ਪੜਚੋਲ ਕਰੋ
ਸ਼ਿਮਲਾ ਘੁੰਮਣ ਗਏ ਸੈਲਾਨੀਆਂ ਦੀ ਕਾਰ ਖੱਡ 'ਚ ਡਿੱਗੀ, 4 ਮੌਤਾਂ

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਠਿਓਗ ਨੇੜੇ ਇੱਕ ਗੱਡੀ ਅੱਜ ਸਵੇਰੇ ਖਾਈ ‘ਚ ਡਿੱਗ ਗਈ। ਇਹ ਗੱਡੀ ਸੈਲਾਨੀਆਂ ਦੀ ਦੱਸੀ ਜਾ ਰਹੀ ਹੈ ਜੋ ਨਾਰਕੰਡਾ ਵੱਲ ਘੁੰਮਣ ਗਏ ਸੀ। ਗੱਡੀ ‘ਚ 6 ਲੋਕ ਸਵਰ ਸੀ, ਜਿਨ੍ਹਾਂ ਵਿੱਚੋਂ 4 ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਨੂੰ ਫਾਇਰਬ੍ਰਿਗੇਡ ਦੀ ਮਦਦ ਨਾਲ ਕੱਢਿਆ ਗਿਆ। ਹਾਦਸਾ ਸਵੇਰ 7:30 ਦੇ ਕਰੀਬ ਹੋਇਆ ਦੱਸਿਆ ਜਾ ਰਿਹਾ ਹੈ। ਅਰਟਿਗਾ ਕਾਰ ਦਾ ਨੰਬਰ HR 51BM 5608 ਹੈ। ਮ੍ਰਿਤਕਾਂ ਦੇ ਨਾਂ ਜਗਪ੍ਰੀਤ, ਦੀਪਕ, ਅਜੈ ਤੇ ਲੋਕੇਸ਼ ਹਨ ਜਦਕਿ ਜ਼ਖ਼ਮੀਆਂ ਦੇ ਨਾਂ ਰਾਹੁਲ ਤੇ ਰੋਹਤਾਸ਼ ਹਨ। ਇਹ ਹਰਿਆਣਾ ਦੇ ਫਰੀਦਾਬਾਦ ਦੇ ਨਿਵਾਸੀ ਹਨ।
Before You Go
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
ਟ੍ਰੈਂਡਿੰਗ ਟੌਪਿਕ





















