦ ਦੀ ਮੰਗ ਵੀ ਕੀਤੀ।
ਮੁੱਖ ਮੰਤੀ ਨੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨਸ਼ਿਆਂ 'ਤੇ ਨਕੇਲ ਕੱਸਣ, ਨਸ਼ੇ ਛੁਡਾਉਣ ਤੇ ਰੋਕਥਾਮ ਲਈ ਤਿੰਨ ਧੁਰੀ ਕੌਮੀ ਨੀਤੀ ਦਾ ਨਿਰਮਾਣ ਕਰਨ। ਇਸ ਨੀਤੀ ਨੂੰ ਦੇਸ਼ ਦੇ ਸਾਰੇ ਸੂਬੇ ਮੰਨਣ ਤਾਂ ਜੋ ਰਣਨੀਤਕ ਤੌਰ 'ਤੇ ਨਸ਼ੇ ਦੀ ਸਮੱਸਿਆ ਨੂੰ ਨਜਿੱਠਿਆ ਜਾ ਸਕੇ ਤੇ ਦੇਸ਼ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ। ਇਹ ਵੀ ਪੜ੍ਹੋ- ਕੈਪਟਨ ਨੇ ਮੋਦੀ ਨੂੰ ਲਿਖੀ ਚਿੱਠੀ, ਗਰੀਬਾਂ ਲਈ ਕੀਤੀ ਇਹ ਮੰਗ ਕੈਪਟਨ ਨੇ ਆਪਣੇ ਪੱਤਰ ਵਿੱਚ ਇਹ ਵੀ ਜ਼ਿਕਰ ਕੀਤਾ ਹੈ ਪੰਜਾਬ ਗੁਆਂਢੀ ਦੇਸ਼ ਪਾਕਿਸਤਾਨ ਨਾਲ 553 ਕਿਲੋਮੀਟਰ ਲੰਮੀ ਸਰਹੱਦ ਸਾਂਝੀ ਕਰਦਾ ਹੈ, ਜਿਸ ਕਾਰਨ ਇੱਥੇ ਸੁਰੱਖਿਆ ਤੇ ਨਾਰਕੋ ਅੱਤਵਾਦ ਦੇ ਖ਼ਤਰੇ ਕਾਫੀ ਗੰਭੀਰ ਹਨ। ਇਸ ਦੇ ਨਾਲ ਹੀ ਕੈਪਟਨ ਆਪਣੀ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਚੁੱਕੇ ਜਾ ਰਹੇ ਕਦਮਾਂ ਦੀ ਜਾਣਕਾਰੀ ਵੀ ਦਿੱਤੀ।There’s a lot we’re doing to tackle drugs menace but it’s a national problem that needs a uniform approach if we’re to eliminate it completely. Have written to @narendramodi ji seeking a national drugs policy. Am hopeful of a positive response in larger national interest. pic.twitter.com/wTVzUeUxG8
— Capt.Amarinder Singh (@capt_amarinder) June 2, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement