ਪੜਚੋਲ ਕਰੋ
ਚੰਡੀਗੜ੍ਹ 'ਚ ਚੱਲਦੀ ਕਾਰ ਨੂੰ ਲੱਗੀ ਅੱਗ, ਮਸਾਂ ਬਚਿਆ ਬਜ਼ੁਰਗ ਜੋੜਾ
ਸੈਕਟਰ 7 ਤੇ 8 ਦੇ ਚੌਕ ਵਿੱਚ ਇੱਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਵਿੱਚ ਬਜ਼ੁਰਗ ਜੋੜਾ ਸਵਾਰ ਸੀ। ਦੋਵੇਂ ਬਜ਼ੁਰਗ ਸਮਾਂ ਰਹਿੰਦੇ ਕਾਰ ਵਿੱਚੋਂ ਨਿਕਲ ਗਏ ਤੇ ਮਸਾਂ ਆਪਣੀ ਜਾਨ ਬਚਾਈ। ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।

ਚੰਡੀਗੜ੍ਹ: ਇੱਥੇ ਸੈਕਟਰ 7 ਤੇ 8 ਦੇ ਚੌਕ ਵਿੱਚ ਇੱਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਵਿੱਚ ਬਜ਼ੁਰਗ ਜੋੜਾ ਸਵਾਰ ਸੀ। ਦੋਵੇਂ ਬਜ਼ੁਰਗ ਸਮਾਂ ਰਹਿੰਦੇ ਕਾਰ ਵਿੱਚੋਂ ਨਿਕਲ ਗਏ ਤੇ ਮਸਾਂ ਆਪਣੀ ਜਾਨ ਬਚਾਈ। ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ ਸੀ ਪਰ ਉਦੋਂ ਤਕ ਕਾਰ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਚੁੱਕੀ ਸੀ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਯਾਦ ਰਹੇ ਅਜਿਹੀ ਹੀ ਇੱਕ ਘਟਨਾ 3 ਅਪਰੈਲ ਨੂੰ ਚੰਡੀਗੜ੍ਹ ਦੇ ਸੈਕਟਰ 23 ਵਿੱਚ ਵੀ ਵਾਪਰੀ ਸੀ। ਉਸ ਹਾਦਸੇ ਵਿੱਚ ਕਾਰ ਨੂੰ ਅੱਗ ਲੱਗਣ ਕਰਕੇ ਨੌਜਵਾਨ ਦੀ ਮੌਤ ਹੋ ਗਈ ਸੀ।
Before You Go
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
ਟ੍ਰੈਂਡਿੰਗ ਟੌਪਿਕ





















